ਜ਼ਿੰਦਗੀ ਜ਼ਿੰਦਾਬਾਦ ਵੈਲਫੇਅਰ ਸੋਸਾਇਟੀ ਨੇ ਕੁੰਵਰ ਜੈ ਸਿੰਘ ਦੇ ਜਨਮ ਦਿਨ ਮੌਕੇ ਖੂਨਦਾਨ ਕੈਂਪ ਲਾਇਆ
ਅਸ਼ੋਕ ਵਰਮਾ
ਬਠਿੰਡਾ, 11 ਅਕਤੂਬਰ 2026: ਜ਼ਿੰਦਗੀ ਜ਼ਿੰਦਾਬਾਦ ਵੈਲਫੇਅਰ ਸੋਸਾਇਟੀ, ਬਠਿੰਡਾ ਵੱਲੋਂ ਅੱਜ 'ਵੀ ਕੇਅਰ ਮੈਡੀਕੋਜ਼' ਵਿਖੇ ਇੱਕ ਖੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ ਬਠਿੰਡਾ ਦੇ ਮੇਅਰ ਪਦਮਜੀਤ ਮਹਿਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨਾਂ ਖੁਦ ਵੀ ਖੂਨਦਾਨ ਕਰਕੇ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਸਮਾਜ ਨੂੰ ਅਜਿਹੇ ਨੌਜਵਾਨਾਂ ਦੀ ਜਰੂਰਤ ਹੈ ਜੋ ਕਿ ਆਪੇ ਤੋਂ ਉੱਠ ਕੇ ਪੰਜਾਬ ਦੀ ਤਰੱਕੀ ਲਈ ਯੋਗਦਾਨ ਪਾਉਣ। ਇਸ ਤੋਂ ਪਹਿਲਾਂ ਸ਼ਮਸ਼ੇਰ ਸਿੰਘ ਲਹਿਰੀ ਦੀ ਅਗਵਾਈ ਵਿੱਚ ਇਸ ਕੈਂਪ ਦਾ ਉਦਘਾਟਨ ਕੀਤਾ ਗਿਆ ਉਨਾਂ ਨੇ ਆਏ ਹੋਏ ਖੂਨ ਦਾਨੀਆਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਜ਼ਿੰਦਗੀ ਜ਼ਿੰਦਾਬਾਦ ਵੈਲਫੇਅਰ ਸੋਸਾਇਟੀ ਵੱਲੋਂ ਸਮਾਜ ਸੇਵਾ, ਵਾਤਾਵਰਣ ਦੀ ਸੰਭਾਲ, ਸਿਹਤ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਖੇਤਰਾਂ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨ ਹਾਸਿਲ ਕਰਨ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਪੰਜਾਬੀ ਐਡਵੈਂਚਰ ਦੇ ਅਹੁਦੇਦਾਰ ਅਤੇ ਗੁਰਪ੍ਰੀਤ ਲਹਿਰੀ ਹੋਣਾਂ ਦਾ ਇਸ ਖੇਤਰ ਵਿੱਚ ਯੋਗਦਾਨ ਕਰਨ ਕਰਕੇ ਸਨਮਾਨ ਕੀਤਾ ਗਿਆ। ਉਹਨਾਂ ਤੋਂ ਇਲਾਵਾ ਸਮਾਜ ਸੇਵਾ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਗੁਰਵਿੰਦਰ ਸ਼ਰਮਾ ਦਾ ਵੀ ਸਨਮਾਨ ਕੀਤਾ ਗਿਆ।
ਸੁਸਾਇਟੀ ਪ੍ਰਧਾਨ ਕੁੰਵਰ ਜੈ ਸਿੰਘ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਉਹਨਾਂ ਦੀ ਸੁਸਾਇਟੀ ਖੂਨਦਾਨ ਵਾਤਾਵਰਨ ਸੰਭਾਲ ਨਸ਼ਿਆਂ ਦੀ ਰੋਕਥਾਮ ਅਤੇ ਖੇਡਾਂ ਆਦਿ ਖੇਤਰਾਂ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਣ ਲਈ ਹਰ ਹੀਲੇ ਯਤਨ ਕਰੇਗੀ। ਸੁਸਾਇਟੀ ਦੇ ਜਨਰਲ ਸਕੱਤਰ ਅਰਜੁਨ ਖੰਨਾ ਨੇ ਆਏ ਹੋਏ ਸਾਰੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਆਪਣੀ ਸੁਸਾਇਟੀ ਦੀਆਂ ਗਤੀਵਿਧੀਆਂ ਨਾਲ ਜਾਣੂ ਕਰਵਾਇਆ।
ਗੁਰਪ੍ਰੀਤ ਸਿੰਘ ਚਿੱਤਰਕਾਰ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਸਮਾਗਮ ਦੌਰਾਨ ਬਠਿੰਡਾ ਸਾਈਕਲਿੰਗ ਗਰੁੱਪ ਨਾਲ ਸਬੰਧਤ ਪ੍ਰੀਤ ਬਰਾੜ, ‘ਰੁੱਖਾਂ ਦੇ ਰਾਖੇ’ ਵਜੋਂ ਵਾਤਾਵਰਣ ਦੀ ਸੰਭਾਲ ਲਈ ਯਤਨਸ਼ੀਲ ਗੁਰਵਿੰਦਰ ਸ਼ਰਮਾ, ਪੰਜਾਬੀ ਐਡਵੈਂਚਰ ਗਰੁੱਪ ਨਾਲ ਜੁੜੇ ਗੁਰਪ੍ਰੇਮ ਲਹਿਰੀ, ਜਸਵੰਤ ਕੌਸ਼ਿਕ, ਮਨੀਸ਼ ਪਾਂਧੀ, ਟਰੀ ਲਵਰ ਸੋਸਾਇਟੀ ਬਠਿੰਡਾ ਦੇ ਪ੍ਰਧਾਨ ਸਲਿਲ ਬਾਂਸਲ, ਦੇਵ ਅਨੂਪ, ਨਵਤੇਜ ਸਿੰਘ ਤੇਜੀ, ਕੰਵਲਜੀਤ ਐਮ. ਸੀ., ਜਗਪਾਲ ਸਿੱਧੂ ਐਮ.ਸੀ., ਰਜਿੰਦਰ ਸਿੰਘ ਰੋਂਤਾ, ਰਣਜੀਤ ਸਿੰਘ ਰਾਣਾ ਏਰੀਆ, ਸੁਰਿੰਦਰ ਸਿੰਘ, ਸੰਦੀਪ ਸ਼ੇਰਗਿੱਲ, ਸਹਿਜਦੀਪ ਸਿੰਘ ਚੀਮਾ, ਮਨਪ੍ਰੀਤ ਸਿੰਘ ਮੰਨਾ, ਨਿਸ਼ਾਂਤ ਗਰਗ, ਸਿਧਾਰਥ, ਸੱਤਿਅਮ, ਆਰੀਅਨ, ਟੇਕਨੂਰ, ਹੈਪੀ ਸਰਪੰਚ ਬਲੋਕੇ, ਰੂਪਕ ਬਾਤਿਸ਼, ਤਰਲੋਚਨ ਸਿੰਘ ਡਾਕਟਰ ਜਸਕਨਵਰ ਢਿੱਲੋਂ, ਗੁਰਜੀਤ ਸਿੰਘ ਰਮਨ ਕੌਰ ਅਤੇ ਗ਼ਜ਼ਲ, ਚਿੱਤਰਕਾਰ ਕੇਵਲ ਕ੍ਰਿਸ਼ਨ ਆਦਿ ਹਾਜ਼ਿਰ ਰਹੇ।
ਨਿਊਰੋ ਐਂਡ ਸਪਾਈਨ ਬਲੱਡ ਬੈਂਕ ਨੇ ਸੇਵਾ ਨਿਭਾਈ। ਜ਼ਿੰਦਗੀ ਜ਼ਿੰਦਾਬਾਦ ਵੈਲਫੇਅਰ ਸੋਸਾਇਟੀ ਦਾ ਉਦੇਸ਼ ਖੂਨਦਾਨ, ਵਾਤਾਵਰਣ ਦੀ ਸੰਭਾਲ, ਸਿਹਤ ਸੇਵਾਵਾਂ, ਖੇਡਾਂ, ਸਿੱਖਿਆ ਅਤੇ ਸਮਾਜਿਕ ਭਲਾਈ ਦੇ ਖੇਤਰਾਂ ਵਿੱਚ ਲੋਕਾਂ ਨੂੰ ਇਕਜੁੱਟ ਕਰਕੇ ਬਠਿੰਡਾ ਨੂੰ ਸਿਹਤਮੰਦ, ਹਰਿਆ-ਭਰਿਆ ਅਤੇ ਮਜ਼ਬੂਤ ਸ਼ਹਿਰ ਬਣਾਉਣਾ ਹੈ।ਸੋਸਾਇਟੀ ਵੱਲੋਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਮਨੁੱਖਤਾ ਦੀ ਭਲਾਈ ਲਈ ਆਪਣਾ ਯੋਗਦਾਨ ਪਾਉਣ।