ਸਿੱਖਿਆ ਦਾ ਮਹਾਜਸ਼ਨ: ਮਾਪੇ-ਅਧਿਆਪਕ ਮਿਲਣੀ ਨੇ ਮਜ਼ਬੂਤ ਕੀਤੀ ਸਿੱਖਿਆ ਦੀ ਸਾਂਝ
ਅਸ਼ੋਕ ਵਰਮਾ
ਮਾਨਸਾ 29 ਮਈ 2026 : ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿੱਖਿਆ ਦਾ ਮਹਾਜਸ਼ਨ ਤਹਿਤ ਮਾਪੇ ਅਧਿਆਪਕ ਮਿਲਣੀ ਅਤੇ ਮਾਪੇ ਵਰਕਸ਼ਾਪ ਕਰਵਾਈ ਗਈ।
ਇਸ ਲੜੀ ਤਹਿਤ ਭਾਈ ਬਹਿਲੋ ਸਰਕਾਰੀ ਸੈਕੰਡਰੀ ਸਕੂਲ ਫਫੜੇ ਭਾਈ ਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਰਮਜੀਤ ਭੋਗਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਉਹਨਾਂ ਕਿਹਾ ਕਿ ਬੱਚਿਆਂ ਦੇ ਚੰਗੇ ਭਵਿੱਖ ਲਈ ਮਾਪੇ ਅਧਿਆਪਕ ਮਿਲਣੀ ਬਹੁਤ ਲਾਹੇਵੰਦ ਹੈ। ਜਿਸ ਦਾ ਉਦੇਸ਼ ਸਿੱਖਿਆ ਪ੍ਰਤੀ ਜਾਗਰੂਕਤਾ ਵਧਾਉਣਾ, ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨਾ ਅਤੇ ਸਕੂਲਾਂ ਨੂੰ ਸਮਾਜ ਨਾਲ ਹੋਰ ਮਜ਼ਬੂਤੀ ਨਾਲ ਜੋੜਨਾ ਹੈ
ਇਸ ਮੌਕੇ ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ ਨੇ ਕਿਹਾ ਕਿ ਸਿੱਖਿਆ ਦਾ ਮਹਾਜਸ਼ਨ ਸਾਡੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ, ਅਧਿਆਪਕਾਂ ਦੀ ਸਮਰਪਿਤ ਮਿਹਨਤ ਅਤੇ ਮਾਪਿਆਂ ਦੇ ਅਟੁੱਟ ਸਹਿਯੋਗ ਦਾ ਸਾਂਝਾ ਉਤਸਵ ਹੈ। ਸਿੱਖਿਆ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ, ਸਗੋਂ ਚੰਗੇ ਚਰਿੱਤਰ, ਨੈਤਿਕ ਕਦਰਾਂ ਅਤੇ ਜੀਵਨ ਦੇ ਹੁਨਰਾਂ ਦੀ ਉਸਾਰੀ ਦਾ ਸਾਧਨ ਵੀ ਹੈ। ਇਸ ਮਹਾਜਸ਼ਨ ਰਾਹੀਂ ਅਸੀਂ ਆਪਣੇ ਵਿਦਿਆਰਥੀਆਂ ਦੀਆਂ ਲੁਕੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰ ਸਕਦੇ ਹਾਂ।
ਇਸ ਸਮਾਗਮ ਵਿੱਚ ਲੈਕਚਰਾਰ ਰਾਜਿੰਦਰ ਸਿੰਘ ਵਲੋਂ ਜਮਾਤ ਬਾਰਵੀਂ ਵੋਕੇਸ਼ਨਲ ਮਨਜੋਤ ਸਿੰਘ, ਬਲਵੀਰ ਸਿੰਘ ਅਤੇ ਬੇਅੰਤ ਸਿੰਘ , ਬਾਰਵੀਂ ਜਮਾਤ ਆਰਟਸ ਏ ਗੁਰਸੇਵਕ ਸਿੰਘ, ਪ੍ਰਦੀਪ ਸਿੰਘ , ਮਨਜਿੰਦਰ ਸਿੰਘ, ਬਾਰਵੀਂ ਬੀ ਦੇ ਨਵਜੋਤ ਸਿੰਘ, ਜਸਵੀਰ ਸਿੰਘ, ਜਸਪ੍ਰੀਤ ਸਿੰਘ, ਜਮਾਤ ਦਸਵੀਂ ਦੇ ਮਨਰਾਜਪ੍ਰੀਤ ਸਿੰਘ, ਦੀਪ ਸਿੰਘ, ਮਨਿੰਦਰਪਾਲ ਸਿੰਘ, ਜਮਾਤ ਅੱਠਵੀਂ ਦੇ ਪ੍ਰਦੀਪ ਸਿੰਘ, ਸਹਿਲਪ੍ਰੀਤ ਸਿੰਘ ਅਤੇ ਅਰਵਨ ਆਦੀਵਾਲ ਨੂੰ ਕ੍ਰਮਵਾਰ ਸਕੂਲ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਲੈਕਚਰਾਰ ਨੋਵਿੰਦਰ ਸਿੰਘ, ਲੈਕਚਰਾਰ ਸਰਬਜੀਤ ਸਿੰਘ, ਹਰਪ੍ਰੀਤ ਕੌਰ ਅਤੇ ਨੀਰੂ ਬਾਲਾ ਹਾਜ਼ਰ ਸਨ।