ਪ੍ਰਧਾਨ ਕੁਲਵੰਤ ਰਾਏ ਸਿੰਗਲਾ
ਦੀਦਾਰ ਗੁਰਨਾ
ਮਾਨਸਾ 6 ਅਗਸਤ 2026 : ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਹੈ ਕਿ 141 ਸਾਲ ਪੁਰਾਣੀ ਭਾਰਤੀ ਰਾਸ਼ਟਰੀ ਕਾਂਗਰਸ ਇੱਕ ਲੋਕਤੰਤਰੀ ਪਾਰਟੀ ਹੈ , ਜਿਸ ਵਿੱਚ ਹਰ ਸਮਰਪਿਤ ਵਰਕਰ ਨੂੰ ਕਿਸੇ ਵੀ ਚੋਣ ਲਈ ਪਾਰਟੀ ਦੀ ਟਿਕਟ ਮੰਗਣ ਦਾ ਪੂਰਾ ਅਧਿਕਾਰ ਹੈ , ਉਨ੍ਹਾਂ ਕਿਹਾ ਕਿ ਟਿਕਟ ਲਈ ਅਪਲਾਈ ਕਰਨਾ ਜਾਂ ਆਪਣਾ ਦਾਅਵਾ ਪੇਸ਼ ਕਰਨਾ ਹਰ ਵਰਕਰ ਦਾ ਲੋਕਤੰਤਰੀ ਹੱਕ ਹੈ ਅਤੇ ਇਸ ਕਾਰਨ ਕਿਸੇ ਵੀ ਵਰਕਰ ਜਾਂ ਆਗੂ ਨਾਲ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ , ਇੱਥੇ ਗੱਲਬਾਤ ਕਰਦਿਆਂ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਲੱਖਾਂ ਵਰਕਰ ਪਾਰਟੀ ਦੀ ਵਿਚਾਰਧਾਰਾ, ਦੇਸ਼ ਦੀ ਤਰੱਕੀ ਅਤੇ ਲੋਕਾਂ ਦੀ ਭਲਾਈ ਲਈ ਨਿਰੰਤਰ ਸੇਵਾ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਅਨੇਕਾਂ ਅਜਿਹੇ ਵਰਕਰ ਹਨ ਜੋ ਪਿਛਲੇ 30 ਤੋਂ 40 ਸਾਲਾਂ ਤੋਂ ਨਿਸ਼ਕਾਮ ਭਾਵਨਾ ਨਾਲ ਸੰਗਠਨ ਦੀ ਸੇਵਾ ਕਰ ਰਹੇ ਹਨ ਅਤੇ ਅੱਜ ਵੀ ਪੂਰੀ ਲਗਨ ਨਾਲ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਕੰਮ ਕਰ ਰਹੇ ਹਨ। ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਹਰ ਵਰਕਰ ਸਰਪੰਚ, ਨਗਰ ਕੌਂਸਲ, ਬਲਾਕ ਸਮਿਤੀ, ਜ਼ਿਲ੍ਹਾ ਪ੍ਰੀਸ਼ਦ, ਵਿਧਾਨ ਸਭਾ ਜਾਂ ਲੋਕ ਸਭਾ ਦੀ ਚੋਣ ਲੜਨ ਲਈ ਪਾਰਟੀ ਦੀ ਟਿਕਟ ਮੰਗਣ ਦਾ ਪੂਰਾ ਹੱਕ ਰੱਖਦਾ ਹੈ।
ਉਹਨਾਂ ਗੱਲਬਾਤ ਕਰਦਿਆਂ ਅੱਗੇ ਕਿਹਾ ਕਿ ਟਿਕਟ ਮੰਗਣਾ ਕਿਸੇ ਇੱਕ ਵਿਅਕਤੀ ਦਾ ਨਹੀਂ , ਸਗੋਂ ਹਰ ਕਾਂਗਰਸੀ ਵਰਕਰ ਦਾ ਲੋਕਤੰਤਰੀ ਅਧਿਕਾਰ ਹੈ , ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਾਲ ਵੀ ਕਈ ਸੀਨੀਅਰ ਆਗੂ ਅਤੇ ਵਰਕਰ 40 ਤੋਂ 50 ਸਾਲਾਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਵੀ ਵੱਧ ਸੀਨੀਅਰ ਵਰਕਰ ਅੱਜ ਤੱਕ ਸਮਰਪਿਤ ਭਾਵਨਾ ਨਾਲ ਪਾਰਟੀ ਲਈ ਕੰਮ ਕਰ ਰਹੇ ਹਨ , ਉਨ੍ਹਾਂ ਕਿਹਾ ਕਿ ਪਿਛਲੀ ਵਿਧਾਨ ਸਭਾ ਚੋਣ ਦੌਰਾਨ ਮਾਨਸਾ ਜ਼ਿਲੇ ਵਿਚ ਕਾਂਗਰਸ ਪਾਰਟੀ ਨੇ ਮਾਨਸਾ ਹਲਕੇ ਤੋਂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਸਰਦੂਲਗੜ੍ਹ ਤੋਂ ਬਿਕਰਮ ਸਿੰਘ ਮੋਫਰ ਅਤੇ ਬੁਢਲਾਡਾ ਤੋਂ ਰਣਵੀਰ ਕੌਰ ਮੀਆਂ ਨੂੰ ਆਪਣਾ ਉਮੀਦਵਾਰ ਬਣਾਇਆ ਸੀ , ਚੋਣ ਵਿੱਚ ਹਾਰ ਦੇ ਕਈ ਕਾਰਨ ਹੋ ਸਕਦੇ ਹਨ ਅਤੇ ਕੋਈ ਵੀ ਚੋਣ ਸਿਰਫ਼ ਇੱਕ ਕਾਰਨ ਕਰਕੇ ਨਹੀਂ ਹਾਰੀ ਜਾਂਦੀ , ਇਸ ਲਈ ਚੋਣੀ ਨਤੀਜਿਆਂ ਦਾ ਮੁਲਾਂਕਣ ਸਮੁੱਚੇ ਹਾਲਾਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਣਾ ਚਾਹੀਦਾ ਹੈ , ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਕਿਸੇ ਵੀ ਚੋਣ ਵਿੱਚ ਸਿਰਫ਼ ਟਿਕਟ ਮਿਲ ਜਾਣਾ ਹੀ ਜਿੱਤ ਦੀ ਗਾਰੰਟੀ ਨਹੀਂ ਹੁੰਦੀ , ਪਾਰਟੀ ਉਮੀਦਵਾਰ ਨੂੰ ਆਪਣਾ ਅਧਿਕਾਰਤ ਨੁਮਾਇੰਦਾ ਬਣਾਉਂਦੀ ਹੈ, ਪਰ ਜਿੱਤ ਲਈ ਉਮੀਦਵਾਰ ਦੀ ਲੋਕਾਂ ਵਿੱਚ ਸਾਖ, ਮਜ਼ਬੂਤ ਜਨ ਸੰਪਰਕ, ਚੋਣ ਪ੍ਰਬੰਧਨ ਦੀ ਸਮਰੱਥਾ, ਸੰਗਠਨ ਨਾਲ ਤਾਲਮੇਲ, ਲੋਕ ਸੇਵਾ ਦਾ ਰਿਕਾਰਡ ਅਤੇ ਹੋਰ ਕਈ ਮਹੱਤਵਪੂਰਨ ਪੱਖ ਅਹਿਮ ਭੂਮਿਕਾ ਨਿਭਾਉਂਦੇ ਹਨ ,
ਉਨ੍ਹਾਂ ਕਿਹਾ ਕਿ ਇਹ ਸਿਧਾਂਤ ਸਿਰਫ਼ ਕਾਂਗਰਸ ਹੀ ਨਹੀਂ, ਸਗੋਂ ਹਰ ਰਾਜਨੀਤਿਕ ਪਾਰਟੀ ’ਤੇ ਬਰਾਬਰ ਲਾਗੂ ਹੁੰਦਾ ਹੈ , ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਦੀ ਅਸਲ ਤਾਕਤ ਉਸ ਦਾ ਬੂਥ ਪੱਧਰ ਦਾ ਵਰਕਰ ਹੁੰਦਾ ਹੈ। ਜਦੋਂ ਹਰ ਬੂਥ ਮਜ਼ਬੂਤ ਹੋਵੇਗਾ ਤਾਂ ਹੀ ਪਾਰਟੀ ਚੋਣਾਂ ਵਿੱਚ ਮਜ਼ਬੂਤੀ ਨਾਲ ਜਿੱਤ ਦਰਜ ਕਰ ਸਕੇਗੀ। ਇਸ ਲਈ ਹਰ ਵਰਕਰ ਨੂੰ ਆਪਣੇ ਬੂਥ ਅਤੇ ਆਪਣੇ ਇਲਾਕੇ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਸਿੰਗਲਾ ਨੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪੁਰਾਣੀਆਂ ਗੱਲਾਂ ਨੂੰ ਭੁਲਾ ਕੇ ਆਉਣ ਵਾਲੀਆਂ ਚੋਣਾਂ ਦੀ ਤਿਆਰੀ ਵਿੱਚ ਜੁਟ ਜਾਣ। ਉਨ੍ਹਾਂ ਕਿਹਾ ਕਿ ਪਾਰਟੀ ਦੇ ਅਨੁਸ਼ਾਸਨ ਅਤੇ ਪ੍ਰੋਟੋਕੋਲ ਅਨੁਸਾਰ ਇਕਜੁੱਟ ਹੋ ਕੇ ਕੰਮ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਹਰ ਪੱਧਰ ’ਤੇ ਸੰਗਠਨ ਨੂੰ ਸਰਗਰਮ ਕਰਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਬਲਾਕ, ਜ਼ਿਲ੍ਹਾ ਅਤੇ ਸੂਬਾ ਇਕਾਈਆਂ ਦੇ ਨਾਲ-ਨਾਲ ਯੂਥ ਕਾਂਗਰਸ, ਮਹਿਲਾ ਕਾਂਗਰਸ, ਕਿਸਾਨ ਕਾਂਗਰਸ, ਓਬੀਸੀ ਵਿਭਾਗ, ਐੱਸਸੀ ਵਿਭਾਗ, ਐਕਸ ਸਰਵਿਸਮੈਨ ਸੈੱਲ ਅਤੇ ਹੋਰ ਸਾਰੇ ਸੰਗਠਨਾਂ ਨੂੰ ਆਪਣੀਆਂ ਕਮੇਟੀਆਂ ਸਰਗਰਮ ਕਰਕੇ ਲੋਕਾਂ ਨਾਲ ਸਬੰਧਤ ਮੁੱਦਿਆਂ ਨੂੰ ਪੂਰੀ ਤਾਕਤ ਨਾਲ ਉਠਾਉਣਾ ਚਾਹੀਦਾ ਹੈ
ਅੰਤ ਵਿੱਚ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਟਿਕਟ ਕਿਸ ਨੂੰ ਦਿੱਤੀ ਜਾਣੀ ਹੈ, ਇਸ ਦਾ ਅੰਤਿਮ ਫ਼ੈਸਲਾ ਪਾਰਟੀ ਦੀ ਨਿਰਧਾਰਤ ਪ੍ਰਕਿਰਿਆ ਅਤੇ ਕੌਮੀ ਲੀਡਰਸ਼ਿਪ ਕਰਦੀ ਹੈ। ਇਸ ਲਈ ਹਰ ਕਾਂਗਰਸੀ ਵਰਕਰ ਦਾ ਪਹਿਲਾ ਫ਼ਰਜ਼ ਪਾਰਟੀ ਨੂੰ ਬੂਥ ਪੱਧਰ ਤੋਂ ਮਜ਼ਬੂਤ ਕਰਨਾ, ਲੋਕਾਂ ਵਿੱਚ ਪਾਰਟੀ ਦੀਆਂ ਨੀਤੀਆਂ ਨੂੰ ਪਹੁੰਚਾਉਣਾ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣਾ ਹੈ, ਤਾਂ ਜੋ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਪੰਜਾਬ ਵਿੱਚ ਮਜ਼ਬੂਤ ਜਨ ਸਮਰਥਨ ਹਾਸਲ ਕਰਕੇ ਸਰਕਾਰ ਬਣਾਉਣ ਵਿੱਚ ਸਫਲ ਹੋ ਸਕੇ