328 ਗ਼ਾਇਬ ਸਰੂਪਾਂ ਤੇ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ
ਕਿਹਾ , ਐਸ ਜੀ ਪੀ ਸੀ ਪ੍ਰਧਾਨ ਧਾਮੀ ਨੂੰ ਸੁਖਬੀਰ ਬਾਦਲ ਦਾ ਨਹੀਂ ਗੁਰੂ ਸਾਹਿਬ ਦਾ ਸਿਪਾਹੀ ਹੋਣਾ ਚਾਹੀਦੈ
ਚੰਡੀਗੜ੍ਹ, 18 ਜਨਵਰੀ 2026
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ, ਗਾਹਿਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਲੱਭਣ ਲਈ ਸਾਨੂੰ ਮਜਬੂਰੀ ਵਿਚ ਸਿੱਟ ਬਣਾਉਣੀ ਪਈ। ਕਿਹਾ ਕਿ ਮੇਰੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਦਾ ਦੋਸ਼ ਲਾਇਆ ਜਾ ਰਿਹਾ ਹੈ ਜਦੋ ਕਿ ਮੱਥਾ ਤਾਂ ਇਨਾਂ ਆਪ ਲਾਇਆ ਹੋਇਆ ਹੈ।
ਉਨ੍ਹਾਂ ਕਿ ਪ੍ਰਧਾਨ ਧਾਮੀ ਸੁਖਬੀਰ ਬਾਦਲ ਦਾ ਸਿਪਾਹੀ ਹੈ ਜਦ ਕਿ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਿਪਾਹੀ ਹੋਣਾ ਚਾਹੀਦਾ ਸੀ। ਕਿਹਾ ਕਿ ਸਰੂਪਾਂ ਦੀ ਸਾਂਭ ਦਾ ਕੰਮ ਐਸ ਜੀ ਪੀ ਸੀ ਨੂੰ ਚਾਹੀਦਾ ਸੀ ਪਰ ਹੁਣ ਸਾਨੂੰ ਕਰਨਾ ਪੈ ਰਿਹਾ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਦੇ ਮਹਾਨ ਲੇਖਕਾਂ ਜਿਵੇਂ ਸ਼ਾਹ ਮੁਹੰਮਦ ਅਤੇ ਹਾਸ਼ਮ ਸ਼ਾਹ ਦੇ ਪਿੰਡਾਂ ਵਿੱਚ ਆਧੁਨਿਕ ਲਾਇਬ੍ਰੇਰੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਅਤੇ ਪੁਰਖਿਆਂ ਦੀਆਂ ਲੜਾਈਆਂ ਬਾਰੇ ਪੜ੍ਹਾਉਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਫਰਜ਼ ਸੀ ਕਿ ਗੁਰੂ ਸਾਹਿਬ ਦੀ ਮਹਾਨ ਕੁਰਬਾਨੀ ਬਾਰੇ ਨਵੀਂ ਪੀੜ੍ਹੀ ਨੂੰ ਦੱਸਿਆ ਜਾਵੇ।
ਮੁੱਖ ਮੰਤਰੀ ਨੇ ਹਾਸੇ-ਠੱਠੇ ਵਾਲੇ ਅੰਦਾਜ਼ ਵਿੱਚ ਦੱਸਿਆ ਕਿ ਕਿਵੇਂ ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ ਵਧਾਉਣ ਜਾਂ ਘਟਾਉਣ ਬਾਰੇ ਮਾਪਿਆਂ ਦੇ ਫੋਨ ਆਉਂਦੇ ਰਹੇ।