ਸੇਂਟ ਕਬੀਰ ਪਬਲਿਕ ਸਕੂਲ ਵਿੱਚ 'ਮੈਗਾ ਕਵਿਜ਼' ਮੁਕਾਬਲਾ ਕਰਵਾਇਆ
ਰੋਹਿਤ ਗੁਪਤਾ
ਗੁਰਦਾਸਪੁਰ 3 ਨਵੰਬਰ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ -ਗੁਰਦਾਸਪੁਰ ਵਿੱਚ ਵਿਦਿਆਰਥੀਆਂ ਦੇ ਗਿਆਨ ਕੌਸ਼ਲ ਨੂੰ ਪਰਖਣ ਲਈ ਦੋ ਰੋਜਾ ਇੰਟਰ ਹਾਊਸ 'ਮੈਗਾ ਕੁਇਜ਼' ਮੁਕਾਬਲਾ ਕਰਵਾਇਆ ਗਿਆ। ਜਿਸ ਦੇ ਵਿੱਚ ਸਕੂਲ ਦੇ ਚਾਰ ਹਾਊਸ ਐਮਰਲਡ, ਰੂਬੀ, ਸਫਾ਼ਇਰ ਅਤੇ ਐਂਬਰ ਹਾਊਸ ਦੇ ਅੱਠ-ਅੱਠ ਵਿਦਿਆਰਥੀਆਂ ਨੇ ਹਿੱਸੇਦਾਰੀ ਲਈ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਕੂਲ ਦੇ ਅੰਗਰੇਜ਼ੀ ਵਿਭਾਗ ਦੇ ਅਧਿਆਪਕ ਕਮਲ ਖੋਖਰ ਜੀ ਨੇ ਸਟੇਜੀ ਕਾਰਵਾਈ ਸੰਭਾਲਦਿਆਂ ਪ੍ਰੋਗਰਾਮ ਦਾ ਆਗਾਜ਼ ਕੀਤਾ। ਇਸ ਮੁਕਾਬਲੇ ਦੌਰਾਨ ਸਕੂਲੀ ਅਧਿਆਪਕ ਸੁਨੀਤ ਠਾਕੁਰ ਜੀ, ਨਿਧੀ ਅਗਰਵਾਲ ਅਤੇ ਸਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਸੰਬੰਧੀ ਪ੍ਰਸ਼ਨ ਪੁੱਛੇ। ਜਿਸ ਵਿੱਚ ਰਾਜਨੀਤਿਕ, ਖੇਡ ਜਗਤ, ਗਣਿਤ, ਸਾਇੰਸ, ਪੰਜਾਬੀ ਨਾਇਕ ਤੋਂ ਇਲਾਵਾ ਆਡੀਓ ਤੇ ਵੀਡੀਓ ਰਾਊਂਡ ਆਦਿ ਸ਼ਾਮਿਲ ਸਨ। ਵਿਦਿਆਰਥੀਆਂ ਨੇ ਬਹੁਤ ਹੀ ਉਤਸੁਕਤਾ ਅਤੇ ਸੰਜ਼ੀਦਗੀ ਨਾਲ ਮੁਕਾਬਲੇ ਵਿੱਚ ਭਾਗੀਦਾਰੀ ਲਈ ਅਤੇ ਪ੍ਰਸ਼ਨਾਂ ਦੇ ਜਵਾਬ ਦਿੱਤੇ। ਭਾਗੀਦਾਰ ਵਿਦਿਆਰਥੀਆਂ ਤੋਂ ਇਲਾਵਾ ਬਾਕੀ ਵਿਦਿਆਰਥੀਆਂ ਨੂੰ ਵੀ ਪ੍ਰਸ਼ਨਾਂ ਦੇ ਸਹੀ ਉੱਤਰ ਦੇਣ ਤੇ ਚਾਕਲੇਟਾਂ ਤੇ ਪੈੱਨ ਹੌਂਸਲਾ ਅਫ਼ਜ਼ਾਈ ਵਜੋਂ ਦਿੱਤੇ ਗਏ।
ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਐਸ.ਬੀ.ਨਾਯਰ ਜੀ, ਪ੍ਰਬੰਧਕ ਮੈਂਬਰ ਮੈਡਮ ਨਵਦੀਪ ਕੌਰ ਜੀ ਤੇ ਕੁਲਦੀਪ ਕੌਰ ਜੀ ਦੁਆਰਾ ਜੇਤੂ ਹਾਊਸ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤਿਮ ਪੜਾਅ ਵਿੱਚ ਸਾਰੇ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ -ਨਾਲ ਹਰ ਤਰ੍ਹਾਂ ਦੇ ਰਾਜਨੀਤਿਕ ,ਸਮਾਜਿਕ, ਰਾਸ਼ਟਰੀ ਤੇ ਅੰਤਰਰਾਸ਼ਟਰੀ ਗਿਆਨ ਵਿੱਚ ਆਪਣੀ ਭੂਮਿਕਾ ਬਣਾਈ ਰੱਖਣ ਦੀ ਗੁਜ਼ਾਰਿਸ਼ ਵੀ ਕੀਤੀ ਤਾਂ ਕਿ ਹਰ ਵਿਦਿਆਰਥੀ ਆਪਣੇ ਗਿਆਨ ਨਾਲ ਮਨ ਚਾਹਿਆ ਭਵਿੱਖ ਪਾ ਸਕੇ। ਵਿਦਿਆਰਥੀਆਂ ਨੂੰ ਲਾਈਬ੍ਰੇਰੀ ਵਿੱਚ ਜਾ ਕੇ ਕਿਤਾਬਾਂ ਪੜ੍ਨ ਦਾ ਪ੍ਰਣ ਵੀ ਕਰਵਾਇਆ ਗਿਆ। ਸਮੁੱਚੇ ਰੂਪ ਵਿੱਚ ਇਹ ਪ੍ਰਸ਼ਨ - ਉੱਤਰ ਮੁਕਾਬਲਾ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਲਈ ਕਾਮਯਾਬ ਰਿਹਾ। ਇਸ ਮੌਕੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।