ਹੁਣ ਪੰਜਾਬ ਰੀਜਨਲ ਪਲਾਨਿੰਗ ਐਂਡ ਡਿਵੈਲਪਮੈਂਟ ਬੋਰਡ ਦੀ ਕਮਾਨ ਹੋਵੇਗੀ ਚੀਫ਼ ਸੈਕਟਰੀ ਹੱਥ
ਚੰਡੀਗੜ੍ਹ, 21 ਜੂਨ 2025 : ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਲੈਂਦਿਆਂ ਹੁਣ ਪੰਜਾਬ ਰੀਜਨਲ ਪਲਾਨਿੰਗ ਐਂਡ ਡਿਵੈਲਪਮੈਂਟ ਬੋਰਡ ਦੀ ਕਮਾਨ ਚੀਫ਼ ਸੈਕਟਰੀ ਦੇ ਹੱਥਾਂ ਵਿੱਚ ਸੌਂਪ ਦਿੱਤੀ ਗਈ ਹੈ। ਹੁਣ ਤੱਕ ਇਹ ਜਿੰਮੇਵਾਰੀ ਮੁੱਖ ਮੰਤਰੀ ਕੋਲ ਸੀ, ਪਰ ਹੁਣ ਚੀਫ਼ ਸੈਕਟਰੀ ਸਾਰੀਆਂ ਅਥਾਰਟੀਜ਼ ਦੇ ਚੇਅਰਮੈਨ ਹੋਣਗੇ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਸੀਐਮ ਕੋਲ ਹੋਰ ਬਹੁਤ ਸਾਰੇ ਜ਼ਿੰਮੇਵਾਰ ਕੰਮ ਹਨ।
ਹਾਊਸਿੰਗ ਖੇਤਰ ਦੇ ਪਲਾਨਾਂ ਲਈ ਸੀਐਮ ਦੀ ਪ੍ਰਵਾਨਗੀ ਲਾਜ਼ਮੀ
ਹਾਲਾਂਕਿ, ਹਾਊਸਿੰਗ ਖੇਤਰ ਨਾਲ ਜੁੜੇ ਸਾਰੇ ਪਲਾਨਾਂ ਨੂੰ ਚੀਫ਼ ਸੈਕਟਰੀ ਦੀ ਅਗਵਾਈ ਹੇਠ ਤਿਆਰ ਕੀਤਾ ਜਾਵੇਗਾ, ਪਰ ਉਨ੍ਹਾਂ ਦੀ ਅੰਤਿਮ ਪ੍ਰਵਾਨਗੀ ਮੁੱਖ ਮੰਤਰੀ ਵੱਲੋਂ ਹੀ ਦਿੱਤੀ ਜਾਵੇਗੀ। ਇਸ ਤਰੀਕੇ ਨਾਲ ਪ੍ਰਸ਼ਾਸਨਿਕ ਕੰਮਕਾਜ ਤੇਜ਼ ਹੋਵੇਗਾ, ਪਰ ਨੀਤੀਕਤ ਨਿਰਣਿਆਂ 'ਤੇ ਸੀਐਮ ਦੀ ਮੋਹਰ ਲਾਜ਼ਮੀ ਹੋਵੇਗੀ।
Click to Follow Babushahi Facebook Page →