ਵਪਾਰੀਆਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਵਚਨਬੱਧ ਪੰਜਾਬ ਸਰਕਾਰ- ਸਚਿਨ ਪਾਠਕ
ਟ੍ਰੇਡਰ ਕਮਿਸ਼ਨ ਦੀ ਨੰਗਲ ਦੇ ਵਪਾਰੀਆਂ ਨਾਲ ਬੈਠਕ ‘ਚ ਅਹਿਮ ਮੁੱਦਿਆਂ ‘ਤੇ ਚਰਚਾ
ਭਗਵੰਤ ਮਾਨ ਸਰਕਾਰ ਵਪਾਰੀਆਂ ਦੇ ਹਿਤਾਂ ਦੀ ਰਾਖੀ ਲਈ ਤਤਪਰ- ਐਸ.ਡੀ.ਐਮ
ਪ੍ਰਮੋਦ ਭਾਰਤੀ
ਨੰਗਲ 27 ਮਾਰਚ 2026: ਟ੍ਰੇਡਰ ਕਮਿਸ਼ਨ ਦੀ ਨੰਗਲ ਦੇ ਵਪਾਰੀਆਂ ਨਾਲ ਸਚਿਨ ਪਾਠਕ ਐਸ.ਡੀ.ਐਮ ਨੰਗਲ ਦੀ ਅਗਵਾਈ ਵਿੱਚ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਚਿਨ ਪਾਠਕ ਐਸਡੀਐਮ ਨੰਗਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਹੇਠਲੇ ਪੱਧਰ ‘ਤੇ ਹੀ ਤੁਰੰਤ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਪਾਰੀਆਂ ਦੇ ਹਿਤਾਂ ਦੀ ਰਾਖੀ ਲਈ ਤਤਪਰ ਹੈ।
ਇਸ ਮੀਟਿੰਗ ਵਿੱਚ ਵਪਾਰੀਆਂ ਨੇ ਆਪਣੀ ਸਮੱਸਿਆਵਾਂ ਦੱਸੀਆਂ, ਜਿਸ ‘ਤੇ ਐੱਸ ਡੀ ਐੱਮ ਸਚਿਨ ਪਾਠਕ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਉਹ ਨੰਗਲ ਦੇ ਬਜ਼ਾਰਾਂ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ।
ਟ੍ਰੇਡਰ ਕਮਿਸ਼ਨ ਦੇ ਚੇਅਰਮੈਨ ਗੁਰਪ੍ਰੀਤ ਅਰੋੜਾ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ ਅਤੇ ਸੰਬੰਧਤ ਵਿਭਾਗਾਂ ਨੂੰ ਤੁਰੰਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਮੌਕੇ ਡਾ. ਸੰਜੀਵ ਗੌਤਮ ਜਿਲ੍ਹਾਂ ਪ੍ਰਧਾਨ ਆਪ, ਚੇਅਰਮੈਨ ਦਾਰਾ ਸਿੰਘ ਰੋਪੜ, ਨਵੀਨ ਛਾਬੜਾ , ਲਵਲੀ ਆਗਰਾ, ਰੇਸ਼ਵ ਉਪਲ, ਅਸ਼ਵਨੀ ਕੁਮਾਰ, ਸੁਰਿੰਦਰ ਕੁਮਾਰ, ਹਰੀਸ਼ ਕੁਮਾਰ, ਸਤੀਸ਼ ਕੁਮਾਰ , ਵਿਪਨ ਕੁਮਾਰ ਅਰੋੜਾ, ਸੰਤੋਖ ਸਹਿਗਲ ,ਰਾਜੂ ਰੋੜਾ, ਮਨੋਜ ਰਾਣਾ ,ਨਿਸ਼ਾਂਤ ਗੁਪਤਾ, ਮਨੀਸ਼ ਕੁਮਾਰ ,ਅਸ਼ੋਕ ਕੁਮਾਰ ,ਮਨਪ੍ਰੀਤ ਸਿੰਘ ,ਸਿਮਰਜੀਤ ਸਿੰਘ ਥਾਣਾ ਮੁਖੀ, ਸੁਮਿਤ ਪੰਡਿਤ, ਰਾਜ ਸਿੰਘ, ਧਰਮ ਸਿੰਘ, ਮਨੋਜ ਕੁਮਾਰ ਅਰੋੜਾ, ਕੁਲਦੀਪ ਚੰਦ, ਪੰਕਜ ਸੈਣੀ, ਮੁਕੇਸ਼ ਸ਼ਰਮਾ, ਡਾਕਟਰ ਸੁਨੀਲ, ਬਲਕਾਰ ਸਿੰਘ, ਚਰਨਜੀਤ ਸਿੰਘ, ਸਤੀਸ਼ ਕੁਮਾਰ, ਰੋਹਿਤ, ਨਿਤੇਸ਼ ਸ਼ਰਮਾ, ਤਰਨਪਾਲ ਸਿੰਘ, ਹਰਸ਼ਿਤ ਵਿਨੇ, ਅਮਰੀਕ ਸਿੰਘ, ਪਵਨ ਕੁਮਾਰ, ਅਨਮੋਲ ਚਰਨਜੀਤ, ਸਤੀਸ਼ ਕੁਮਾਰ, ਰਾਜੇਸ਼ ਖੰਨਾ, ਵਿਸ਼ਾਲ ਖੰਨਾ ਆਦਿ ਮੌਜੂਦ ਸਨ।
Click to Follow Babushahi Facebook Page →