ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਪੈਰਾ ਲੀਗਲ ਵਲੰਟੀਅਰਾਂ ਦੀ ਨਿਯੁਕਤੀ ਲਈ ਅਰਜ਼ੀਆਂ ਮੰਗੀਆਂ
ਅਸ਼ੋਕ ਵਰਮਾ
ਬਠਿੰਡਾ, 4 ਜੂਨ 2026 : ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ (ਲੀਗਲ ਏਡ ਕਲੀਨਿਕ) ਰੈਗੂਲੇਸ਼ਨਜ਼-2011 ਦੇ ਤਹਿਤ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ਼੍ਰੀ ਕਰੁਨੇਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਬਠਿੰਡਾ ਵੱਲੋਂ ਕਾਨੂੰਨੀ ਜਾਗਰੂਕਤਾ ਫੈਲਾਉਣਾ, ਸਮਾਜ ਵਿਚ ਹੋ ਰਹੀ ਕਿਸੇ ਵੀ ਵਧੀਕੀ ਦੀ ਰਿਪੋਰਟ ਕਰਨਾ, ਮੁਫ਼ਤ ਕਾਨੂੰਨੀ ਸਹਾਇਤਾ ਦਿਵਾਉਣਾ, ਲੋੜਵੰਦ ਵਿਅਕਤੀਆਂ ਦੀ ਮਦਦ ਕਰਨਾ, ਜਨ ਸਾਧਾਰਨ ਨੂੰ ਲੋਕ ਅਦਾਲਤਾਂ, ਮੀਡੀਏਸ਼ਨ ਸੈਂਟਰ ਤੇ ਸਥਾਈ ਲੋਕ ਅਦਾਲਤ ਦੀ ਜਾਣਕਾਰੀ ਦੇਣ, ਲੀਗਲ ਏਡ ਕਲੀਨਿਕ ਚਲਾਉਣ ਅਤੇ ਫਰੰਟ ਆਫਿ਼ਸ ਦੀ ਡਿਊਟੀ ਨਿਭਾਉਣਾ ਆਦਿ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵੱਲੋਂ ਪੈਰ੍ਹਾ ਲੀਗਲ ਵਲੰਟੀਅਰਾਂ ਦੀ ਨਿਯੁਕਤੀ ਕੀਤੀ ਜਾਣੀ ਹੈ।
ਇਸ ਨਿਯੁਕਤੀ ਲਈ ਕੋਈ ਵੀ ਅਧਿਆਪਕ (ਸਮੇਤ ਰਿਟਾਇਰਡ ਅਧਿਆਪਕ), ਰਿਟਾਇਰਡ ਸਰਕਾਰੀ ਮੁਲਾਜ਼ਮ ਅਤੇ ਸੀਨੀਅਰ ਸਿਟੀਜ਼ਨ, ਐੱਮ.ਐੱਸ.ਡਬਲਿਊ ਦੇ ਵਿਦਿਆਰਥੀ ਅਤੇ ਅਧਿਆਪਕ, ਆਂਗਣਵਾੜੀ ਵਰਕਰਜ਼, ਡਾਕਟਰ/ਫਾਰਮਾਸਿਸਟ, ਗੈਰ-ਸਿਆਸੀ ਵਿਅਕਤੀ, ਐਨ.ਜੀ.ਓ. ਅਤੇ ਕਲੱਬ, ਔਰਤਾਂ ਦੇ ਸਵੈ-ਸਹਾਇਤਾ ਗਰੁੱਪ ਅਤੇ ਹੋਰ ਸ਼੍ਰੇਣੀਆਂ ਨਾਲ ਸਬੰਧਤ ਸਵੈ- ਸਹਾਇਤਾ ਗਰੁੱਪ, ਕੋਈ ਵੀ ਅਜਿਹਾ ਵਿਅਕਤੀ ਜੋ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਯੋਗ ਪਾਇਆ ਜਾਵੇਗਾ/ਜਾਵੇਗਾ ਉਹ ਪੈਰਾ ਲੀਗਲ ਵਲੰਟੀਅਰ ਬਣਨ ਲਈ ਅਪਲਾਈ ਕਰ ਸਕਦਾ ਹੈ।
ਇਸ ਸਬੰਧ ਵਿੱਚ ਯੋਗ ਉਮੀਦਵਾਰਾਂ ਤੋਂ ਪ੍ਰੋਫਾਰਮੇ ਉੱਪਰ ਅਰਜ਼ੀਆਂ ਦੀ ਮੰਗ ਮਿਤੀ 10 ਜੂਨ 2026 ਤੱਕ ਕੀਤੀ ਜਾਣੀ ਹੈ। ਚਾਹਵਾਨ ਯੋਗ ਉਮੀਦਵਾਰ ਆਪਣੀਆਂ ਅਰਜ਼ੀਆਂ ਦਫ਼ਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਬਠਿੰਡਾ ਵਿਖੇ ਮਿਤੀ 10 ਜੂਨ, 2026 ਨੂੰ ਸ਼ਾਮ 5 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹਨ । ਵਿਸਥਾਰਿਤ ਜਾਣਕਾਰੀ ਲਈ ਉਮੀਦਵਾਰਾਂ ਵਿਭਾਗ ਦੀ ਵੈੱਬਸਾਈਟ districts.ecourts.gov.in/Bathinda ਦੇਖ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।