ਜੰਮੂ-ਕਸ਼ਮੀਰ ਜਾਣ ਵਾਲੀ ਬਸ ਤੇ ਪੱਥਰ ਮਾਰਨ ਵਾਲੇ ਤਿੰਨੇ ਮੁਲਜਮਾਂ ਦੀ ਪਛਾਣ ਹੋਈ
ਇਕ ਕਾਬੂ, ਡੀ ਐਸ ਪੀ ਹਰਮਨਪ੍ਰੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਜਾਣਕਾਰੀ
ਖੰਨਾ ( ਰਵਿੰਦਰ ਢਿੱਲੋ)
ਪੁਲਿਸ ਜ਼ਿਲਾ ਖੰਨਾ ਅਧੀਨ 18 ਅਕਤੂਬਰ ਦੀ ਰਾਤ ਨੂੰ ਦੋਰਾਹਾ ਵਿਖੇ ਬੱਸ ਚ ਪੱਥਰ ਮਾਰਨ ਦੀ ਘਟਨਾ ਦੇ ਦੋਸੀਆ ਦੀ ਪਹਿਚਾਣ ਕਰ ਲਈ ਹੈ ਜਿਹਨਾ ਚੋ ਇਕ ਮੁਲਜਮ ਨੂੰ ਦੋਰਾਹਾ ਪੁਲਿਸ ਨੇ ਕਾਬੂ ਕਰ ਲਿਆ ਹੈ। ਬਾਅਦ ਦੁਪਿਹਰ ਡੀ ਐਸ ਪੀ ਪਾਇਲ ਹਰਮਨਪ੍ਰੀਤ ਸਿੰਘ ਚੀਮਾ ਨੇ ਥਾਣਾ ਦੋਰਾਹਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਡਾ: ਦਰਪਣ ਆਹਲੂਵਾਲੀਆ ਮਾਨਯੋਗ ਸੀਨੀਅਰ ਕਪਤਾਨ ਪੁਲਿਸ, ਖੰਨਾ ਜੀ ਦੀ ਰਹਿਨੁਮਾਈ ਹੇਠ ਸ੍ਰੀ ਰਕੇਸ਼ ਯਾਦਵ ਐਸ ਪੀ ਡੀ ਦੇ ਦਿਸਾ ਨਿਰਦੇਸਾਂ ਅਨੁਸਾਰ ਦੋਰਾਹਾ ਪੁਲਿਸ ਵੱਲੋਂ ਮਾੜੇ ਅਨਸਰਾ ਨੂੰ ਕਾਬੂ ਕਰਨ ਲਈ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਜਿਸਦੇ ਤਹਿਤ 18.10.2026 ਨੂੰ ਰਾਤ ਲਗਭਗ 11.00 ਵਜੇ ਪਰ ਇਤਲਾਹ ਮਿਲੀ ਸੀ ਕਿ ਦਿੱਲੀ ਤੋ ਜੰਮੂ ਕਸ਼ਮੀਰ ਜਾ ਰਹੀ ਬੱਸ ਨੰਬਰ ਜੇ ਕੇ-01ਬੀ ਈ-9976 ਸਟਾਰ ਵਰਡ ਕੰਪਨੀ ਦੀ ਸਵਾਰੀਆ ਵਾਲੀ ਬੱਸ ਦੇ ਉਪਰ ਕੁੱਝ ਸ਼ਰਾਰਤੀ ਅਨਸਰਾ ਵੱਲੋ ਨੇੜੇ ਬੱਸ ਸਟੈਡ ਦੋਰਾਹਾ ਵਿਖੇ ਪੱਥਰ ਬਾਜੀ ਕੀਤੀ ਗਈ ਸੀ, ਅਤੇ ਜਿਸਤੇ ਬੱਸ ਦੇ ਸਾਇਡ ਵਾਲੇ ਸੀਸ਼ਿਆ ਦੀ ਤੋੜ ਭੰਨ ਹੋਈ ਹੈ। ਜਿਸ ਸਬੰਧੀ ਤੁਰੰਤ ਮੌਕਾ ਪਰ 112 ਹੈਲਪ ਲਾਇਨ ਪੁਲਿਸ ਪਾਰਟੀ ਭੇਜੀ ਗਈ ਸੀ, ਅਤੇ ਹੌਲ ਬਿਕਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਦੋਸੀ ਵਿਅਕਤੀਆ ਦੀ ਭਾਲ ਦੇ ਸਬੰਧ ਵਿੱਚ ਏਰੀਆ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆ ਦੀ ਮਦਦ ਨਾਲ ਦੋਸੀਆਨ ਦੀ ਰੂਟ ਮੈਪ ਤਿਆਰ ਕਰਕੇ ਉਹਨਾ ਬਾਰੇ ਪਤਾ ਕੀਤਾ ਗਿਆ। ਜੋ ਸੀ.ਸੀ.ਟੀ ਵੀ ਫੋਟੇਜ ਅਤੇ ਟੈਕਨੀਕਲ ਮਦਦ ਰਾਹੀ ਦੋਸੀਆਨ ਦੀ ਪਛਾਣ ਕੀਤੀ ਗਈ। ਡੀ ਐਸ ਪੀ ਚੀਮਾ ਨੇ ਅੱਗੇ ਦੱਸਿਆ ਕਿ ਇਸ ਵਾਰਦਾਤ ਵਿੱਚ ਕੁੱਲ ਤਿੰਨ ਦੋਸੀਆਨ ਸ਼ਾਮਲ ਸਨ। ਜਿਨਾ ਵਿੱਚੋ ਇੱਕ ਦੋਸੀ ਅਭਿਸੇਕ ਉਰਫ ਗੋਲੂ ਪੁੱਤਰ ਸਤੋਸ ਪਾਡੇ ਵਾਸੀ ਪਿੰਡ ਤਾੜੀ ਘਾਟ ਜਿਲਾ ਬਨਾਰਸ ਯੂ.ਪੀ ਹਾਲ ਵਾਸੀ ਪੈਟਰੋਲ ਪੰਪ ਵਾਲੀ ਗਲੀ ਦੋਰਾਹਾ ਨੂੰਚ ਗ੍ਰਿਫਤਾਰ ਕੀਤਾ ਗਿਆ, ਜਿਸਨੇ ਆਪਣੀ ਪੁੱਛ ਗਿੱਛ ਪਰ ਆਪਣੇ ਦੋ ਹੋਰ ਸਾਥੀਆ ਜੋ ਕਿ ਪ੍ਰਵਾਸੀ ਹਨ ਬਾਰੇ ਜਾਣਕਾਰੀ ਦਿੱਤੀ ਜਿਨਾ ਨੂੰ ਮੁਕੱਦਮਾ ਵਿੱਚ ਦੋਸ਼ੀ ਨਾਮਜਦ ਕੀਤਾ ਗਿਆ ਹੈ, ਇਹ ਤਿੰਨੋ ਦੋਸੀਆਨ ਥਾਣਾ ਦੋਰਾਹਾ ਅਤੇ ਆਸ ਪਾਸ ਦੇ ਏਰੀਆ ਵਿੱਚ ਪੱਥਰ ਬਾਜੀ ਅਤੇ ਚੈਨ ਸਨੈਚਿੰਗ ਲੁੱਟਾ ਖੋਹਾ ਦੀ ਵਾਰਦਾਤਾ ਨੂੰ ਅੰਜਾਮ ਦਿੰਦੇ ਹਨ ਅਤੇ ਸੁੰਨਸਾਨ ਏਰੀਆ ਵਿੱਚ ਰਾਤ ਸਮੇ ਰਾਹਗੀਰਾ ਨੂੰ ਨਿਸ਼ਾਨਾ ਬਣਾਉਦੇ ਹਨ। ਜੋ ਇਹਨਾ ਦੋਸੀਆਨ ਦੇ ਖਿਲਾਫ ਪਹਿਲਾ ਵੀ ਥਾਣਾ ਦੋਰਾਹਾ ਵਿਖੇ ਮੁਕੱਦਮਾ ਜੁਰਮ 304(1) ਬੀ.ਐਨ.ਐਸ ਥਾਣਾ ਦੋਰਾਹਾ ਦਰਜ ਰਜਿਸਟਰ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਅਤੇ ਜਿਸ ਪਾਸੇ ਉਸਦੇ ਸਾਥੀਆ ਦੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ । ਜਿਸ ਵਿੱਚ ਹੋਰ ਵਾਰਦਾਤਾ ਦੇ ਪਤਾ ਲੱਗਣ ਦੀ ਸੰਭਾਵਨਾ ਹੈ । ਪ੍ਰੈਸ ਕਾਨਫਰੰਸ ਦੌਰਾਨ ਐਸ ਐਚ ਓ ਦੋਰਾਹਾ ਜਸਨਪ੍ਰੀਤ ਸਿੰਘ ਸਰਾਂ ਵੀ ਹਾਜਰ ਸਨ।