ਤ੍ਰਿਵੇਣੀ ਸਾਹਿਤ ਪਰਿਸ਼ਦ ਵੱਲੋਂ ਮਾਸਕ ਸਾਹਿਤਕ ਸਮਾਗਮ ਕਰਵਾਇਆ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 29 ਜੂਨ 2026 ਤ੍ਰਿਵੇਣੀ ਸਾਹਿਤ ਪਰਿਸ਼ਦ (ਰਜਿ:) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਇੱਕ ਮਾਸਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਲਗਭਗ 30 ਸ਼ਾਇਰਾਂ ਨੇ ਹਿੱਸਾ ਲਿਆ। ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਸੀ. ਮੀਤ ਪ੍ਰਧਾਨ ਨਿਰਮਲਾ ਗਰਗ, ਗਿਆਨ ਦੀਪ ਸਾਹਿਤ ਸਾਧਨ ਮੰਚ ਦੇ ਪ੍ਰਧਾਨ ਡਾ. ਜੀ. ਐੱਸ.ਆਨੰਦ ਅਤੇ ਰਣਜੀਤ ਸਿੰਘ ਫਤਿਹਗੜ੍ਹ ਸਾਹਿਬ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ। ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆ ਕਿਹਾ ਅਤੇ ਸਮਾਗਮ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸਮਾਗਮ ਦਾ ਆਗ਼ਾਜ਼ ਮੰਗਤ ਖ਼ਾਨ ਵੱਲੋਂ ਗੁਰਦਰਸ਼ਨ ਸਿੰਘ ਗੁਸੀਲ ਦੀ ਗਜ਼ਲ 'ਚਿੱਤ ਕਰਦੈ ਅੱਜ ਦਿਲ ਦੀ ਬਾਰੀ ਖੋਲ੍ਹ ਕੇ ਵੇਖਾਂ ਮੈਂ' ਗਾ ਕੇ ਕੀਤਾ ਗਿਆ।
ਕਵੀ ਦਰਬਾਰ ਸੈਸ਼ਨ ਦੌਰਾਨ ਕ੍ਰਿਸ਼ਨ ਲਾਲ ਧੀਮਾਨ, ਜੱਗਾ ਰੰਗੂਵਾਲ, ਰਾਮ ਸਿੰਘ ਬੰਗ, ਬਚਨ ਸਿੰਘ ਗੁਰਮ, ਬਲਵਿੰਦਰ ਸਿੰਘ ਭੱਟੀ, ਕਿਰਨ ਸਿੰਗਲਾ, ਜਸਵਿੰਦਰ ਕੌਰ, ਗੁਰਸਵ ਨਹਿਲ ਨਮੋਲ, ਸੰਦੀਪ ਕੌਰ ਸਿੱਧੂ ਬਡਰੁੱਖਾਂ, ਹਰਜੀਤ ਕੌਰ, ਰਾਜੇਸ਼ਵਰ ਕੁਮਾਰ, ਜਗਤਾਰ ਸਿੰਘ ਨਿਮਾਣਾ, ਸਰਵਣ ਕੁਮਾਰ ਵਰਮਾ, ਸਰੂਪ ਸਿੰਘ ਚੌਧਰੀ ਮਾਜਰਾ, ਅਮਨਦੀਪ ਸਿੰਘ, ਤਰੁਨ ਪਟਿਆਲਵੀ, ਦਰਸ਼ਨ ਸਿੰਘ ਦਰਸ ਪਸਿਆਣਾ, ਰਘਬੀਰ ਸਿੰਘ ਮਹਿਮੀ, ਬਲਬੀਰ ਸਿੰਘ ਦਿਲਦਾਰ, ਕੁਲਵੰਤ ਸੈਦੋਕੇ , ਗੁਰਪ੍ਰੀਤ ਸਿੰਘ ਢਿੱਲੋਂ,ਹਰੀ ਸਿੰਘ ਚਮਕ, ਸੰਤ ਸਿੰਘ ਸੋਹਲ, ਗੁਰਮੁਖ ਸਿੰਘ ਜਾਗੀ, ਮੇਜਰ ਸਿੰਘ, ਰਣਜੀਤ ਸਿੰਘ ਫਤਿਹਗੜ੍ਹ ਸਾਹਿਬ, ਡਾ. ਜੀ. ਐੱਸ.
ਆਨੰਦ,ਨਿਰਮਲਾ ਗਰਗ ਅਤੇ ਮੰਗਤ ਖ਼ਾਨ ਨੇ ਆਪਣੀਆਂ ਆਪਣੀਆਂ ਰਚਨਾਵਾਂ ਨਾਲ ਖ਼ੂਬ ਰੰਗ ਬੰਨ੍ਹਿਆ। ਇਸ ਤੋਂ ਇਲਾਵਾ ਗੁਰਦੇਵ ਸਿੰਘ ਅਤੇ ਅਮਿਤੋਜ ਸਿੰਘ ਨੇ ਬਤੌਰ ਸਰੋਤੇ ਹਾਜ਼ਰੀ ਲਵਾਈ। ਸਭਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੁਸੀਲ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਆਪਣੀ ਗ਼ਜ਼ਲ ਦੇ ਕੁੱਝ ਚੋਣਵੇਂ ਸ਼ੇਅਰ ਸਾਂਝੇ ਕੀਤੇ। ਮੰਚ ਸੰਚਾਲਕ ਦੀ ਜ਼ਿੰਮੇਵਾਰੀ ਮੰਗਤ ਖ਼ਾਨ ਵੱਲੋਂ ਬਾਖ਼ੂਬੀ ਨਿਭਾਈ ਗਈ। ਅੰਤ ਵਿੱਚ ਕੁੱਝ ਦਿਨ ਪਹਿਲਾਂ ਵਫ਼ਾਤ ਪਾ ਗਏ ਪ੍ਰਸਿੱਧ ਸਾਹਿਤਕਾਰ ਡਾ. ਹਰਬੰਸ ਸਿੰਘ ਧੀਮਾਨ, ਸ੍ਰ. ਦਲੀਪ ਸਿੰਘ ਉੱਪਲ ਅਤੇ ਸੁਭਾਸ਼ ਮਲਿਕ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇੱਕ ਮਿੰਟ ਦਾ ਮੌਨ ਰੱਖਿਆ ਗਿਆ। ਸਾਰੇ ਸਾਹਿਤਕਾਰਾਂ ਦੇ ਸਹਿਯੋਗ ਨਾਲ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।