ਉਮੇਸ਼ ਸ਼ਰਮਾ ਪਿੰਕੀ ਬਣੇ ਆੜ੍ਹਤੀ ਐਸੋਸੀਏਸ਼ਨ ਦੇ ਸਰਬ ਸੰਮਤੀ ਨਾਲ ਨਵੇਂ ਪ੍ਰਧਾਨ
ਰੋਹਿਤ ਗੁਪਤਾ
ਗੁਰਦਾਸਪੁਰ 4 June 2026
ਉਮੇਸ਼ ਪਿੰਕੀ ਸ਼ਾਹ ਨੂੰ ਸਰਬ ਸੰਮਤੀ ਨਾਲ ਦਾਣਾ ਮੰਡੀ ਗੁਰਦਾਸਪੁਰ ਦੇ ਆੜਤੀਆਂ ਵੱਲੋਂ ਆਪਣਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਆੜਤੀਆਂ ਵੱਲੋਂ ਦਾਣਾ ਮੰਡੀ ਗੁਰਦਾਸਪੁਰ ਵਿਖੇ ਇੱਕ ਭਰਮੀ ਮੀਟਿੰਗ ਕੀਤੀ ਜਿਸ ਵਿੱਚ ਮਾਰਕੀਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਭਾਰਤ ਭੂਸ਼ਣ ਸ਼ਰਮਾ ਅਤੇ ਹੋਰ ਵੀ ਪਤਵੰਤੇ ਹਾਜ਼ਰ ਸਨ। ਇਸ ਮੌਕੇ ਆੜਤੀਆਂ ਨੇ ਲੰਮੇ ਵਿਚਾਰ ਵਟਾਂਦਰੇ ਪਿੱਛੋਂ ਅਤੇ ਸਰਬ ਸੰਮਤੀ ਦੇ ਨਾਲ ਉਮੇਸ਼ ਸ਼ਰਮਾ ਉਰਫ ਪਿੰਕੀ ਸ਼ਾਹ ਨੂੰ ਅਗਲੀ ਵਾਰ ਲਈ ਆੜਤੀ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਹੈ ।
ਇਸ ਮੌਕੇ ਸਾਬਕਾ ਪ੍ਰਧਾਨ ਹਰਦੇਵ ਸਿੰਘ ਬਾਜੇ ਚੱਕ ਨੇ ਕਿਹਾ ਕਿ ਉਮੇਸ਼ ਸ਼ਰਮਾ ਜੀ ਬਹੁਤ ਹੀ ਮਿੱਠ ਬੋਲੜੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਸ਼ਖਸੀਅਤ ਹਨ। ਉਹਨਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਉਹ ਆਪਣੇ ਭਾਈਚਾਰੇ ਅਤੇ ਕਿਸਾਨਾਂ ਦੀਆਂ ਉਮੀਦਾਂ ਉੱਤੇ ਖਰੇ ਉਤਰਨਗੇ।
ਇਸ ਮੌਕੇ ਪਿੰਕੀ ਸ਼ਰਮਾ ਨੇ ਕਿਹਾ ਕਿ ਉਸ ਨੂੰ ਆਪਣੇ ਭਾਈਚਾਰੇ ਦੇ ਧੰਨਵਾਦੀ ਹਨ ਅਤੇ ਉਹਨਾਂ ਨੂੰ ਇਹ ਪ੍ਰਧਾਨਗੀ ਨਹੀਂ ਮਿਲੀ ਸਗੋਂ ਉਹਨਾਂ ਨੂੰ ਇੱਕ ਜਿੰਮੇਵਾਰੀ ਮਿਲੀ ਹੈ ਇਸ ਜਿੰਮੇਵਾਰੀ ਨੂੰ ਉਹ ਬਾਖੂਬੀ ਨਿਭਾਉਣਗੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਰਹੇ ਅਤੇ ਉਹਨਾਂ ਦੇ ਸਾਥੀ ਆੜਤੀਆਂ ਵੱਲੋਂ ਵੀ ਉਹਨਾਂ ਨੂੰ ਇਸ ਸੇਵਾ ਲਈ ਵੱਡਾ ਸਹਿਯੋਗ ਅਤੇ ਨੈਤਿਕ ਸਹਿਯੋਗ ਦਿੱਤਾ ਹੈ।