ਜ਼ਬਰ ਵਿਰੋਧੀ ਰੈਲੀ 'ਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਾਫਲੇ
ਅਸ਼ੋਕ ਵਰਮਾ
ਬਰਨਾਲਾ, 4 ਮਾਰਚ 2026 :ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੇ ਵੱਡੀ ਗਿਣਤੀ ਕਾਫਲਿਆਂ ਵੱਲੋਂ ਛੇ ਮਾਰਚ ਨੂੰ ਬਠਿੰਡਾ ਵਿਖੇ ਕੀਤੀ ਜਾ ਰਹੀ ਜਬਰ ਵਿਰੋਧੀ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਏਗੀ।ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮਾਨ, ਸੂਬਾ ਖਜ਼ਾਨਚੀ ਗੁਰਦੇਵ ਸਿੰਘ ਮਾਂਗੇਵਾਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਸੰਘਰਸ਼ ਕਰ ਰਹੇ ਤਬਕਿਆਂ ਨੂੰ ਜ਼ਬਰ ਰਾਹੀਂ ਦਬਾਉਣ ਦਾ ਭਰਮ ਪਾਲ ਰਹੀ ਹੈ। ਇਸੇ ਕਰਕੇ ਭਾਕਿਯੂ ਏਕਤਾ ਉਗਰਾਹਾਂ ਦੇ ਕਾਫ਼ਲਿਆਂ ਨੂੰ ਡੀਸੀ ਦਫ਼ਤਰ ਬਠਿੰਡਾ ਅੱਗੇ ਧਰਨਾ ਦੇਣ ਜਾਂਦਿਆਂ ਪਿੰਡ ਜਿਉਂਦ ਵਿਖੇ ਐਸ ਐਸ ਪੀ ਬਠਿੰਡਾ ਜੋਤੀ ਯਾਦਵ ਨੇ ਖੁਦ ਕਾਫ਼ਲਿਆਂ ਉੱਪਰ ਅੰਨ੍ਹਾ ਤਸ਼ੱਦਦ ਕੀਤਾ। ਇਸ ਜਬਰ ਦਾ ਟਾਕਰਾ ਕਰਨ ਲਈ 6 ਮਾਰਚ ਨੂੰ ਬਠਿੰਡੇ ਵਿੱਚ ਕਿਸਾਨਾਂ-ਮਜਦੂਰਾਂ-ਮੁਲਾਜਮਾਂ-ਨੌਜਵਾਨਾਂ-ਵਿਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਲਲਕਾਰ ਰੈਲੀ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ।
ਜ਼ਿਲ੍ਹਾ ਜਨਰਲ ਸਕੱਤਰ ਜਗਰਾਜ ਸਿੰਘ ਹਰਦਾਸਪੁਰਾ ਨੇ ਆਖਿਆ 10 ਮਾਰਚ ਨੂੰ ਬਰਨਾਲੇ ਦੀ ਅਨਾਜ ਮੰਡੀ ਵਿੱਚ ਕਿਸਾਨ ਸੰਯੁਕਤ ਮੋਰਚੇ ਵੱਲੋਂ ਰੱਖੀਂ ਗਈ ਮਹਾਂਪੰਚਾਇਤ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਨਾਲ ਲੋਕ ਵਿਰੋਧੀ ਵਪਾਰਕ ਅਤੇ ਖੇਤੀ ਸਮਝੌਤੇ ਕੀਤੇ ਹਨ ਲੋਕਾਂ ਦਾ ਇਕੱਠ ਉਸ ਸਮਝੌਤੇ ਨੂੰ ਵਾਪਿਸ ਲੈਣ ਅਤੇ ਸਰਕਾਰ ਨੂੰ ਸੋਚਣ ਲਈ ਮਜ਼ਬੂਰ ਕਰ ਦੇਵੇਗਾ।
ਮੀਟਿੰਗ ਵਿੱਚ ਹਾਜ਼ਰ ਸੂਬਾ ਕਮੇਟੀ ਮੈਂਬਰ ਮਾਸਟਰ ਬਲਵੰਤ ਸਿੰਘ ਉੱਪਲੀ, ਮੀਤ ਪ੍ਰਧਾਨ ਹਰਮੰਡਲ ਸਿੰਘ ਜੋਧਪੁਰ, ਸੰਦੀਪ ਸਿੰਘ ਚੀਮਾ, ਰਾਮ ਸਿੰਘ ਸ਼ਹਿਣਾ, ਬਾਬੂ ਸਿੰਘ ਖੁੱਡੀ ਕਲਾਂ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਭੋਲਾ ਸਿੰਘ ਛੰਨਾਂ, ਸਤਨਾਮ ਬਰਨਾਲਾ, ਸਾਹਿਬ ਸਿੰਘ ਬਡਬਰ, ਸਤਨਾਮ ਸਿੰਘ ਮੂੰਮ ਅਤੇ ਕਾਲਾ ਸਿੰਘ ਜੈਦ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਜਬਰ ਦਾ ਰਾਹ ਫੜ੍ਹਨ ਦੀ ਥਾਂ ਗੱਲਬਾਤ ਦੇ ਰਾਹ ਪਵੇ। ਕਿਸਾਨ ਆਗੂ ਅਮਰਜੀਤ ਕੌਰ ਨੇ ਪਿੰਡ ਇਕਾਈਆਂ ਨੂੰ 6 ਮਾਰਚ ਨੂੰ ਬਠਿੰਡਾ ਅਤੇ 10 ਮਾਰਚ ਨੂੰ ਬਰਨਾਲੇ ਦੀ ਅਨਾਜ ਮੰਡੀ ਵਿੱਚ ਕਾਫ਼ਲਿਆਂ ਦੇ ਰੂਪ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਦਾ ਸੱਦਾ ਦਿੱਤਾ।
Click to Follow Babushahi Facebook Page →