ਥਾਣਾ ਹੈਬੋਵਾਲ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਦੋ ਕਾਬੂ, ਮੋਟਰਸਾਇਕਲ, 8 ਮੋਬਾਇਲ ਫੋਨ ਅਤੇ ਦਾਤਰ ਬ੍ਰਾਮਦ
ਸੁਖਮਿੰਦਰ ਭੰਗੂ / ਬਾਬੂਸ਼ਾਹੀ ਬਿਊਰੋ
ਲੁਧਿਆਣਾ, 21 ਮਈ 2026
ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਆਈ. ਪੀ. ਐਸ., ਦੇਵ ਸਿੰਘ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-3 ਲੁਧਿਆਣਾ ਅਤੇ ਜਤਿੰਦਰਪਾਲ ਸਿੰਘ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਪੱਛਮੀ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ SI/SHO ਕ੍ਰਿਸ਼ਨ ਲਾਲ ਮੁੱਖ ਅਫਸਰ ਥਾਣਾ ਹੈਬੋਵਾਲ ਲੁਧਿਆਣਾ ਦੀ ਅਗਵਾਈ ਵਿੱਚ ਸ.ਥ ਸੁਖਜਿੰਦਰ ਸਿੰਘ ਇੰਚਾਰਜ ਚੌਕੀ ਜਗਤਪੁਰੀ ਥਾਣਾ ਹੈਬੋਵਾਲ ਦੀ ਪੁਲਿਸ ਪਾਰਟੀ ਨੇ ਸ਼ਹਿਰ ਵਿੱਚ ਲੁੱਟਾਂ-ਖੋਹਾਂ ਕਰਨ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ।
ਪੁਲਿਸ ਨੂੰ ਮੁਖਬਰ ਖਾਸ ਤੋਂ ਮਿਲੀ ਇਤਲਾਹ ਦੇ ਆਧਾਰ ’ਤੇ ਸੋਨੂੰ ਕੁਮਾਰ ਉਰਫ ਲਾਲ ਸ਼ਾਹ ਪੁੱਤਰ ਬਾਬੂ ਸ਼ਾਹ ਵਾਸੀ ਪਿੰਡ ਨਰੂਲ ਜਿਲ੍ਹਾ ਜਲੰਧਰ, ਹਾਲ ਵਾਸੀ ਗਰੇਵਾਲ ਕਲੋਨੀ ਨੇੜੇ ਲੱਖਾ ਸਿੰਘ ਪੁਲ, ਜੱਸੀਆ ਰੋਡ ਲੁਧਿਆਣਾ ਅਤੇ ਬਲਵਿੰਦਰ ਸਿੰਘ ਉਰਫ ਬਿੰਦਰੀ ਪੁੱਤਰ ਲੇਟ ਸਵਰਨ ਸਿੰਘ ਵਾਸੀ ਮਕਾਨ ਨੰਬਰ 2444, ਪੀਰਾ ਵਾਲੀ ਗਲੀ, ਚੰਦਰ ਨਗਰ ਲੁਧਿਆਣਾ ਖਿਲਾਫ ਮੁਕੱਦਮਾ ਨੰਬਰ 133 ਮਿਤੀ 17-05-2026 ਅਧੀਨ ਧਾਰਾ 304, 317(2), 3(5) ਬੀ.ਐੱਨ.ਐੱਸ ਥਾਣਾ ਹੈਬੋਵਾਲ ਲੁਧਿਆਣਾ ਵਿਖੇ ਦਰਜ ਰਜਿਸਟਰ ਕੀਤਾ ਗਿਆ।
ਕਾਰਵਾਈ ਦੌਰਾਨ ਪੁਲਿਸ ਵੱਲੋਂ ਦੋਵੇਂ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 1 ਮੋਟਰਸਾਇਕਲ ਮਾਰਕਾ ਰਾਈਡਰ, 8 ਮੋਬਾਇਲ ਫੋਨ ਵੱਖ-ਵੱਖ ਕੰਪਨੀਆਂ ਦੇ ਅਤੇ 1 ਲੋਹਾ ਦਾਤਰ ਬ੍ਰਾਮਦ ਕੀਤਾ ਗਿਆ। ਦੋਸ਼ੀਆਂ ਨੂੰ ਪੁੱਛਗਿੱਛ ਤੋਂ ਬਾਅਦ ਹਸਬ ਜਾਬਤਾ ਗ੍ਰਿਫਤਾਰ ਕਰਕੇ ਕੇਂਦਰੀ ਜੇਲ ਲੁਧਿਆਣਾ ਭੇਜਿਆ ਗਿਆ ਹੈ।
- Download Babushahi App
-
-