Passport Seva Kendra: ਪਾਸਪੋਰਟ ਸੇਵਾ ਕੇਂਦਰ ਦਾ ਬਦਲ ਗਿਆ ਐਡਰੈੱਸ, 7 ਜੁਲਾਈ ਤੋਂ ਸੇਵਾਵਾਂ ਸ਼ੁਰੂ
ਪਾਸਪੋਰਟ ਸੇਵਾ ਕੇਂਦਰ, ਲੁਧਿਆਣਾ ਗਲੋਬਲ ਬਿਜ਼ਨਸ ਪਾਰਕ ਵਿੱਚ ਤਬਦੀਲ; ਸੇਵਾਵਾਂ 7 ਜੁਲਾਈ ਤੋਂ ਸ਼ੁਰੂ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 6 ਜੁਲਾਈ 2025- ਪਾਸਪੋਰਟ ਸੇਵਾ ਕੇਂਦਰ, ਲੁਧਿਆਣਾ, ਜੋ ਕਿ ਇਸ ਵੇਲੇ ਆਕਾਸ਼ ਦੀਪ ਕੰਪਲੈਕਸ, ਗਿਆਨ ਸਿੰਘ ਰਾੜੇਵਾਲਾ ਮਾਰਕੀਟ, ਲੁਧਿਆਣਾ ਵਿੱਚ ਸਥਿਤ ਹੈ, ਉਸ ਦਾ ਪਤਾ ਬਦਲ ਕੇ ਹੁਣ ਨਵੇਂ ਸਥਾਨ ਗਲੋਬਲ ਬਿਜ਼ਨਸ ਪਾਰਕ, ਜੀ.ਟੀ. ਰੋਡ, ਜਲੰਧਰ ਬਾਈਪਾਸ ਨੇੜੇ, ਪਿੰਡ ਭੋਰਾ, ਲੁਧਿਆਣਾ ਕੀਤਾ ਜਾ ਰਿਹਾ ਹੈ।
ਨਵਾਂ ਪਤਾ ਆਧੁਨਿਕ ਸੁਵਿਧਾਵਾਂ ਅਤੇ ਵਧੀਆ ਸਹੂਲਤਾਂ ਨਾਲ ਲੈਸ ਹੋਵੇਗਾ, ਜਿਸ ਨਾਲ ਆਮ ਲੋਕਾਂ ਨੂੰ ਵਧੇਰੇ ਸੁਵਿਧਾ ਮਿਲੇਗੀ। ਪਾਸਪੋਰਟ ਸੇਵਾ ਕੇਂਦਰ, ਲੁਧਿਆਣਾ ਆਪਣੇ ਨਵੇਂ ਪਤੇ 'ਤੇ 07.07.2025 ਤੋਂ ਕੰਮ ਕਰਨਾ ਸ਼ੁਰੂ ਕਰੇਗਾ।
- Download Babushahi App
-
-