ਸਿਹਤ ਵਿਭਾਗ ਵੱਲੋਂ ਐਨਸੀਸੀ ਵਿਦਿਆਰਥੀਆਂ ਨੂੰ ਡੇਂਗੂ ਤੇ ਹੋਰ ਮੌਸਮੀ ਬਿਮਾਰੀਆਂ ਸਬੰਧੀ ਕੀਤਾ ਗਿਆ ਜਾਗਰੂਕ
ਮਨਪ੍ਰੀਤ ਸਿੰਘ
ਰੂਪਨਗਰ, 21 ਮਈ:
ਸਿਵਲ ਸਰਜਨ ਰੂਪਨਗਰ ਡਾ. ਰਮਨ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਐਨਸੀਸੀ ਅਕੈਡਮੀ ਰੂਪਨਗਰ ਵਿਖੇ ਐਨਸੀਸੀ ਵਿਦਿਆਰਥੀਆਂ ਨੂੰ ਡੇਂਗੂ ਅਤੇ ਹੋਰ ਮੌਸਮੀ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਗਿਆ। ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਹਰਸ਼ਰਨ ਕੌਰ ਵੱਲੋਂ ਡੇਂਗੂ ਬਿਮਾਰੀ ਦੇ ਲੱਛਣ, ਫੈਲਾਅ ਅਤੇ ਬਚਾਅ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਹਰ ਸ਼ੁੱਕਰਵਾਰ ਡੇਗੂ ਤੇ ਵਾਰ ਮਨਾਉਣ ਅਤੇ ਇਸ ਦੇ ਉਦੇਸ਼ ਲਈ ਵੀ ਪ੍ਰੇਰਿਤ ਕੀਤਾ।
ਡਾ. ਹਰਸ਼ਰਨ ਕੌਰ ਇਸ ਦੇ ਨਾਲ ਹੀ ਤਾਪਮਾਨ ਵਿੱਚ ਦਿਨ-ਪ੍ਰਤੀਦਿਨ ਹੋ ਰਹੇ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਵਿਦਿਆਰਥੀਆਂ ਨੂੰ ਗਰਮੀ ਦੀ ਲਹਿਰ (ਹੀਟ ਵੇਵ) ਤੋਂ ਬਚਾਅ ਸੰਬੰਧੀ ਵੀ ਜਾਗਰੂਕ ਕੀਤਾ ਗਿਆ।ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪਾਣੀ ਪੀਣ, ਦੁਪਹਿਰ ਸਮੇਂ ਧੁੱਪ ਵਿੱਚ ਜਾਣ ਤੋਂ ਬਚਣ ਅਤੇ ਹਲਕੇ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਗਈ।
ਇਸ ਮੌਕੇ ਸੂਬੇਦਾਰ ਮੇਜਰ ਹਰਵਿੰਦਰ ਸਿੰਘ, ਸੂਬੇਦਾਰ ਰਣਜੀਤ ਸਿੰਘ ਨਾਇਬ ਸੂਬੇਦਾਰ ਵਿਨੋਦ ਕੁਮਾਰ ਸੈਣੀ, ਸਹਿਦੇਵ ਸਾਹਿਬ ਐਕਸ ਸੂਬੇਦਾਰ, ਨੀਰਜ ਭਰਦਵਾਜ ਸੂਬੇਦਾਰ ਸੀਟੀਓ ਟੀਚਰ, ਏਐਮਓ ਦਿਲਬਾਗ ਸਿੰਘ, ਸਿਹਤ ਸੁਪਰਵਾਈਜ਼ਰ ਰਣਜੀਤ ਸਿੰਘ ਅਤੇ ਹੋਰ ਕਰਮਚਾਰੀ ਹਾਜ਼ਰ ਸਨ।
- Download Babushahi App
-
-