ਸਰਕਾਰੀ ਦਾਅਵਿਆਂ ਦੇ ਉਲਟ ਬਿਜਲੀ ਕੱਟਾਂ ਤੋਂ ਪਰੇਸ਼ਾਨ ਇੰਡਸਟਰੀ; ਝੋਨੇ ਦੇ ਸੀਜ਼ਨ ਲਈ ਵੀ ਨਹੀਂ ਮਿਲ ਰਹੀ ਬਿਜਲੀ - ਦੀਵਾਨ
ਪ੍ਰਮੋਦ ਭਾਰਤੀ
ਲੁਧਿਆਣਾ, 29 ਜੂਨ,2026
ਲੁਧਿਆਣਾ ਸ਼ਹਿਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਇੰਡਸਟਰੀ ਉੱਪਰ ਲਗਾਤਾਰ ਲੱਗ ਰਹੇ ਬਿਜਲੀ ਦੇ ਭਾਰੀ ਕੱਟਾਂ ਕਾਰਨ ਵੱਡੇ ਪੱਧਰ ਤੇ ਹੋਰ ਇਹ ਆਰਥਿਕ ਨੁਕਸਾਨ ਨੂੰ ਲੈ ਕੇ ਪੰਜਾਬ ਸਰਕਾਰ ਦੀ ਜੋਰਦਾਰ ਨਿੰਦਾ ਕੀਤੀ ਹੈ।
ਇੱਥੇ ਜਾਦੀ ਇੱਕ ਬਿਆਨ ਵਿੱਚ, ਦੀਵਾਨ ਨੇ ਕਿਹਾ ਕਿ ਸਰਕਾਰ ਵੱਲੋਂ ਵਧਾ ਚੜਾ ਕੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੇ ਉਲਟ ਜਮੀਨੀ ਹਕੀਕਤ ਇਹ ਹੈ ਕਿ ਨਾ ਸਿਰਫ ਇੰਡਸਟਰੀ ਨੂੰ ਲੋੜੀਂਦੀ ਬਿਜਲੀ ਦੀ ਸਪਲਾਈ ਮਿਲ ਰਹੀ ਹੈ। ਬਲਕਿ ਝੋਨੇ ਦੇ ਸੀਜਨ ਵਿੱਚ ਏਪੀ ਫੀਡਰਾਂ ਨੂੰ ਵੀ ਲੋੜੀਂਦੀ ਸਪਲਾਈ ਨਹੀਂ ਮਿਲ ਰਹੀ। ਬਿਜਲੀ ਦੇ ਮਾੜੇ ਹਾਲਾਤਾਂ ਕਾਰਨ ਨਾ ਸਿਰਫ ਇੰਡਸਟਰੀ ਪਰੇਸ਼ਾਨ ਹੈ, ਬਲਕਿ ਕਿਸਾਨ ਵੀ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਚੁੱਕੇ ਹਨ।
ਉਹਨਾਂ ਨੇ ਖੁਲਾਸਾ ਕੀਤਾ ਕਿ ਪੀਐਸਪੀਸੀਐਲ ਵਿੱਚ ਡਾਇਰੈਕਟਰ ਜਨਰੇਸ਼ਨ ਦੀ ਨਿਯੁਕਤੀ ਵੀ ਕੁਝ ਮਹੀਨੇ ਪਹਿਲਾਂ ਹੋਈ ਹੈ, ਜਿਸਦਾ ਕੰਮ ਬਿਜਲੀ ਨੂੰ ਖਰੀਦਣਾ ਹੁੰਦਾ ਹੈ। ਲੇਕਿਨ ਇੱਥੇ ਵੀ ਪੀਐਸਪੀਸੀਐਲ ਦੀ ਅਸਫਲਤਾ ਸਾਫ ਨਜ਼ਰ ਆਉਂਦੀ ਹੈ ਕਿ ਸ਼ਨੀਵਾਰ ਦੀ ਰਾਤ ਅਤੇ ਵੀਰਵਾਰ ਦੀ ਰਾਤ ਨੂੰ ਇੰਡਸਟਰੀ ਉੱਪਰ ਪਾਵਰ ਕੱਟ ਲਗਾਇਆ ਗਿਆ ਹੈ। ਉਹਨਾਂ ਦੱਸਿਆ ਕਿ ਪਾਵਰ ਕੰਮ ਦੀ ਇੰਜੀਨੀਅਰਿੰਗ ਜਥੇਬੰਦੀ ਬੀਤੇ ਲੰਬੇ ਸਮੇਂ ਤੋਂ ਥਰਮਲ ਪਲਾਂਟ ਦੀ ਗੱਲ ਕਰ ਰਹੀ ਹੈ, ਲੇਕਿਨ ਹੱਲ ਤੱਕ ਸਰਕਾਰ ਵੱਲੋਂ ਕਦਮ ਨਹੀਂ ਚੁੱਕਿਆ ਗਿਆ।
ਕਾਂਗਰਸੀ ਆਗੂ ਨੇ ਜ਼ੋਰ ਦਿੰਦਿਆਂ ਕਿਹਾ ਕਿ ਐਮਐਸਐਮਈ ਇੰਡਸਟਰੀ ਉੱਪਰ ਲਗਾਤਾਰ ਲੱਗ ਰਹੇ ਬਿਜਲੀ ਦੇ ਵੱਡੇ ਵੱਡੇ ਕੱਟਾਂ ਨੇ ਸੂਬੇ ਦੀ ਆਰਥਿਕ ਹਾਲਤ ਨੂੰ ਹੋਰ ਮਾੜੇ ਹਾਲਾਤਾਂ ਵਿੱਚ ਪਹੁੰਚਾਂ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇੰਡਸਟਰੀ ਪੰਜਾਬ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਬਿਜਲੀ ਇਸ ਲਈ ਇਕ ਖੁਰਾਕ ਦੀ ਕੰਮ ਕਰਦੀ ਹੈ। ਜੇਕਰ ਅਜਿਹੇ ਹਾਲਾਤ ਬਣੇ ਰਹੇ ਤਾਂ ਸੂਬੇ ਅੰਦਰ ਨੌਕਰੀਆਂ, ਵਿਕਾਸ ਅਤੇ ਉਤਪਾਦਕਤਾ ਉੱਪਰ ਲੰਬੇ ਸਮੇਂ ਤੱਕ ਦਾ ਮਾੜਾ ਅਸਰ ਪੈ ਸਕਦਾ ਹੈ।