ਪੁਲਿਸ ਵਿਭਾਗ ਫਾਜ਼ਿਲਕਾ ਵੱਲੋਂ ਦੋਸ਼ੀ ਨਿਸ਼ਾਨ ਸਿੰਘ ਦੀ ਭਾਲ ਜਾਰੀ
ਜੇਕਰ ਕਿਸੇ ਨੂੰ ਵੀ ਦੋਸੀ ਦੀ ਸੂਚਨਾ ਮਿਲਦੀ ਹੈ ਤਾਂ ਉਹ ਮੋਬਾ.ਨੰ 85588-00900, 85588-00838 ਜਾਂ ਫਿਰ 85588-00813 ਤੇ ਕਰ ਸਕਦਾ ਹੈ ਸੰਪਰਕ
ਫਾਜ਼ਿਲਕਾ 28 ਅਪ੍ਰੈਲ
ਥਾਣਾ ਸਦਰ ਫਾਜ਼ਿਲਕਾ ਦੇ ਮੁੱਖ ਅਫਸਰ ਹਰਦੇਵ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੁੱਕਦਮਾ ਬਰਬਿਆਨ ਦੇਸਾ ਸਿੰਘ ਪੁੱਤਰ ਸ਼ੇਰ ਸਿੰਘ ਪੁੱਤਰ ਸੌਦਾਗਰ ਸਿੰਘ ਵਾਸੀ ਢਾਣੀ ਪਿੰਡ ਤਰੋਬੜੀ ਬਰਖਿਲਾਫ ਨਿਸ਼ਾਨ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਆਹਲ ਬੋਦਲਾ ਬਾਬਤ ਮੁੱਦਈ ਦੀ ਨਾ ਬਾਲਗ ਦੋਹਤਰੀ ਗੁਰਨੂਰ ਕੌਰ ਉਮਰ ਲਗਭਗ 15 ਸਾਲ 08 ਮਹੀਨੇ ਨੂੰ ਜਸਨਪ੍ਰੀਤ ਸਿੰਘ ਆਪਣੀ ਮਾਤਾ ਕਰਮਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਅਤੇ ਭੈਣ ਗਗਨਦੀਪ ਕੌਰ ਪੁੱਤਰੀ ਸੁਖਵਿੰਦਰ ਸਿੰਘ, ਨਿਸ਼ਾਨ ਸਿੰਘ ਪੁੱਤਰ ਦੇਸਾ ਸਿੰਘ, ਵਾਸੀਆਨ ਆਹਲ ਬੋਦਲਾ ਨਾਲ ਰਲਕੇ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਏ ਹਨ। ਜਿਸਤੇ ਬਾਅਦ ਤਹਿਰੀਰ ਬਿਆਨ ਮੁੱਕਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ।
ਮੁੱਕਦਮਾ ਉਕਤ ਵਿੱਚ ਦੋਸ਼ੀ ਨਿਸ਼ਾਨ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ। ਮੁੱਕਦਮਾ ਉਕਤ ਦਾ ਚਲਾਨ ਮਿਤੀ 21 ਮਾਰਚ 2025 ਨੂੰ ਅਦਾਲਤ ਪੇਸ਼ ਕੀਤਾ ਜਾ ਚੁੱਕਾ ਹੈ। ਦੋਸ਼ੀ ਨਿਸ਼ਾਨ ਸਿੰਘ ਨੂੰ ਮਾਨਯੋਗ ਅਦਾਲਤ ਸ਼੍ਰੀ ਤਰਨਤਾਰਨ ਸਿੰਘ ਬਿੰਦਰਾ ASJ/FZK ਵੱਲੋ ਮਿਤੀ 29 ਅਪ੍ਰੈਲ 2026 ਤੱਕ ਪੇਸ਼ ਹੋਣ ਦਾ ਹੁਕਮ ਹੋਇਆ ਹੈ। ਮੁੱਸਮੀ ਨਿਸ਼ਾਨ ਸਿੰਘ ਗ੍ਰਿਫਤਾਰੀ ਤੋਂ ਡਰਦਾ ਲੁਕ ਰਿਹਾ ਹੈ। ਜੇਕਰ ਪਿੰਡ, ਆਸ ਪਾਸ ਜਾਂ ਕਿਸੇ ਹੋਰ ਨੂੰ ਉਕਤ ਦੋਸੀਆਂ ਬਾਰੇ ਕੋਈ ਵੀ ਸੂਚਨਾ ਮਿਲੀ ਹੈ ਤਾਂ ਉਹ ਕੰਟਰੋਲ ਰੂਮ ਫਾਜਿਲਕਾ ਦੇ ਮੋਬਾ.ਨੰ 85588-00900, ਮੁੱਖ ਮੁਨਸ਼ੀ ਥਾਣਾ ਦੇ ਮੋਬਾਈਲ ਨੰਬਰ 85588-00838 ਜਾਂ ਫਿਰ ਮੁੱਖ ਅਫਸਰ ਥਾਣਾ ਦੇ ਮੋਬਾ ਨੰ. 85588-00813 ਤੇ ਸੰਪਰਕ ਕੀਤਾ ਜਾ ਸਕਦਾ ਹੈ।
Click to Follow Babushahi Facebook Page →