ਸ਼੍ਰੋਮਣੀ ਕਵੀਸ਼ਰ ਸ. ਗੁਰਚਰਨ ਸਿੰਘ ਚੱਠਾ ਦਾ ਦੇਹਾਂਤ
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾਃ 15 ਦਸੰਬਰ
ਪੰਡਿਤ ਰਾਮ ਜੀ ਦਾਸ ਤ ਸੋਮ ਨਾਥ ਕਵੀਸ਼ਰ ਰੋਡਿਆਂ ਵਾਲਿਆਂ ਦੇ ਲੰਮਾ ਸਮਾਂ ਸਾਥੀ ਰਹੇ ਕਵੀਸ਼ਰੀ. ਗੁਰਚਰਨ ਸਿੰਘ ਚੱਠਾ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਹਗਟਾਵਾ ਕੀਤਾ ਹੈ। ਸ. ਗੁਰਚਰਨ ਸਿੰਘ ਚੱਠਾ ਲੰਮਾ ਸਮਾਂ ਰੋਡਿਆਂ ਵਾਲੇ ਕਵੀਸ਼ਰਾਂ ਨਾਲ ਪ੍ਹੋ. ਮੋਹਨ ਸਿੰਘ ਯਾਦਗਾਰੀ ਮੇਲੇ ਤੋਂ ਇਲਾਵਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਿਸਾਨ ਮੇਲਿਆਂ ਵਿੱਚ ਵੀ ਗਾਉਂਦੇ ਰਹੇ। ਉਨ੍ਹਾਂ ਦੀ ਗਾਈ ਇੱਕ ਕਵੀਸ਼ਰੀ” ਅਸੀਂ ਪੱਟ ਤੇ ਟੈਲੀਵੀਯਨ ਨੇ,ਅਸੀਂ ਕਾਹਦਾ ਭੋਲਾ ਵਿਆਹਿਆ” ਨੂੰ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਨੇ “ਛਣਕਾਟਾ” ਵਿੱਚ ਵੀ ਪੇਸ਼ ਕੀਤਾ।
ਉਹ ਬੜੇ ਮਿਲਣਸਾਰ ਮਿਹਰਬਾਨ ਸੱਜਣ ਸਨ। ਮੇਰੀ ਉਨ੍ਹਾਂ ਨਾਲ ਆਖਰੀ ਮੁਲਾਕਾਤ 2024 ਵਿੱਚ ਸ. ਗੁਰਨਾਮ ਸਿੰਘ ਬਰਾੜ ਯਾਦਗਾਰੀ ਕਵੀਸ਼ਰੀ ਦਰਬਾਰ ਮੌਕੇ ਤਖ਼ਤੂਪੁਰਾ(ਮੋਗਾ) ਵਿੱਚ ਹੋਈ ਸੀ। ਉਨ੍ਹਾਂ ਦਾ ਸਪੁੱਤਰ ਕੁਲਦੀਪ ਸਿੰਘ ਚੱਠਾ ਪੰਜਾਬ ਪੁਲੀਸ ਵਿੱਚ ਹੋਣ ਦੇ ਨਾਲ ਨਾਲ ਕਵੀਸ਼ਰੀ ਤੇ ਬੁਲੰਦ ਪੰਜਾਬੀ ਗਾਇਕੀ ਵਿੱਚ ਪਛਾਨਣਯੋਗ ਚਿਹਰਾ ਹੈ।
ਸ. ਗੁਰਚਰਨ ਸਿੰਘ ਚੱਠਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਮਿਤੀ 19-12-2025 ਦਿਨ ਸ਼ੁੱਕਰਵਾਰ ਨੂੰ ਦੁਪਹਿਰ ਕਰੀਬ 12ਤੋਂ 1 ਵਜੇ ਗੁਰਦੁਆਰਾ ਜੋਤੀ ਸਰ ਸਾਹਿਬ ਪਿੰਡ ਕਲੌਦੀ ( ਸੰਗਰੂਰ) ਵਿਖੇ ਪਾਇਆ ਜਾਵੇਗਾ। ਉਨ੍ਹਾਂ ਦੇ ਸਪੁੱਤਰ ਕੁਲਦੀਪ ਸਿੰਘ ਚੱਠਾ ਦਾ ਸੰਪਰਕ ਨੰਬਰ 80549-88192 ਹੈ।