ਜਰਨਲ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ' ਦਾ ਵਿਸ਼ੇਸ਼ ਅੰਕ ਸੰਗਤ ਅਰਪਣ ਕੀਤੇ ਜਾਣ ਦਾ ਦ੍ਰਿਸ਼
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 7 ਅਗਸਤ 2026 : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਸ੍ਰੀ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵੱਲੋਂ ਪ੍ਰਕਾਸ਼ਿਤ 'ਜਰਨਲ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ' ਦਾ 2025 ਵਿਸ਼ੇਸ਼ ਅੰਕ (ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਿਆਰਾ) ਸੰਗਤ ਅਰਪਣ ਕੀਤਾ ਗਿਆ , ਇਸ ਮੌਕੇ ਵਾਈਸ-ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਵੱਲੋਂ ਖੋਜ ਪਤ੍ਰਿਕਾ ਦੇ ਇਸ ਅੰਕ ਲਈ ਤਸੱਲੀ ਪ੍ਰਗਟ ਕਰਦਿਆਂ ਖੁਸ਼ੀ ਜਤਾਈ ਗਈ , ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਕਿਹਾ ਕਿ ਯੂਨੀਵਰਸਿਟੀ ਤੇ ਵਿਭਾਗ ਦੇ ਮੁੱਖ ਮਨੋਰਥ ਵਿਚ ਇਹ ਕਾਰਜ ਸ਼ਾਮਿਲ ਹੈ ਅਤੇ ਸਾਡਾ ਇਹ ਫਰਜ਼ ਹੈ ਕਿ ਇਸ ਤਰ੍ਹਾਂ ਦੇ ਖੋਜ ਕਾਰਜ ਹੋਰ ਕੀਤੇ ਜਾਣ , ਡੀਨ ਫੈਕਲਟੀ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਡਾ. ਹਰਦੇਵ ਸਿੰਘ ਨੇ ਦੱਸਿਆ ਕਿ ਇਸ ਅੰਕ ਅੰਦਰ ਗੁਰਬਾਣੀ ਦੇ ਸਿਧਾਂਤਕ ਪੱਖ, ਵਿਆਖਿਆਕਾਰੀ ਅਤੇ ਹੋਰ ਵਿਭਿੰਨ ਪੱਖਾਂ ਨਾਲ ਸੰਬੰਧਿਤ 16 ਪੇਪਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ , ਖੋਜ ਪਤ੍ਰਿਕਾ ਦੇ ਮੁੱਖ ਸੰਪਾਦਕ ਡਾ. ਕਿਰਨਦੀਪ ਕੌਰ ਵੱਲੋਂ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਅਗਲੇ ਅੰਕ ਲਈ ਖੋਜਾਰਥੀਆਂ ਅਤੇ ਵਿਦਵਾਨਾਂ ਨੂੰ ਸੱਦਾ ਦਿੱਤਾ ਗਿਆ। ਇਸ ਮੌਕੇ ਖੋਜ ਪ੍ਰਤਿਕਾ ਦੇ ਸੰਪਾਦਕ ਡਾ. ਪਲਵਿੰਦਰ ਕੌਰ ਅਤੇ ਡਾ. ਅਜੈ ਪਾਲ ਸਿੰਘ ਵੀ ਹਾਜਰ ਸਨ
ਇਸ ਅੰਕ ਦੀ ਈ–ਕਾਪੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੀ ਵੈਬਸਾਈਟ ਤੋਂ ਬਿਨਾਂ ਕੋਈ ਫੀਸ ਡਾਊਨਲੋਡ ਕੀਤੀ ਜਾ ਸਕਦੀ ਹੈ , ਸਮੂਹ ਯੂਨੀਵਰਸਿਟੀ, ਸੰਪਾਦਕੀ ਮੰਡਲ ਅਤੇ ਵਿਦਵਾਨ ਜਨ ਵਧਾਈ ਦੇ ਪਾਤਰ ਹਨ, ਜਿਨ੍ਹਾਂ ਦੇ ਸਹਿਯੋਗ ਅਤੇ ਪ੍ਰੇਰਨਾ ਸਦਕਾ ਇਹ ਅੰਕ ਸੰਗਤ ਦੀ ਝੋਲੀ ਪਾਇਆ ਗਿਆ