ਕਿੱਟਾਂ ਦੀ ਵੰਡ ਕਰਦੇ ਹੋਏ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋ ਅਤੇ ਹੋਰ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 1 ਜੂਨ 2026 : ਮੁੱਖ ਮੰਤਰੀ ਪੰਜਾਬ ਵੱਲੋਂ ਹਰ ਲੋੜਵੰਦ ਲਈ ਸ਼ੁਰੂ ਕੀਤੀ ਰਸੋਈ ਯੋਜਨਾ ਦੀਆਂ ਕਿੱਟਾਂ ਦੀ ਵੰਡ ਪਿੰਡ ਤਰਖਾਣ ਮਾਜਰਾ ਤੋਂ ਸ਼ੁਰੂ ਕਰਨ ਸਮੇਂ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਸੂਬਾ ਸਪੋਕਸਪਰਸਨ ਆਮ ਆਦਮੀ ਪਾਰਟੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਜੋ ਵਾਅਦੇ ਗਰੰਟੀਆਂ ਨਹੀਂ ਕੀਤੇ ਗਏ ਸਨ ਉਹ ਵੀ ਸਹੂਲਤਾਂ ਬਿਨਾਂ ਮੰਗੇ ਦਿੱਤੀਆਂ ਜਾ ਰਹੀਆਂ ਹਨ , ਅੱਜ 316ਕਿੱਟਾਂ ਦੀ ਵੰਡ ਕੀਤੀ ਗਈ , ਇਸ ਕਿੱਟ ਵਿੱਚ 2 ਕਿਲੋ ਖੰਡ, 2 ਕਿਲੋ ਦਾਲ , ਇੱਕ ਲਿਟਰ ਤੇਲ ਸਰੋਂ , ਹਲਦੀ, ਨਮਕ ਆਦਿ ਮੁਫ਼ਤ ਵਿੱਚ ਦਿੱਤਾ ਜਾ ਰਿਹਾ ਹੈ , ਸ੍ਰ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਇਹਨਾਂ ਸਹੂਲਤਾਂ ਬਦੌਲਤ ਹੀ ਪੰਜਾਬ ਵਿਚ ਹੋਈਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿੱਤੀਆਂ ਤੇ ਵਿਰੋਧੀ ਪਾਰਟੀਆਂ ਦਾ ਸੁਪਨਾ ਸਾਫ ਕਰ ਦਿੱਤਾ , ਇਸ ਮੌਕੇ ਹੋਰਨਾਂ ਤੋ ਇਲਾਵਾ ਬਿਕਰਮਜੀਤ ਸਿੰਘ ਵਿੱਕੀ ਜਿਲਾ ਮੀਡੀਆ ਕੋ ਇੰਚਾਰਜ, ਦਰਸ਼ਨ ਸਿੰਘ, ਗੁਰਤੇਜ ਸਿੰਘ, ਤਰਸੇਮ ਲਾਲ, ਸਮਸ਼ੇਰ ਸਿੰਘ ਮਾਸਟਰ, ਦਲੇਲ ਸਿੰਘ, ਨਾਗਰ ਸਿੰਘ, ਸੁਖਵਿੰਦਰ ਸਿੰਘ, ਮਹਿੰਦਰ ਸਿੰਘ, ਜਗਜੀਤ ਸਿੰਘ, ਹੰਸ ਰਾਜ, ਬਲਵਿੰਦਰ ਸਿੰਘ, ਸਰਬਜੀਤ ਕੌਰ, ਮੁਖਤਿਆਰ ਕੌਰ, ਦਲਬੀਰ ਕੌਰ, ਕਿਰਨਾ,ਗੁਰਦਰਸ਼ਨ ਸਿੰਘ ਹਾਜਰ ਸਨ