ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਘਰ ਘਰ ਦੀਵੇ ਜਗਾਉਣ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ, 15 ਸਤੰਬਰ 2026 : ਭਾਜਪਾ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ 17 ਸਤੰਬਰ ਨੂੰ ਉਹਨਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਲਈ ਸਮੂਹ ਪੰਜਾਬੀਆਂ ਨੂੰ ਦੀਵੇ ਜਗਾਉਣ ਦਾ ਸੱਦਾ ਦਿੱਤਾ ਹੈ।।ਭਾਜਪਾ ਜ਼ਿਲ੍ਹਾ ਸਕੱਤਰ ਸੰਦੀਪ ਅਗਰਵਾਲ ਅਤੇ ਭਾਜਪਾ ਖਜ਼ਾਨਚੀ ਰਾਕੇਸ਼ ਬਾਂਸਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ ਨਰਿੰਦਰ ਮੋਦੀ ਮ ਨੇ ਪਿਛਲੇ 25 ਸਾਲਾਂ ਤੋਂ ਲਗਾਤਾਰ ਜਨਸੇਵਾ ਨੂੰ ਆਪਣਾ ਜੀਵਨ ਸਮਰਪਿਤ ਕੀਤਾ ਹੈ। ਗੁਜਰਾਤ ਦੇ ਮੁੱਖ ਮੰਤਰੀ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਉਨ੍ਹਾਂ ਨੇ ਲਗਾਤਾਰ ਰਾਸ਼ਟਰਹਿੱਤ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਉਨ੍ਹਾਂ ਦੇ ਜਨਮਦਿਨ ਨੂੰ ਭਾਜਪਾ ਵੱਲੋਂ ‘ਸੇਵਾ ਹੀ ਸੰਕਲਪ’ ਦੀ ਭਾਵਨਾ ਨਾਲ ਵੱਖ-ਵੱਖ ਸੇਵਾ ਕਾਰਜਾਂ ਰਾਹੀਂ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੇ ਨਿਰਦੇਸ਼ਾਂ ਤਹਿਤ ਪ੍ਰਧਾਨ ਮੰਤਰੀ ਜੀ ਦੇ ਸਿਹਤਮੰਦ ਅਤੇ ਲੰਬੀ ਉਮਰ ਵਾਲੇ ਜੀਵਨ ਦੀ ਕਾਮਨਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ 17 ਸਤੰਬਰ ਨੂੰ ਆਪਣੇ ਘਰਾਂ ਵਿੱਚ ਇੱਕ ਦੀਵਾ ਜ਼ਰੂਰ ਜਗਾਉਣ। ਇਹ ਦੀਵਾ ਸਿਰਫ਼ ਇੱਕ ਦੀਵਾ ਨਹੀਂ, ਸਗੋਂ ਪ੍ਰਧਾਨ ਮੰਤਰੀ ਪ੍ਰਤੀ ਦੇਸ਼ਵਾਸੀਆਂ ਦੇ ਪਿਆਰ, ਸਨਮਾਨ, ਵਿਸ਼ਵਾਸ ਅਤੇ ਆਸ਼ੀਰਵਾਦ ਦਾ ਪ੍ਰਤੀਕ ਹੋਵੇਗਾ ।ਭਾਜਪਾ ਖਜ਼ਾਨਚੀ ਰਾਕੇਸ਼ ਬਾਂਸਲ ਨੇ ਕਿਹਾ ਕਿ
ਭਾਜਪਾ ਦਾ ਹਰ ਕਾਰਕੁਨ ਸੇਵਾ ਕਾਰਜਾਂ ਰਾਹੀਂ ਪ੍ਰਧਾਨ ਮੰਤਰੀ ਜੀ ਪ੍ਰਤੀ ਆਪਣਾ ਪਿਆਰ, ਸਨਮਾਨ ਅਤੇ ਆਸ਼ੀਰਵਾਦ ਅਰਪਿਤ ਕਰੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 17 ਸਤੰਬਰ ਨੂੰ ਆਪਣੇ ਘਰ ਇੱਕ ਦੀਵਾ ਪ੍ਰਧਾਨ ਮੰਤਰੀ ਦੀ ਚੰਗੀ ਸਿਹਤ, ਲੰਬੀ ਉਮਰ ਅਤੇ ਸਫਲ ਜੀਵਨ ਦੀ ਕਾਮਨਾ ਲਈ ਜ਼ਰੂਰ ਜਗਾਉਣ।