ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਕੇਂਦਰਾਂ ਦੇ ਵਿੱਚ ਤਾਜ਼ਾ ਖਾਣਾ ਪਕਾ ਕੇ ਦੇਣ ਦੇ ਹੁਕਮ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੰਘਰਸ਼ ਦੀ ਜਿੱਤ ਹਰਗੋਬਿੰਦ ਕੌਰ
ਅਸ਼ੋਕ ਵਰਮਾ
ਬਠਿੰਡਾ, 21 ਮਈ 2026 : ਪੰਜਾਬ ਸਰਕਾਰ ਨੇ ਪੱਤਰ ਨੰਬਰ 11022-44 ਜਾਰੀ ਕਰਕੇ ਕਿਹਾ ਕਿ ਆਂਗਣਵਾੜੀ ਕੇਂਦਰਾਂ ਦੇ ਵਿੱਚ ਮਿੱਠਾ ਦਲੀਆ, ਹਲਵਾ, ਨਮਕੀਨ, ਦਲੀਆ ਖਿਚੜੀ ਆਦਿ ਖਾਣਾ ਤਾਜ਼ਾ ਪਕਾ ਕੇ ਬੱਚਿਆਂ ਨੂੰ ਦਿੱਤਾ ਜਾਵੇ।ਇਸ ਪੱਤਰ ਬਾਰੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਇਹ ਸਾਡੇ ਸੰਘਰਸ਼ ਦੀ ਜਿੱਤ ਹੈ ਕਿਉਂਕਿ ਪਹਿਲਾਂ ਸਰਕਾਰ ਪੈਕਟਾਂ ਦੇ ਵਿੱਚ ਬੰਦ ਖਾਣਾ ਆਂਗਣਵਾੜੀਆਂ ਵਿੱਚ ਭੇਜ ਰਹੀ ਸੀ, ਜਿਸ ਦੀ ਕੁਆਲਿਟੀ ਬੇਹੱਦ ਘਟੀਆ ਸੀ ਜਿਸ ਨੂੰ ਲਾਭਪਾਤਰੀ ਲੈਂਦੇ ਨਹੀਂ ਸਨ, ਅਤੇ ਨਾ ਹੀ ਖਾਂਦੇ ਸਨ। ਉਹਨਾਂ ਕਿਹਾ ਕਿ ਹਜ਼ਾਰਾਂ ਕਰੋੜ ਰੁਪਏ ਦਾ ਕਥਿਤ ਘਪਲਾ ਇਸ ਖਾਣੇ ਦੇ ਵਿੱਚ ਚੱਲ ਰਿਹਾ ਸੀ ਜਿਸ ਲਈ ਜਥੇਬੰਦੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਸੀ। ਉਹਨਾਂ ਕਿਹਾ ਕਿ ਜਿਸ ਤੇ ਚਲਦੇ ਹੁਣ ਸਰਕਾਰ ਨੂੰ ਮਜਬੂਰਨ ਫੈਸਲਾ ਕਰਨਾ ਪਿਆ ਕਿ ਆਂਗਣਵਾੜੀ ਕੇਂਦਰਾਂ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਖਾਣਾ ਪਕਾ ਕੇ ਦਿੱਤਾ ਜਾਵੇਗਾ। ਹਰਗੋਬਿੰਦ ਕੌਰ ਨੇ ਸਮੂਹ ਆਂਗਣਵਾੜੀ ਵਰਕਰ ਹੈਲਪਰ ਦਾ ਧੰਨਵਾਦ ਕੀਤਾ ਜਿਨਾਂ ਨੇ ਇਸ ਸੰਘਰਸ਼ ਦੇ ਵਿੱਚ ਜਥੇਬੰਦੀ ਦਾ ਸਾਥ ਦਿੱਤਾ ਅਤੇ ਆਪਣੇ ਗਰੀਬ ਅਤੇ ਲੋੜਵੰਦ ਲੋਕਾਂ ਦੇ ਤੱਕ ਸਹੀ ਖਾਣਾ ਪਹੁੰਚਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ।
- Download Babushahi App
-
-