ਜਵਾਹਰ ਨਵੋਦਿਆ ਵਿਦਿਆਲਿਆ ਦੀ ਦਾਖਲਾ ਪ੍ਰੀਖਿਆ ਵਿੱਚ ਬੱਲ੍ਹੋ ਦੇ ਬੱਚਿਆਂ ਨੇ ਮਾਰੀ ਬਾਜੀ
ਅਸ਼ੋਕ ਵਰਮਾ
ਰਾਮਪੁਰਾ ਫੂਲ 1 ਅਪ੍ਰੈਲ 2026 : ਸਰਕਾਰੀ ਪ੍ਰਾਇਮਰੀ ਸਕੂਲ ਬੱਲ੍ਹੋ ਦੇ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਦਿਆਂ ਜਵਾਹਰ ਨਵੋਦਿਆ ਵਿਦਿਆਲਿਆ ਦੀ ਦਾਖਲਾ ਪ੍ਰੀਖਿਆ ਵਿੱਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਜਿਨ੍ਹਾਂ ਵਿੱਚ ਤਿੰਨ ਧੀਆਂ ਸ਼ਾਮਿਲ ਹਨ। ਮਹਿਲਾ ਸਰਪੰਚ ਅਮਰਜੀਤ ਕੌਰ ਨੇ ਸੁਖਮਨਦੀਪ ਕੌਰ, ਰਵਨੀਤ ਕੌਰ ਅਤੇ ਅਨੁਰੀਤ ਕੌਰ ਨੂੰ ਬੈਗ ਕਿੱਟਾਂ ਦੇ ਕੇ ਸਨਮਾਨ ਕਰਨ ਤੋ ਇਲਾਵਾ ਦਾਖਲਾ ਪ੍ਰੀਖਿਆ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕ ਰਾਜੇਸ਼ ਕੁਮਾਰ ਤੇ ਮਨਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ| ਸਰਪੰਚ ਅਮਰਜੀਤ ਕੌਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇੰਨਾਂ ਬੱਚਿਆਂ ਦੀ ਸਫਲਤਾਂ ਵਿੱਚ ਵਿਦਿਆਰਥੀਆਂ ਦੀ ਸਖਤ ਮਿਹਨਤ ਅਤੇ ਅਧਿਆਪਕਾਂ ਦੀ ਸਹੀ ਰਹਿਨੁਮਾਈ ਦਾ ਨਤੀਜਾ ਹੈ|
ਉਨ੍ਹਾਂ ਕਿਹਾ ਕਿ ਜਵਾਹਰ ਨਵੋਦਿਆ ਵਿਦਿਆਲਿਆਂ ਵਰਗੇ ਵੱਕਾਰੀ ਸੰਸਥਾਨ ਵਿੱਚ ਚੁਣੇ ਜਾਣਾ, ਸਰਕਾਰੀ ਸਕੂਲਾਂ ਦੇ ਉੱਚੇ ਮਿਆਰ ਦੀ ਮੂੰਹ ਬੋਲਦੀ ਤਸਵੀਰ ਹੈ| ਅਧਿਆਪਕ ਰਾਜੇਸ ਕੁਮਾਰ ਦਾ ਕਹਿਣਾ ਹੈ ਕਿ, ਅਜਿਹੀਆਂ ਪ੍ਰਾਪਤੀਆਂ ਹੋਰਨਾਂ ਬੱਚਿਆਂ ਨੂੰ ਵੀ ਅੱਗੇ ਵੱਧਣ ਲਈ ਪ੍ਰੇਰਿਤ ਕਰਦੀਆਂ ਹਨ ,ਉਨਾਂ ਬੱਚਿਆਂ ਦੇ ਬੁਨਿਆਦੀ ਢਾਚੇ ਲਈ ਸਹੂਲਤਾਂ ਮੁਹੱੱਈਆਂ ਕਰਵਾਉੁਣ ਤੇ ਪੰਜਾਬ ਸਰਕਾਰ ਤੇ ਤਰਨਜੋਤ ਵੈਲਫਅਰ ਸੁਸਾਇਟੀ ਦਾ ਧੰਨਵਾਦ ਕੀਤਾ| ਇਸ ਮੌਕੇ ਮੁੱਖ ਅਧਿਆਪਕ ਗੁਰਜੰਟ ਸਿੰਘ ਰਾਜੇਸ਼ ਕੁਮਾਰ, ਕਲਾਸ ਇੰਚਾਰਜ ਲਾਲ ਸਿੰਘ, ਪਰਮਜੀਤ ਸਿੰਘ ਭੁੱਲਰ ਵੀਡੀਉ, ਲਾਇਬਰੇਰੀਅਨ ਰਾਜਵਿੰਦਰ ਕੌਰ, ਕੰਪਿਊਟਰ ਅਧਿਆਪਕ ਰਸਪ੍ਰੀਤ ਸਿੰਘ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ|
Click to Follow Babushahi Facebook Page →