ਆਕਸਫੋਰਡ ਸਕੂਲ ਦੇ ਵਿਦਿਆਰਥੀਆਂ ਨੇ ਲਾਇਆ ਰਾਜ-ਪੁਰਸਕਾਰ ਅਤੇ ਹੈਕਿੰਗ-ਟੈਕ੍ਰਿੰਗ ਕੈਂਪ
ਅਸ਼ੋਕ ਵਰਮਾ
ਭਗਤਾ ਭਾਈ, 17 ਅਕਤੂਬਰ 2026 : 'ਦ ਆਕਸਫੋਰਡ ਸਕੂਲ ਆਫ ਐਜੁਕੇਸ਼ਨ, ਭਗਤਾ ਭਾਈ’ ਇਲਾਕੇ ਦੀ ਇੱਕ ਅਜਿਹੀ ਸੰਸਥਾ ਹੈ ਜੋ ਵਿਦਿਆਰਥੀਆਂ ਦੇ ਬਹੁ-ਪੱਖੀ ਵਿਕਾਸ ਵਿੱਚ ਯਕੀਨ ਰੱਖਦੀ ਹੈ। ਇਸ ਸੰਸਥਾ ਵਿੱਚ ਵਿਦਿਆਰਥੀ ਸਕਾਉਟ ਅਤੇ ਗਾਇਡ ਬਣ ਕੇ, ਦੇਸ਼ ਦੇ ਫੌਜੀ ਬਣਕੇ ਦੇਸ਼ ਦੀ ਤਰੱਕੀ ਲਈ ਕੁੱਝ ਵੀ ਚੰਗਾ ਕਰਕੇ, ਹਰ ਇੱਕ ਦੀ ਭਲਾਈ ਕਰਕੇ ( ਜਿਵੇਂ ਰੁੱਖਾਂ , ਪਸ਼ੂਆਂ , ਪੰਛੀਆਂ ਨਾਲ ਅਤੇ ਕੁਦਰਤ ਨਾਲ ਪਿਆਰ ਕਰਨ) , ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਲੈਂਦੇ ਹਨ। ਇਸ ਲਈ ਸੰਸਥਾ ਦੇ ਵਿਦਿਆਰਥੀਆਂ ਨੂੰ ਹੈਕਿੰਗ-ਟੈਕ੍ਰਿੰਗ ਕੈਂਪ ਵੀ ਲਗਵਾਏ ਜਾਂਦੇ ਹਨ।ਪਿਛਲੇ ਦਿਨੀਂ ਲੱਗੇ ਤ੍ਰਿਤਿਆ ਸੁਪਾਂ ਕੈਂਪ ਦੌਰਾਨ ਇਸ ਸੰਸਥਾ ਦੇ 35 ਵਿਦਿਆਰਥੀਆਂ ਵਿੱਚੋਂ 35 ਵਿਦਿਆਰਥੀਆਂ ਦੀ ਹੀ ਚੋਣ ਰਾਜ ਪੁਰਸਕਾਰ ਅਤੇ ਹੈਕਿੰਗ ਟੈਕਿੰਗ ਕੈਂਪ ਲਈ ਹੋਈ ਸੀ । ਤਾਰਾ ਦੇਵੀ , ਸ਼ਿਮਲਾ ਵਿੱਚ ਚੱਲੇ ਇਸ ਕੈਂਪ ਵਿੱਚ ਵਿਦਿਆਰਥੀਆਂ ਨੇ ਕੈਪਿੰਗ ਵੀ ਕੀਤੀ ਅਤੇ ਸਕਾਊਟ ਐਂਡ ਗਾਈਡ ਦੀ ਪੜ੍ਹਾਈ ਵੀ ਕੀਤੀ ।
ਇਸ ਕੈਂਪ ਦੌਰਾਨ ਇਸ ਸੰਸਥਾ ਦੇ ਵਿਦਿਆਰਥੀਆਂ ਨੇ ਇਸ ਟ੍ਰੇਨਿੰਗ ਦੀ ਸਭ ਤੋਂ ਲੰਮੀ ਟ੍ਰੈਕਿੰਗ ਜੋ ਲੱਗਭੱਗ 16 ਕਿਲੋਮੀਟਰ (ਬੇਸ ਕੈਂਪ ਤੋਂ ਤਾਰਾ ਦੇਵੀ ਮੰਦਰ ਤੱਕ ਤਹਿ ਕੀਤੀ) । ਵਿਦਿਆਰਥੀਆਂ ਨੇ ਟ੍ਰੈਕਿੰਗ ਅਤੇ ਹੈਕਿੰਗ ਤੋ ਇਲਾਵਾ ਹੋਰ ਵੀ ਕਈ ਗਤੀਵਿਧੀਆਂ ਕੀਤੀਆਂ, ਜਿਨ੍ਹਾਂ ਵਿੱਚ ਰੱਸੀ ਦੀਆਂ ਗੰਢਾਂ ਪਾਉਣਾ, ਡੁੱਬਦੇ ਨੂੰ ਬਚਾਉਣਾ , ਫਸਟਏਡ ਅਤੇ ਹੋਰ ਵੀ ਜੀਵਨ ਬਚਾਅ ਦੇ ਗੁਰ ਸਮਝਾਏ ਗਏ। ਕਲਾਸਾਂ ਦੌਰਾਨ ਸਟੇਟ ਕੁਆਰਡੀਨੇਟਰ ਸ: ਉਕਾਰ ਸਿੰਘ ਨੇ ਬੱਚਿਆਂ ਨੂੰ ਅਨੇਕਤਾ ਵਿੱਚ ਏਕਤਾ ਦਾ ਸੰਦੇਸ਼ ਦਿੰਦੇ ਹੋਏ,ਰਾਸ਼ਟਰਪਤੀ ਐਵਾਰਡ ਪ੍ਰਾਪਤ ਕਰਨ ਲਈ ਪੇ੍ਰਰਿਤ ਕੀਤਾ। ਉਨਾਂ ਨੇ ਟ੍ਰੈਕਿੰਗ ਵਾਲੇ ਵਿਦਿਆਰਥੀਆਂ ਨੂੰ ਰਾਜ ਪੁਰਸਕਾਰ ਅਤੇ ਰਾਜ ਪੁਰਸਕਾਰ ਪ੍ਰਾਪਤ ਕਰ ਚੁੱਕਿਆਂ ਨੂੰ ਰਾਸ਼ਟਰਪਤੀ ਐਵਾਰਡ ਪ੍ਰਾਪਤ ਕਰਨ ਪ੍ਰੇਰਿਆ।
ਇੱਥੇ ਵਰਨਣਯੋਗ ਹੈ ਕਿ ਆਕਸਫੋਰਡ ਦੇ 35 ਵਿਦਿਆਰਥੀਆਂ ਵਿੱਚੋਂ 10 ਵਿਦਿਆਰਥੀਆਂ ਦੀ ਚੋਣ ਹੈਕਿੰਗ ਟ੍ਰੈਕਿੰਗ ਕੈਂਪ ਲਈ ਹੋਈ ਅਤੇ ਰਾਜ ਪੁਰਸਕਾਰ ਵਾਲੇ 10 ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਸੋਲਨ ਵਿਖੇ ‘ਸੰਕਟ ਮੋਚਨ ਮੰਦਰ’ ਦੇ ਦਰਸ਼ਨ ਕੀਤੇ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਸ਼ਿਮਲਾ ਮਾਲ ਰੋਡ , ਲੱਕੜ ਬਜ਼ਾਰ ਦੀ ਰੌਣਕ ਦਾ ਵੀ ਆਨੰਦ ਮਾਣਿਆ।ਵਾਪਸੀ ਦੌਰਾਨ ਵਿਦਿਆਰਥੀਆਂ ਨੂੰ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਜੀ ਦੇ ਦਰਸ਼ਨ ਵੀ ਕਰਵਾਏ ਗਏ। ਵਿਦਿਆਰਥੀਆਂ ਨੇ ਕੈਂਪ ਫਾਇਰ ‘ਤੇ ਕਲਚਰ ਗਤੀਵਿਧੀਆਂ ਵੀ ਪੇਸ਼ ਕੀਤੀਆਂ। ਵਰਨਣਯੋਗ ਹੈ ਕਿ ਪੂਰੇ ਕੈਂਪ ਵਿੱਚ ਸ਼ਾਮਿਲ ਸਕੂਲਾਂ ਵਿੱਚੋ ਆਕਸਫੋਰਡ ਸੰਸਥਾ ਦੇ ਵਿਦਿਆਰਥੀ ਨੇ ਸ਼ਾਇਰੋ-ਸ਼ਾਇਰੀ , ਗਿੱਧਾ , ਭੰਗੜਾ ਤੇ ਪੰਜਾਬੀ ਲੋਕ-ਗੀਤ ਆਦਿ ਵਿੱਚ ਮੋਹਰੀ ਰਹੇ।
ਕੈਂਪ ਵਿੱਚ ਵਿਦਿਆਰਥੀਆਂ ਨੂੰ ਆਲੇ-ਦੁਆਲੇ ਦੀ ਸਫਾਈ ਅਤੇ ਰਹਿਣ-ਸਹਿਣ ਵਿੱਚ ਸੁਚੱਜਤਾ ਲਿਆਉਣ ਲਈ ਵੀ ਪ੍ਰੇਰਿਤ ਕੀਤਾ ਗਿਆ।ਸਕੂਲ ਦੇ ਅਧਿਆਪਕ ਅਤੇ ਸਕਾਊਟ ਮਾਸਟਰ ਤੇਜਿੰਦਰ ਸਿੰਘ ਅਤੇ ਗਾਈਡ ਲਵਪ੍ਰੀਤ ਕੌਰ ਦੀ ਅਗਵਾਈ ਵਿੱਚ ਗਏ ਇਨ੍ਹਾਂ ਬੱਚਿਆਂ ਨੇ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬੰਸਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਅਗਵਾਈ ਹੇਠ ਹੀ ਅਸੀਂ ਅਜਿਹੇ ਕੈਂਪ ਦਾ ਹਿੱਸਾ ਬਣ ਰਹੇ ਹਾਂ। ਇਸ ਮੌਕੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਮੌਕੇ ਪੈਦਾ ਕੀਤੇ ਜਾਣਗੇ।ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’(ਵਾਈਸ ਚੇਅਰਮੈਨ), ਗੁਰਮੀਤ ਸਿੰਘ ਸਰਪੰਚ (ਵਿੱਤ-ਸਕੱਤਰ) ਕੁਆਰਡੀਨੇਟਰਜ਼ ਵੀ ਮੌਜੂਦ ਸਨ ।