ਜ਼ਰੂਰਤਮੰਦ ਬੱਚੀ ਦਾ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਡਾਕਟਰਾਂ ਵੱਲੋਂ ਕਰਵਾਇਆ ਗਿਆ ਇਲਾਜ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 22 ਮਈ 2025 - ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ (ਆਰ.ਬੀ.ਐਸ.ਕੇ.) ਤਹਿਤ 18 ਸਾਲ ਤੱਕ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਿਰੋਗ ਰੱਖਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ 31 ਤਰ੍ਹਾਂ ਦੀ ਬੀਮਾਰੀਆਂ ਦਾ ਮੁਫ਼ਤ ਇਲਾਜ ਯਕੀਨੀ ਬਣਾਇਆ ਗਿਆ ਹੈ।
ਇਹ ਜਾਣਕਾਰੀ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਐੱਸ ਐਮ ਓ ਡਾਕਟਰ ਦਵਿੰਦਰ ਪਾਲ ਸਿੰਘ ਡੀਪੀ ਸਿੰਘ ਵੱਲੋਂ ਕੀਤਾ ਗਿਆ,ਉਹਨਾਂ ਨੇ ਕਿਹਾ ਕਿ ਸਿਵਲ ਸਰਜਨ ਕਪੂਰਥਲਾ ਡਾਕਟਰ ਰਾਜੀਵ ਦੇ ਦਿਸ਼ਾ ਨਿਰਦੇਸ਼ਾਂ ਤੇ ਜਦੋਂ ਸਾਡੀ ਟੀਮ ਵੱਲੋਂ ਆਂਗਣਵਾੜੀ ਚ ਬੱਚਿਆਂ ਦਾ ਚੈੱਕਅਪ ਕੈਂਪ ਲਗਾਇਆ ਸੀ, ਤਾਂ ਉਸ ਦੌਰਾਨ ਪਤਾ ਲੱਗਿਆ ਕਿ ਸੁਲਤਾਨਪੁਰ ਲੋਧੀ ਦੀ ਇੱਕ ਛੋਟੀ ਬੱਚੀ ਪਰੀ ਕੁਮਾਰੀ ਜਿਸ ਦੀ ਉਮਰ ਢਾਈ ਸਾਲ ਦੇ ਕਰੀਬ ਹੈ । ਜੋ ਕੀ ਜਰੂਰਤਮੰਦ ਪਰਿਵਾਰ ਨਾਲ ਸੰਬੰਧਿਤ ਹੈ ।
ਉਸ ਦੇ ਦਿਲ ਵਿੱਚ ਸ਼ੇਕ ਹੈ । ਜਿਸ ਨੂੰ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ (ਆਰ.ਬੀ.ਐਸ.ਕੇ.) ਅਧੀਨ ਉਸ ਦਾ ਇਲਾਜ ਕਰਵਾਇਆ ਗਿਆ । ਜਿਸ ਦੇ ਇਲਾਜ ਤੇ ਕੁੱਲ 2:50 ਤੋਂ 3:50 ਲੱਖ ਰੁਪਏ ਦੇ ਕਰੀਬ ਖਰਚਾ ਆਇਆ ਹੈ, ਜੋ ਕਿ ਸਰਕਾਰ ਵੱਲੋਂ ਮੁਹਈਆ ਕਰਵਾਇਆ ਗਿਆ ਹੈ ,ਉਹਨਾਂ ਦੱਸਿਆ ਕਿ ਪਰੀ ਕੁਮਾਰੀ ਦਾ ਇਲਾਜ ਚੰਡੀਗੜ੍ਹ ਦੇ ਫੋਰਟਿਸ ਹਸਪਤਾਲ ਵਿਖੇ ਕਰਵਾਇਆ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਏ ਐਮ ਓ ਡਾਕਟਰ ਪ੍ਰਤਿਭਾ ਨੇ ਦੱਸਿਆ ਆਰ.ਬੀ.ਐਸ.ਕੇ ਪ੍ਰੋਗਰਾਮ ਅਧੀਨ ਬੱਚਿਆਂ ਦੀ ਰੀੜ੍ਹ ਦੀ ਹੱਡੀ ਵਿੱਚ ਜਨਮ, ਅੱਖਾਂ ਵਿੱਚ ਟੇਢਾਪਨ, ਚੁਲੇ ਦਾ ਠੀਕ ਤਰ੍ਹਾਂ ਨਾਲ ਵਿਕਸਿਤ ਨਾ ਹੋਣਾ, ਜਨਮ ਵਿੱਚ ਸਫੈਦ ਮੋਤੀਆ, ਬੋਲਾਪਣ, ਜਨਮ ਤੋਂ ਦਿਲ ਦੇ ਰੋਗ ਜਾਂ ਅੱਖਾਂ ਦੇ ਪਰਦੇ ਵਿੱਚ ਕੋਈ ਨੁਕਸ ਹੋਵੇ ਤਾਂ 18 ਸਾਲ ਤੱਕ ਦੀ ਉਮਰ ਦੇ ਵਿਦਿਆਰਥੀਆਂ ਨੂੰ ਮੁਫ਼ਤ ਟੈਸਟ ਕਰਵਾਕੇ ਸਰਕਾਰੀ ਹਸਪਤਾਲਾਂ ਤੋਂ ਇਲਾਜ ਕਰਵਾਇਆ ਜਾਂਦਾ ਹੈ।
ਖੂਨ ਦੀ ਕਮੀ, ਵਿਟਾਮਿਨਾਂ ਦੀ ਕਮੀ, ਕਪੋਸ਼ਨ ਦਾ ਸ਼ਿਕਾਰ, ਗਿੱਲੜ ਰੋਗ, ਚਮੜੀ ਨਾਲ ਸੰਬੰਧਿਤ ਬੀਮਾਰੀ, ਕੰਨਾਂ ਦਾ ਬਹਿਣਾ, ਸਾਹ ਨਲੀ ਵਿੱਚ ਤਕਲੀਫ, ਦਿਲ ਦੇ ਰੋਗਾਂ ਦਾ ਬੀਮਾਰੀ, ਦੌਰਾ ਪੈਣਾ, ਦੰਦਾਂ ਦੇ ਰੋਗ, ਨਜ਼ਰ ਦਾ ਕਮਜੋਰ ਹੋਣਾ, ਘੱਟ ਸੁਣਨਾ, ਮੰਦਬੁੱਧੀ, ਥੈਲਾਸੀਮੀਆ ਸਮੇਤ 31 ਪ੍ਰਕਾਰ ਦੇ ਰੋਗਾਂ ਨਾਲ ਸੰਬੰਧਿਤ ਉਨ੍ਹਾਂ ਵਿਦਿਆਰਥੀਆਂ ਨੂੰ ਮੁਫ਼ਤ ਇਲਾਜ ਕਰਵਾਇਆ ਜਾਂਦਾ ਹੈ ਜੋ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਾਈ ਕਰਦੇ ਹਨ। ਇਸ ਮੌਕੇ ਪਰੀ ਕੁਮਾਰੀ ਦੇ ਮਾਤਾ ਪਿਤਾ ਵੱਲੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਸਮੂਹ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਜ਼ਿੰਦਗੀ ਚ ਕਦੇ ਵੀ ਆਪਣੀ ਬੱਚੀ ਦਾ ਇਲਾਜ ਨਹੀਂ ਕਰਵਾ ਸਕਦੇ ਸੀ, ਜੇਕਰ ਅੱਜ ਸਾਡੀ ਬਾਹ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਡਾਕਟਰ ਨਾ ਫੜਦੇ । ਇਸ ਮੌਕੇ ਰਾਮ ਸ਼ਰਮਾ ਆਰਬੀਐਸਕੇ ਵੀ ਮੌਜੂਦ ਸੀ।