ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਨੇ "ਰੇਡੀਓਲੋਜੀ ਵਿੱਚ ਉੱਭਰਦੇ ਰੁਝਾਨ ਵਿਸ਼ੇ 'ਤੇ ਇੱਕ-ਰੋਜ਼ਾ ਸੀ ਐਮ ਈ ਦਾ ਆਯੋਜਨ ਕੀਤਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 02 ਨਵੰਬਰ ,2026
ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਨੇ "ਰੇਡੀਓਲੋਜੀ ਵਿੱਚ ਉੱਭਰਦੇ ਰੁਝਾਨ" ਵਿਸ਼ੇ 'ਤੇ ਇੱਕ-ਰੋਜ਼ਾ 'ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ' ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ। ਇਹ ਪ੍ਰੋਗਰਾਮ 'ਯੂਨੀਵਰਸਿਟੀ ਸਕੂਲ ਆਫ਼ ਅਲਾਈਡ ਹੈਲਥ ਸਾਇੰਸਿਜ਼' ਦੇ 'ਡਿਪਾਰਟਮੈਂਟ ਆਫ਼ ਮੈਡੀਕਲ ਰੇਡੀਓਲੋਜੀ ਐਂਡ ਇਮੇਜਿੰਗ ਟੈਕਨਾਲੋਜੀ' ਦੁਆਰਾ, 'ਇੰਡੀਅਨ ਸੋਸਾਇਟੀ ਆਫ਼ ਰੇਡੀਓਗ੍ਰਾਫਰਜ਼ ਐਂਡ ਟੈਕਨੋਲੋਜਿਸਟਸ' - ਚੰਡੀਗੜ੍ਹ ਚੈਪਟਰ ਦੇ ਸਹਿਯੋਗ ਨਾਲ ਅਤੇ ਐਲ ਟੀ ਐਸ ਯੂ ਦੇ ਮਾਣਯੋਗ ਚਾਂਸਲਰ, ਸ੍ਰੀ ਐਨ. ਐਸ. ਰਿਆਤ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ।
ਇਸ ਸੀ ਐਮ ਈ ਵਿੱਚ ਮੈਡੀਕਲ ਇਮੇਜਿੰਗ ਵਿੱਚ ਹਾਲੀਆ ਤਰੱਕੀ, ਨਿਦਾਨ (ਡਾਇਗਨੌਸਿਸ) ਦੀ ਸ਼ੁੱਧਤਾ, ਆਰਟੀਫਿਸ਼ੀਅਲ ਇੰਟੈਲੀਜੈਂਸ , ਗੁਣਵੱਤਾ ਭਰੋਸਾ , ਰੇਡੀਏਸ਼ਨ ਸੁਰੱਖਿਆ ਅਤੇ ਮਰੀਜ਼-ਕੇਂਦਰਿਤ ਸਿਹਤ ਸੰਭਾਲ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।
ਇਸ ਪ੍ਰੋਗਰਾਮ ਵਿੱਚ ਐਲ ਟੀ ਐਸ ਯੂ ਅਤੇ ਹੋਰ ਵੱਖ-ਵੱਖ ਸੰਸਥਾਵਾਂ ਦੇ ਮਾਹਿਰਾਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਐਸੋਸੀਏਟ ਪ੍ਰੋਫੈਸਰ ਸ੍ਰੀਮਤੀ ਬਲਵਿੰਦਰ ਕੇ. ਥਾਪਾ ਨੇ ਆਯੋਜਨ ਚੇਅਰਪਰਸਨ ਵਜੋਂ ਜ਼ਿੰਮੇਵਾਰੀ ਨਿਭਾਈ। ਆਈ ਐਸ ਆਰ ਟੀ ਚੰਡੀਗੜ੍ਹ ਦੇ ਮਾਹਿਰ ਬੁਲਾਰਿਆਂ - ਸੁਸ਼੍ਰੀ ਨੇਹਾ ਪੋਸਵਾਲ, ਸ੍ਰੀ ਜੋਗਿੰਦਰ ਸਿੰਘ, ਸ੍ਰੀ ਵਿਵੇਕ ਸ਼ਰਮਾ ਅਤੇ ਸ੍ਰੀ ਅਮਿਤ ਨੇ ਉੱਨਤ ਇਮੇਜਿੰਗ ਤਕਨੀਕਾਂ, ਡਿਜੀਟਲ ਰੇਡੀਓਗ੍ਰਾਫੀ, ਸੀ ਟੀ , ਐਮ ਆਰ ਆਈ , ਡੇਕਸਾ ਅਤੇ ਮੈਡੀਕਲ ਇਮੇਜਿੰਗ ਵਿੱਚ ਏ ਆਈ ਦੀ ਵਰਤੋਂ ਬਾਰੇ ਆਪਣੇ ਵਿਚਾਰ ਅਤੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।
ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਏ. ਐਸ. ਚਾਵਲਾ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਜ਼ੋਰ ਦਿੱਤਾ ਕਿ 'ਅਲਾਈਡ ਹੈਲਥ ਸਾਇੰਸਿਜ਼' ਵਿੱਚ ਮਿਆਰੀ ਸਿੱਖਿਆ ਸਿਰਫ਼ ਕਲਾਸਰੂਮ ਦੀ ਪੜ੍ਹਾਈ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਇਸ ਤੋਂ ਅੱਗੇ ਵਧ ਕੇ ਹੋਣੀ ਚਾਹੀਦੀ ਹੈ ਤਾਂ ਜੋ ਯੋਗ ਸਿਹਤ ਸੰਭਾਲ ਪੇਸ਼ੇਵਰ ਤਿਆਰ ਕੀਤੇ ਜਾ ਸਕਣ।
ਮੁੱਖ ਮਹਿਮਾਨ ਡਾ. ਐਸ. ਸੀ. ਬਾਂਸਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੇਡੀਓਲੋਜੀ ਅਤੇ ਇਮੇਜਿੰਗ ਟੈਕਨਾਲੋਜੀ ਵਰਗੇ ਤਕਨਾਲੋਜੀ-ਅਧਾਰਿਤ ਖੇਤਰ ਵਿੱਚ ਨਵੀਨਤਾ ਤੇ ਪ੍ਰਕਾਸ਼ ਪਾਇਆ |
ਸ੍ਰੀਮਤੀ ਅੰਕੁਸ਼ ਸ਼ਰਮਾ, ਸ਼ੈਨਾ ਵਰਮਾ, ਸ੍ਰੀ ਮੇਹਰਾਨ ਰਿਸ਼ੀ ਅਤੇ ਸੀ ਈ ਓ ਸ੍ਰੀ ਵਿਮਲ ਮਨਹੋਤਰਾ ਨੇ ਵੀ ਆਪਣਾ ਸਹਿਯੋਗ ਦਿੱਤਾ ਅਤੇ ਪ੍ਰੋਗਰਾ ਸ੍ਰੀ ਬਲਵਿੰਦਰ ਕੇ. ਥਾਪਾ ਨੇ ਜ਼ੋਰ ਦਿੱਤਾ ਕਿ ਆਧੁਨਿਕ ਰੇਡੀਓਲੋਜੀ ਦਾ ਮਤਲਬ ਸਿਰਫ਼ ਉੱਚ-ਗੁਣਵੱਤਾ ਵਾਲੀਆਂ ਤਸਵੀਰਾਂ ਤਿਆਰ ਕਰਨਾ ਹੀ ਨਹੀਂ ਹੈ।
ਇਸ ਪ੍ਰੋਗਰਾਮ ਵਿੱਚ ਪੋਸਟਰ ਅਤੇ ਮਾਡਲ ਪੇਸ਼ਕਾਰੀ ਮੁਕਾਬਲੇ ਕਰਵਾਏ ਗਏ, ਜਿਸ ਦੇ ਨਾਲ-ਨਾਲ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ।
ਇਸ ਸੀ ਐਮ ਈ (ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ) ਪ੍ਰੋਗਰਾਮ ਦਾ ਤਾਲਮੇਲ ਸੁਸ਼੍ਰੀ ਹਸ਼ਮਤ ਬਿਲਾਲ ਅਤੇ ਸ੍ਰੀ ਯਾਸਿਰ ਅਹਿਮਦ ਡਾਰ ਦੁਆਰਾ ਕੀਤਾ ਗਿਆ ਸੀ। ਇਸ ਵਿੱਚ ਡਾ. ਸਲੋਨੀ, ਡਾ. ਹਰਸਿਮਰਨ, ਡਾ. ਖੁਸ਼ਬੂ, ਹਰਪ੍ਰੀਤ ਕੌਰ, ਸ੍ਰੀਮਤੀ ਰਮਨਦੀਪ ਕੌਰ, ਸੁਸ਼੍ਰੀ ਸੁਮੋਨਝਾ ਅਤੇ ਸੁਸ਼੍ਰੀ ਜ਼ਮੀਰਾ ਨੇ ਵੀ ਸਹਿਯੋਗ ਦਿੱਤਾ। ਇਸ ਤੋਂ ਇਲਾਵਾ, ਫੈਕਲਟੀ ਮੈਂਬਰਾਂ, ਦਫ਼ਤਰੀ ਅਮਲੇ, ਗੈਰ-ਅਧਿਆਪਨ ਸਟਾਫ਼ ਅਤੇ ਵਿਦਿਆਰਥੀਆਂ ਨੇ ਵੀ ਇਸ ਵਿੱਚ ਸਰਗਰਮ ਸਹਿਯੋਗ ਦਿੱਤਾ