ਹੁਣ ਰਾਤ ਨੂੰ ਵੀ ਪੁਲਿਸ ਰਹੇਗੀ ਮੁਸਤੈਦ
ਜਿਲਾ ਪੁਲਿਸ ਗੁਰਦਾਸਪੁਰ ਨੂੰ ਮਿਲੇ 21 ਐਮਰਜੰਸੀ ਰਿਸਪਾਂਸ ਵਹੀਕਲ , ਐਸਐਸਪੀ ਨੇ ਕੀਤੀ ਸਰਪ੍ਰਾਈਜ਼ ਚੈਕਿੰਗ
ਰੋਹਿਤ ਗੁਪਤਾ
ਗੁਰਦਾਸਪੁਰ , 1 ਮਾਰਚ 2026 :
ਪੁਲਿਸ ਜਿਲਾ ਗੁਰਦਾਸਪੁਰ ਨੂੰ 21 ਐਮਰਜੰਸੀ ਰਿਸਪਾਂਸ ਵਹੀਕਲ ਪੰਜਾਬ ਸਰਕਾਰ ਵੱਲੋਂ ਮੁਹਈਆ ਕਰਵਾਏ ਗਏ ਹਨ ਤਾਂ ਜੋ ਦਿਨ ਰਾਤ ਪੁਲਿਸ ਦੀ ਗਸ਼ਤ ਜਾਰੀ ਰਹੇ ਅਤੇ ਅਪਰਾਧਿਕ ਵਾਰਦਾਤਾਂ ਤੇ ਲਗਾਮ ਲਗਾਈ ਜਾ ਸਕੇ । ਐਸਐਸਪੀ ਗੁਰਦਾਸਪੁਰ ਅਦਿਤਿਆ ਨੇ ਦੇਰ ਰਾਤ ਸ਼ਹਿਰ ਵਿੱਚ ਲੱਗੇ ਹੋਏ ਰਾਤ ਦੇ ਨਾਕਿਆਂ ਦੀ ਸਰਪ੍ਰਾਈਜ਼ ਚੈਕਿੰਗ ਕੀਤੀ ਅਤੇ ਇਸ ਦੌਰਾਨ ਉਹਨਾਂ ਨੇ ਇਨਾ ਐਮਰਜਂਸੀ ਰਿਸਪਾਂਸ ਗਸ਼ਤ ਦਲ ਦੇ ਮੁਲਾਜ਼ਮਾਂ ਨੂੰ ਵਿਸ਼ੇਸ਼ ਹਿਦਾਇਤਾਂ ਵੀ ਦਿੱਤੀਆਂ। ਉਹਨਾਂ ਪੀਸੀਆਰ ਅਤੇ ਈਆਰਐਸ ਪੈਟਰੋਲਿੰਗ ਮੁਲਾਜ਼ਮਾਂ ਨੂੰ ਸਖਤ ਨਿਰਦੇਸ਼ ਦਿੱਤਾ ਕਿ ਰਾਤ ਵੇਲੇ ਵਿਸ਼ੇਸ਼ ਸਾਵਧਾਨੀ ਅਤੇ ਮੁਸਤੈਦੀ ਵਰਤਣ ਤਾਂ ਜੋ ਰਾਤ ਦੇ ਹਨੇਰੇ ਵਿੱਚ ਹੋਣ ਵਾਲੀਆਂ ਅਪਰਾਧਕ ਵਾਰਦਾਤਾਂ ਨੂੰ ਰੋਕਿਆ ਜਾ ਸਕੇ । ਇਸ ਵੇਲੇ ਉਹਨਾਂ ਨੇ ਖੁਦ ਆਉਣ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਵੀ ਕੀਤੀ
Click to Follow Babushahi Facebook Page →