ਸਿਵਲ ਸਰਜਨ ਦਫ਼ਤਰ ਬਠਿੰਡਾ ਅੱਗੇ ਐੱਸ. ਐੱਮ.ਓ ਤਲਵੰਡੀ ਸਾਬੋ ਖਿਲਾਫ਼ ਪਿਛਲੇ ਦਿਨਾਂ ਤੋਂ ਚੱਲ ਰਿਹਾ ਧਰਨਾ ਦੂਜੇ ਦਿਨ ਵੀ ਜਾਰੀ
ਅਸ਼ੋਕ ਵਰਮਾ
ਬਠਿੰਡਾ ,4 ਜੂਨ 2026 : ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਜਿਲ੍ਹਾ ਬਠਿੰਡਾ ਅਤੇ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਧਰਨਾ ਅੱਜ ਵੀ ਜਾਰੀ ਰਿਹਾ। ਇਸ ਧਰਨੇ ਵਿੱਚ ਸਾਥੀ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਜਿੱਥੇ ਐੱਸ.ਐੱਮ.ਓ ਤਲਵੰਡੀ ਸਾਬੋ ਹਲੇ ਵੀ ਪ੍ਰਸ਼ਾਸਨਿਕ ਪੱਧਰ ਤੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ, ਉੱਥੇ ਉਸਨੇ ਖਹਿਬਾਜ਼ੀ ਵਿੱਚ ਤਲਵੰਡੀ ਸਾਬੋ ਦੇ ਤਿੰਨ ਮੁਲਾਜ਼ਮਾਂ ਦੀਆਂ ਬਦਲੀਆਂ ਵੀ ਕਰਵਾ ਦਿੱਤੀਆਂ ਗਈਆਂ। ਜਥੇਬੰਦੀ ਵਿੱਚ ਇਸ ਦਾ ਭਾਰੀ ਰੋਸ ਹੈ। ਧਰਨੇ ਉਪਰੰਤ ਭਰਾਤਰੀ ਜਥੇਬੰਦੀਆਂ ਨਾਲ ਮੀਟਿੰਗ ਉਪਰੰਤ ਇਹ ਫ਼ੈਸਲਾ ਕੀਤਾ ਗਿਆ ਕਿ ਮਰੀਜ਼ਾ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੱਲ੍ਹ ਤੋਂ ਓ.ਪੀ.ਡੀ ਸੇਵਾਵਾਂ ਮੁੜ ਚਾਲੂ ਕਰ ਦਿੱਤੀਆਂ ਜਾਣਗੀਆ, ਪਰ ਸਿਵਲ ਸਰਜਨ ਦਫ਼ਤਰ ਵਿਖੇ ਸੰਕੇਤਕ ਧਰਨਾ ਉਹਨ੍ਹਾਂ ਸਮਾਂ ਜਾਰੀ ਰਹੇਗਾ ਜਿੰਨ੍ਹਾਂ ਸਮਾਂ ਸਾਡੇ ਸਾਥੀਆਂ ਦੀਆਂ ਬਦਲੀਆਂ ਰੱਦ ਨਹੀਂ ਕੀਤੀਆਂ ਜਾਂਦੀਆ ਅਤੇ ਐੱਸ.ਐੱਮ.ਓ ਤਲਵੰਡੀ ਸਾਬੋ ਦੀ ਬਦਲੀ ਨਹੀੰ ਕੀਤੀ ਜਾਂਦੀ। ਇਸਦੇ ਨਾਲ ਹੀ ਭਰਾਤਰੀ ਜਥੇਬੰਦੀਆਂ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਮਿਤੀ 09 ਜੂਨ 2026 ਨੂੰ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਵਿੱਚ ਰੋਸ ਮਾਰਚ ਵੀ ਕੱਢਿਆਂ ਜਾਵੇਗਾ। ਕਿਉਂਕਿ ਐੱਸ.ਐੱਮ.ਓ ਤਲਵੰਡੀ ਸਾਬੋ ਦੇ ਮਾਮਲੇ ਵਿੱਚ ਉਥੋਂ ਦੀਆਂ ਰਾਜਨੀਤਿਕ ਧਿਰਾਂ ਵੀ ਉਸਨੂੰ ਬਚਾਉਣ ਦੀ ਕੋਸ਼ਿਸ ਕਰ ਰਹੀਆਂ ਹਨ। ਅੱਜ ਦੇ ਇਸ ਧਰਨੇ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸ਼ਿਜ ਫ਼ੈਡਰੇਸ਼ਨ (ਵਿਗਿਆਨਕ) ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ, ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਔਲਖ, ਬਲਕਰਨ ਸਿੰਘ ਕੁਲ ਹਿੰਦ ਕਿਸਾਨ ਸਭਾ, ਅਮਰਜੀਤ ਸਿੰਘ ਹਨੀ ਬੀ.ਕੇ.ਯੂ ਡਕੌਂਦਾ, ਸਿੰਕਦਰ ਸਿੰਘ ਧਾਲੀਵਾਲ ਡੀ.ਐੱਮ.ਐੱਫ, ਜਗਦੇਵ ਸਿੰਘ ਜੋਗੇਵਾਲ ਬੀ.ਕੇ.ਯੂ ਉਗਰਾਂਹਾ, ਪ੍ਰਕਾਸ਼ ਸਿੰਘ ਥਰਮਲ, ਹਰਨੇਕ ਸਿੰਘ ਗਹਿਰੀ ਪੀ.ਐੱਸ.ਐੱਸ.ਐੱਫ, ਸੁਖਮੰਦਰ ਸਿੰਘ ਧਾਲੀਵਾਲ ਜਮਹੂਰੀ ਕਿਸਾਨ ਸਭਾ, ਜਸਵਿੰਦਰ ਸਿੰਘ ਡੀ.ਟੀ.ਐੱਫ, ਮੇਜਰ ਸਿੰਘ ਸਿੱਧੂਪੁਰ, ਜੋਰਾ ਸਿੰਘ ਨਸ਼ਰਾਲੀ ਖੇਤ ਮਜਦੂਰ ਯੂਨੀਅਨ, ਜਗਮੇਲ ਸਿੰਘ ਲੋਕ ਮੋਰਚਾ ਪੰਜਾਬ, ਜਿਲ੍ਹਾ ਕਨਵੀਨਰ ਮਨੀਸ਼ ਕੁਮਾਰ, ਜਸਵਿੰਦਰ ਸ਼ਰਮਾ, ਜਤਿੰਦਰ ਸਿੰਘ ਆਊਟਸੋਰਸ ਯੂਨੀਅਨ ਬਠਿੰਡਾ, ਜਗਦੀਸ਼ ਸਿੰਘ ਨਥਾਣਾ, ਰਾਜੇਸ਼ ਕੁਮਾਰ ਮੌੜ੍ਹ, ਕੁਲਦੀਪ ਸਿੰਘ ਸੰਗਤ, ਰਾਜਿੰਦਰ ਗਰੇਵਾਰ, ਰਮਨਵੀਰ ਕੌਰ ਸੀ.ਐੱਚ.ਓ, ਹਾਕਮ ਸਿੰਘ ਅਤੇ ਬਲਵੰਤ ਸਿੰਘ ਲੈਬ ਟੈਕਨੀਸ਼ੀਅਨ ਯੂਨੀਅਨ, ਗੁਰਪ੍ਰੀਤ ਸਿੰਘ ਪ੍ਰਧਾਨ ਵਾਰਡ ਅਟੈਂਡੈਟ ਯੂਨੀਅਨ ਆਦਿ ਆਗੂਆਂ ਨੂੰ ਸੰਬਧਨ ਕੀਤਾ।