Punjab Breaking : ਸਾਬਕਾ ਕਾਂਗਰਸੀ ਵਿਧਾਇਕ ਦੇ ਘਰ ਇਨਕਮ ਟੈਕਸ ਦੀ ਰੇਡ; ਅਚਾਨਕ ਪਹੁੰਚੀ ਟੀਮ
ਰਵੀ ਜਾਖੂ
ਗੁਰੂ ਹਰਸਹਾਏ (ਫਿਰੋਜ਼ਪੁਰ), 15 ਦਸੰਬਰ 2025: ਪੰਜਾਬ ਵਿੱਚ ਇੱਕ ਵੱਡੀ ਪ੍ਰਸ਼ਾਸਨਿਕ ਕਾਰਵਾਈ ਦੇਖਣ ਨੂੰ ਮਿਲੀ ਹੈ। ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ (Raminder Singh Awla) ਦੇ ਘਰ 'ਤੇ ਆਮਦਨ ਕਰ ਵਿਭਾਗ (Income Tax Department) ਨੇ ਛਾਪਾ ਮਾਰਿਆ ਹੈ। ਸੋਮਵਾਰ ਨੂੰ ਅਚਾਨਕ ਹੋਈ ਇਸ ਕਾਰਵਾਈ ਨਾਲ ਸਿਆਸੀ ਹਲਕਿਆਂ ਵਿੱਚ ਹੜਕੰਪ ਮੱਚ ਗਿਆ ਹੈ।
ਕੋਠੀ 'ਤੇ ਪਹੁੰਚੇ ਅਧਿਕਾਰੀ
ਜਾਣਕਾਰੀ ਮੁਤਾਬਕ, ਇਨਕਮ ਟੈਕਸ ਵਿਭਾਗ ਦੀ ਟੀਮ ਅੱਜ ਰਮਿੰਦਰ ਸਿੰਘ ਆਵਲਾ ਦੇ ਗੁਰੂ ਹਰਸਹਾਏ (Guru Har Sahai) ਸਥਿਤ ਘਰ ਪਹੁੰਚੀ। ਅਧਿਕਾਰੀਆਂ ਨੇ ਉਨ੍ਹਾਂ ਦੀ ਕੋਠੀ 'ਤੇ ਦਬਿਸ਼ ਦਿੱਤੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਅਚਾਨਕ ਹੋਈ ਹੈ, ਜਿਸਦੇ ਚਲਦਿਆਂ ਅਜੇ ਜ਼ਿਆਦਾ ਵੇਰਵੇ ਸਾਹਮਣੇ ਨਹੀਂ ਆਏ ਹਨ। ਫਿਲਹਾਲ ਅਧਿਕਾਰੀ ਉਨ੍ਹਾਂ ਦੇ ਘਰ ਦੇ ਅੰਦਰ ਮੌਜੂਦ ਹਨ ਅਤੇ ਕਾਰਵਾਈ ਜਾਰੀ ਹੈ।
ਖ਼ਬਰ Update ਕੀਤੀ ਜਾ ਰਹੀ ਹੈ....