ਡੇਰਾ ਸਿਰਸਾ ਪੈਰੋਕਾਰਾਂ ਵੱਲੋਂ ਐਮਰਜੈਂਸੀ ਦੌਰਾਨ 4 ਯੂਨਿਟ ਖ਼ੂਨ ਦਾਨ
ਅਸ਼ੋਕ ਵਰਮਾ
ਬਠਿੰਡਾ, 29 ਜੂਨ 2026: ਸੱਚੀ ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਮਰੀਜ਼ ਵਾਸੀ ਬਠਿੰਡਾ ਜੋ ਕਿ ਵਿਜੇਤਾ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਬਲਾਕ ਬਠਿੰਡਾ ਦੇ ਸੇਵਾਦਾਰ ਪਵਨ ਇੰਸਾਂ ਪੁੱਤਰ ਜਗਦੀਸ਼ ਲਾਲ ਹਾਲ ਆਬਾਦ ਏਜੀਆਈ ਸਕਾਈ ਗਾਰਡਨ ਜਲੰਧਰ, ਇੱਕ ਮਰੀਜ਼ ਵਾਸੀ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਜੋ ਕਿ ਨਿਊਲਾਈਫ ਮੈਡਿਸਿਟੀ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਏਰੀਆ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਦੇ ਸੇਵਾਦਾਰ ਜਸਕਰਨ ਸਿੰਘ ਇੰਸਾਂ ਪੁੱਤਰ ਕੇਵਲ ਸਿੰਘ ਇੰਸਾਂ, ਇਸ ਤੋਂ ਇਲਾਵਾ ਇੱਕ ਮਰੀਜ਼ ਵਾਸੀ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਜੋ ਕਿ ਸਿਟੀ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਏਰੀਆ ਮਾਡਲ ਟਾਊਨ ਦੇ ਸੇਵਾਦਰ ਅਮਿਤ ਇੰਸਾਂ ਪੁੱਤਰ ਜਗਨ ਨਾਥ ਅਤੇ ਏਰੀਆ ਜਨਤਾ ਨਗਰ ਦੇ ਸੇਵਾਦਾਰ ਰਜਿੰਦਰ ਇੰਸਾਂ ਪੁੱਤਰ ਜਗਨ ਨਾਥ ਇੰਸਾਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਪਵਨ ਇੰਸਾਂ ਨੇ ਅੱਜ 50ਵੀਂ ਵਾਰ ਖ਼ੂਨਦਾਨ ਕੀਤਾ।
- Download Babushahi App
-
-