ਭਾਜਪਾ ਆਗੂ ਵਰਿੰਦਰ ਸ਼ਰਮਾ ਨੂੰ ਬਠਿੰਡਾ ਦਿਹਾਤੀ ਹਲਕੇ 'ਚ ਦਿੱਤੀ ਕਮਲ ਖਿੜਾਉਣ ਦੀ ਜਿੰਮੇਵਾਰੀ
ਅਸ਼ੋਕ ਵਰਮਾ
ਬਠਿੰਡਾ, 6 ਅਗਸਤ 2026 ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਜਥੇਬੰਦੀ ਨੂੰ ਮਜਬੂਤ ਕਰਨ ਲਈ ਜ਼ਿਲ੍ਹਾ ਉਪ ਪ੍ਰਧਾਨ ਵਰਿੰਦਰ ਸ਼ਰਮਾ ਨੂੰ ਬਠਿੰਡਾ ਦੇਹਾਤੀ ਵਿਧਾਨ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਹੈ।ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਦੱਸਿਆ ਕਿ ਭਾਜਪਾ ਪਿੰਡਾਂ ਵਿੱਚ ਸੰਗਠਨਾਤਮਕ ਵਿਸਥਾਰ ਅਤੇ ਵਰਕਰਾਂ ਨੂੰ ਸਰਗਰਮ ਕਰਨ ਉੱਤੇ ਧਿਆਨ ਦੇ ਰਹੀ ਹੈ। ਇਸੇ ਕੜੀ ਵਿੱਚ ਵਰਿੰਦਰ ਸ਼ਰਮਾ ਨੂੰ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਰਮਾ ਹੁਣ ਬਠਿੰਡਾ ਦੇਹਾਤੀ ਹਲਕੇ ਨਾਲ ਸੰਬੰਧਿਤ ਗਤੀਵਿਧੀਆਂ ਅਤੇ ਸੰਗਠਨਾਤਮਕ ਕੰਮਾਂ ਦੀ ਰਿਪੋਰਟ ਸਿੱਧੀ ਜ਼ਿਲ੍ਹਾ ਪ੍ਰਧਾਨ ਨੂੰ ਪੇਸ਼ ਕਰਨਗੇ।
ਵਰਿੰਦਰ ਸ਼ਰਮਾ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਵਿੱਚ ਵੱਖ-ਵੱਖ ਅਹੁਦਿਆਂ ਉੱਤੇ ਸਰਗਰਮ ਤੌਰ ’ਤੇ ਕੰਮ ਕਰਦੇ ਆ ਰਹੇ ਹਨ। ਪਾਰਟੀ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਤਜਰਬੇ ਅਤੇ ਸੰਗਠਨਾਤਮਕ ਯੋਗਤਾ ਦਾ ਲਾਭ ਬਠਿੰਡਾ ਦੇਹਾਤੀ ਵਿਧਾਨ ਸਭਾ ਖੇਤਰ ਨੂੰ ਮਿਲੇਗਾ ਅਤੇ ਪਿੰਡ ਪੱਧਰ ’ਤੇ ਪਾਰਟੀ ਹੋਰ ਵੱਧ ਮਜ਼ਬੂਤ ਹੋਵੇਗੀ।ਆਪਣੀ ਨਿਯੁਕਤੀ ’ਤੇ ਵਰਿੰਦਰ ਸ਼ਰਮਾ ਨੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਸਮਰਪਣ ਨਾਲ ਨਿਭਾਇਆ ਜਾਵੇਗਾ ਅਤੇ ਵਰਕਰਾਂ ਨੂੰ ਨਾਲ ਲੈ ਕੇ ਸੰਗਠਨ ਨੂੰ ਨਵੀਂ ਮਜ਼ਬੂਤੀ ਦਿੱਤੀ ਜਾਵੇਗੀ।ਇਸ ਨਿਯੁਕਤੀ ਦਾ ਭਾਜਪਾ ਨੇਤਾਵਾਂ ਅਤੇ ਵਰਕਰਾਂ ਨੇ ਸਵਾਗਤ ਕੀਤਾ।
ਪ੍ਰਦੇਸ਼ ਕਮੇਟੀ ਮੈਂਬਰ ਸ਼ਾਮ ਲਾਲ ਬਾਂਸਲ ਅਤੇ ਰਾਜੇਸ਼ ਨੋਨੀ, ਜ਼ਿਲ੍ਹਾ ਮਹਾਸਚਿਵ ਉਮੇਸ਼ ਸ਼ਰਮਾ ਅਤੇ ਨਵੀਨ ਸਿੰਗਲਾ, ਬਲੂਆਣਾ ਮੰਡਲ ਪ੍ਰਧਾਨ ਗੁਰਮੇਲ ਸਿੰਘ, ਸੰਗਤ ਮੰਡਲ ਪ੍ਰਧਾਨ ਰਾਣਾ ਸਰਪੰਚ, ਗਹਿਰੀ ਦੇਵੀ ਨਗਰ ਪ੍ਰਧਾਨ ਜਸਵਿੰਦਰ ਸਿੰਘ, ਦੀਪਕ ਕਲੋਈ, ਜ਼ਿਲਾ ਉਪ ਪ੍ਰਧਾਨ ਰੀਤੂ ਆਨੰਦ ਮਹਿਲਾ ਮੋਰਚਾ ਦੇ ਪ੍ਰਧਾਨ ਸਰੋਜ ਰਾਣੀ ਅਤੇ ਪੂਰਬ ਮੰਡਲ ਦੇ ਮਹਾਂ ਮੰਤਰੀ ਸੋਨੀਆ ਨੱਈਅਰ ਸਮੇਤ ਅਨੇਕਾਂ ਨੇਤਾਵਾਂ ਨੇ ਵਰਿੰਦਰ ਸ਼ਰਮਾ ਨੂੰ ਵਧਾਈਆਂ ਦਿੱਤੀਆਂ।