ਇੰਦਰਪ੍ਰੀਤ ਸਿੰਘ ਬਣੇ ਪੰਜਾਬੀ ਜਾਗਰਣ ਦੇ ਨਵੇਂ ਐਡੀਟਰ; ਸੋਮਵਾਰ ਨੂੰ ਸੰਭਾਲਣਗੇ ਅਹੁਦਾ
Babushahi Network
ਜਲੰਧਰ/ਚੰਡੀਗੜ੍ਹ, 11 ਅਪ੍ਰੈਲ 2026: ਪੰਜਾਬੀ ਦੇ ਪ੍ਰਮੁੱਖ ਅਖ਼ਬਾਰ 'ਪੰਜਾਬੀ ਜਾਗਰਣ' ਦੇ ਸੰਪਾਦਕੀ ਢਾਂਚੇ ਵਿੱਚ ਵੱਡੀ ਤਬਦੀਲੀ ਕੀਤੀ ਗਈ ਹੈ। ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ ਨੂੰ ਅਖ਼ਬਾਰ ਦਾ ਨਵਾਂ ਐਡੀਟਰ (ਸੰਪਾਦਕ) ਲਾਇਆ ਗਿਆ ਹੈ। ਉਹ ਆਉਣ ਵਾਲੇ ਸੋਮਵਾਰ ਨੂੰ ਆਪਣਾ ਅਹੁਦਾ ਰਸਮੀ ਤੌਰ 'ਤੇ ਸੰਭਾਲਣਗੇ।
ਇੰਦਰਪ੍ਰੀਤ ਸਿੰਘ ਪੱਤਰਕਾਰੀ ਦੇ ਖੇਤਰ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹਨ। ਉਨ੍ਹਾਂ ਕੋਲ ਪੱਤਰਕਾਰੀ ਦਾ ਕਾਫ਼ੀ ਲੰਮਾ ਅਤੇ ਪ੍ਰਭਾਵਸ਼ਾਲੀ ਕੈਰੀਅਰ ਹੈ। ਉਨ੍ਹਾਂ ਦੇ ਵਿਸ਼ਾਲ ਤਜਰਬੇ ਅਤੇ ਖ਼ਬਰਾਂ ਦੀ ਡੂੰਘੀ ਸਮਝ ਨੂੰ ਦੇਖਦਿਆਂ ਹੀ ਅਦਾਰੇ ਵੱਲੋਂ ਉਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।
ਇੰਦਰਪ੍ਰੀਤ ਸਿੰਘ ਧੂਰੀ ਦਾ ਜੰਮਪਲ ਹੈ ਅਤੇ ਉਹਦੇ ਬਾਅਦ ਉਨ੍ਹਾਂ ਦਾ ਪਰਿਵਾਰ ਕਾਨਪੁਰ ਚਲਾ ਗਿਆ। 1984 ਦੇ ਦੰਗਿਆਂ ਸਮੇਂ ਉਨ੍ਹਾਂ ਦਾ ਪਰਿਵਾਰ ਕਾਨਪੁਰ ਤੋਂ ਵਾਪਸ ਆ ਗਏ ਸਨ। ਇੰਦਰਪ੍ਰੀਤ ਸਿੰਘ ਨੇ ਆਪਣਾ ਕੈਰੀਅਰ ਅਜੀਤ ਸਮਾਚਾਰ ਹਿੰਦੀ ਤੋਂ ਸ਼ੁਰੂਆਤ ਕੀਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਜਾਗਰਣ ਜੁਆਇਨ ਕੀਤਾ ਅਤੇ ਫਿਰ ਭਾਸਕਰ ਅਤੇ ਉਸ ਮਗਰੋਂ ਉਹ ਭਾਸਕਰ ਅਖ਼ਬਾਰ ਛੱਡ ਕੇ ਮੁੜ ਜਾਗਰਣ ਗਰੁੱਪ ਨਾਲ ਜੁੜੇ ਗਏ ਹਨ।
ਮੌਜੂਦਾ ਸੰਪਾਦਕ ਵਰਿੰਦਰ ਸਿੰਘ ਵਾਲੀਆ ਹੋਏ ਸੇਵਾਮੁਕਤ
ਇਹ ਨਿਯੁਕਤੀ ਮੌਜੂਦਾ ਸੰਪਾਦਕ ਵਰਿੰਦਰ ਸਿੰਘ ਵਾਲੀਆ ਦੇ ਸੇਵਾਮੁਕਤ ਹੋਣ ਤੋਂ ਬਾਅਦ ਹੋਈ ਹੈ। ਵਰਿੰਦਰ ਸਿੰਘ ਵਾਲੀਆ ਨੇ ਲੰਮਾ ਸਮਾਂ ਪੰਜਾਬੀ ਜਾਗਰਣ ਵਿੱਚ ਬਤੌਰ ਸੰਪਾਦਕ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਪੰਜਾਬੀ ਪੱਤਰਕਾਰੀ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਹੁਣ ਉਨ੍ਹਾਂ ਦੀ ਸੇਵਾਮੁਕਤੀ ਤੋਂ ਬਾਅਦ ਇੰਦਰਪ੍ਰੀਤ ਸਿੰਘ ਅਖ਼ਬਾਰ ਦੀ ਕਮਾਂਡ ਸੰਭਾਲਣਗੇ। ਇੰਦਰਪ੍ਰੀਤ ਸਿੰਘ ਦੀ ਨਿਯੁਕਤੀ 'ਤੇ ਬਾਬੂਸ਼ਾਹੀ ਡਾਟ ਕਾਮ ਦੇ ਐਡੀਟਰ ਬਲਬੀਤ ਬੱਲੀ ਨੇ ਵਧਾਈਆਂ ਦਿੱਤੀਆਂ ਹਨ।
Click to Follow Babushahi Facebook Page →