ਸਰਵਨ ਸਿੰਘ ਬੱਲ ਹੋਣਗੇ ਨਕੋਦਰ ਦੇ ਨਵੇਂ ਡੀਐੱਸਪੀ, ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ
ਨਕੋਦਰ, 22 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ ) : ਪੰਜਾਬ ਪੁਲਿਸ ਵਿਭਾਗ ਵਿੱਚ ਬੀਤੇ ਦਿਨ ਵੱਡੇ ਪੱਧਰ ’ਤੇ ਕੀਤੀਆਂ ਗਈਆਂ ਬਦਲੀਆਂ ਤਹਿਤ ਨਕੋਦਰ ਸਬ-ਡਵੀਜ਼ਨ ਦੇ ਡੀਐੱਸਪੀ ਦੀ ਜ਼ਿੰਮੇਵਾਰੀ ਵੀ ਬਦਲ ਦਿੱਤੀ ਗਈ ਹੈ। ਜਾਰੀ ਤਬਾਦਲਾ ਸੂਚੀ ਅਨੁਸਾਰ ਸ਼ਾਹਕੋਟ ਸਬ-ਡਵੀਜ਼ਨ ਵਿੱਚ ਤਾਇਨਾਤ ਡੀਐੱਸਪੀ ਸਰਵਨ ਸਿੰਘ ਨੂੰ ਨਕੋਦਰ ਸਬ-ਡਵੀਜ਼ਨ ਦਾ ਨਵਾਂ ਡੀਐੱਸਪੀ ਨਿਯੁਕਤ ਕੀਤਾ ਗਿਆ ਹੈ, ਜਦਕਿ ਨਕੋਦਰ ਵਿਖੇ ਤਾਇਨਾਤ ਡੀਐੱਸਪੀ ਓਂਕਾਰ ਸਿੰਘ ਦੀ ਬਦਲੀ ਜਲੰਧਰ ਵਿਖੇ ਕੀਤੀ ਗਈ ਹੈ।
ਪੰਜਾਬ ਪੁਲਿਸ ਹੈੱਡਕੁਆਰਟਰ ਚੰਡੀਗੜ੍ਹ ਵੱਲੋਂ 21 ਨਵੰਬਰ ਨੂੰ ਜਾਰੀ ਹੁਕਮਾਂ ਤਹਿਤ ਇਹ ਤਬਾਦਲੇ ਪ੍ਰਸ਼ਾਸਨਿਕ ਆਧਾਰ ’ਤੇ ਕੀਤੇ ਗਏ ਹਨ। ਸੂਬੇ ਭਰ ਵਿੱਚ 274 ਪੁਲਿਸ ਅਧਿਕਾਰੀਆਂ ਦੀਆਂ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ।
- Download Babushahi App
-
-