ਨਵਾਂਸ਼ਹਿਰ-ਗੜ੍ਹਸ਼ੰਕਰ ਰੋਡ ਜਲਦ ਬਣਾਉਣ ਲਈ ਦਿੱਤਾ ਧਰਨਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 1 ਜੂਨ 2026-ਨਵਾਂਸ਼ਹਿਰ ਗੜ੍ਹਸ਼ੰਕਰ ਰੋਡ ਦੀ ਖੱਸਤਾ ਹਾਲਤ ਤੋਂ ਤੰਗ ਹੋ ਕੇ ਨਾਲ਼ ਲੱਗਦੇ ਪਿੰਡਾਂ ਦੇ ਲੋਕਾਂ ਨੇ ਸੜਕ ਉੱਤੇ ਹੀ ਧਰਨਾ ਲਾ ਦਿੱਤਾ,ਜਿਸ ਦੇ ਤੁਰੰਤ ਬਾਅਦ ਹੋਰ ਵੀ ਲੋਕ ਪਹੁੰਚਣੇ ਸ਼ੁਰੂ ਹੋਗੇ,ਜਿਸ ਦੇ ਸਿੱਟੇ ਵਜੋਂ ਕੁੱਝ ਕੁ ਮਿੰਟਾਂ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈਗੀ! ਧਰਨੇ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ,ਸਰਪੰਚ ਮਨਦੀਪ ਕੌਰ,ਪੰਚ ਸੁਰਜੀਤ ਕੌਰ,ਸਾਬਕਾ ਚੈਅਰਮੈਨ ਹਰਬੰਸ ਲਾਲ,ਮਾਸਟਰ ਗੁਰਦਿਆਲ ਸਿੰਘ,ਆਟੋ ਯੂਨੀਅਨ ਦੇ ਪ੍ਰਧਾਨ ਪੁਨੀਤ ਕੁਮਾਰ,ਦੇਸ ਰਾਜ ਬਾਲੀ ਮੁਬਾਰਕਪੁਰ,ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਹਰਮੇਸ਼ ਢੇਸੀ,ਪੇਂਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਕਮਲਜੀਤ ਸਨਾਵਾ ਤੇ ਇਲਾਕਾ ਪ੍ਰਧਾਨ ਕਿਨਰਜੀਤ ਕੌਰ ਨੇ ਕਿਹਾ ਕਿ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ,ਪਰ ਨਵਾਂਸ਼ਹਿਰ-ਗੜ੍ਹਸ਼ੰਕਰ ਰੋਡ ਦੀ ਹਾਲਤ ਨੀ ਬਦਲੀ!ਸਥਾਨਕ ਲੋਕਾਂ ਦੇ ਨਾਲ਼-ਨਾਲ਼ ਅਵਾਜਾਈ ਵੀ ਵੱਡੀ ਪੱਧਰ ਤੇ ਪ੍ਰਭਾਵਿਤ ਹੋ ਰਹੀ,ਨਾਲ਼ ਦੀ ਨਾਲ਼ ਜਿੱਥੇ ਸੜਕ ਨਾਲ਼ ਲੱਗਦੇ ਘਰ ਧੂੜ-ਮਿੱਟੀ ਨਾਲ਼ ਭਰੇ ਰਹਿੰਦੇ ਹਨ ਤੇ ਉੱਥੇ ਹੀ ਸ਼੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੀਆਂ ਸੰਗਤਾਂ ਨੂੰ ਵੀ ਭਾਰੀ ਮੁਸ਼ੱਕਤ ਝੱਲਣੀ ਪੈਂਦੀ ਹੈ!ਤਿੰਨ ਘੰਟੇ ਚੱਲੇ ਧਰਨੇ ਦੇ ਸਮੇਂ ਦੌਰਾਨ ਸਿਵਲ ਪ੍ਰਸ਼ਾਸ਼ਨ ਦੇ ਤਹਿਸੀਲਦਾਰ ਗੁਰਮੁੱਖ ਸਿੰਘ ਤੇ ਡੀ,ਐਸ.ਪੀ ਪੰਕਜ ਸ਼ਰਮਾ ਮੌਕੇ ਤੇ ਪਹੁੰਚੇ ਤੇ ਧਰਨਾਕਾਰੀਆਂ ਨੂੰ ਵਿਸਵਾਸ਼ ਦੁਆਇਆ ਕਿ ਰੋਡ ਦਾ ਰੁਕਿਆ ਕੰਮ ਦਿਨ ਬੁੱਧਵਾਰ ਤੋਂ ਸ਼ੁਰੂ ਕਰਵਾ ਦਿੱਤਾ ਜਾਵੇਗਾ!ਦੂਸਰੇ ਪਾਸੇ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬੁੱਧਵਾਰ ਨੂੰ ਰੋਡ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਅਗਲੇ ਸੰਘਰਸ਼ ਦੇ ਸਿੱਟੇ ਪ੍ਰਸਾਸ਼ਨ ਨੂੰ ਭੁੱਗਤਣੇ ਪੈਣਗੇ!ਇਸ ਮੌਕੇ ਪੀ.ਐਮ.ਯੂ ਦੇ ਆਗੂ ਸੁਰਿੰਦਰ ਮੀਰਪੁਰ ਤੇ ਸੁਰਿੰਦਰ ਸਿੰਘ ਸ਼ਿੰਦਾ,ਆਟੋ ਯੂਨੀਅਨ ਦੇ ਮੀਤ ਪ੍ਰਧਾਨ ਤਰਨਜੀਤ ਸਿੰਘ,ਅਰਜੁਨ ਸਿੰਘ ਦਾਸ ਮਹਿੰਦੀਪੁਰ ਨੇ ਸੰਬੋਧਨ ਕੀਤਾ ਤੇ ਪੀ.ਐਸ.ਯੂ ਦੇ ਜਿਲ੍ਹਾ ਪ੍ਰਧਾਨ ਬਲਜੀਤ ਧਰਮਕੋਟ,ਸਮਾਜਿਕ ਏਕਤਾ ਮੰਚ ਦੇ ਆਗੂ ਸ਼ੱਭੀਰ ਅੰਸਾਰੀ ਤੇ ਇਜ਼ਰਾਇਲ,ਗੁਰਜੀਤ ਸਿੰਘ ਮਹਿੰਦੀਪੁਰ,ਸਾਬਕਾ ਪ੍ਰਿਸੀਪਲ ਓਮਕਾਰ ਸਿੰਘ,ਇੰਦਰਜੀਤ ਸਿੰਘ,ਸਰਬਜੀਤ ਸਿੰਘ,ਭੁਪਿੰਦਰ ਕੁਮਾਰ,ਹਰਜੀਤ ਕੁਮਾਰ, ਹਰਵਿੰਦਰ ਸਿੰਘ,ਪਰਮਿੰਦਰ ਸਿੰਘ,ਸਰਬਜੀਤ ਸਿੰਘ,ਸੁਰਜੀਤ ਸਿੰਘ ਆਦਿ ਵੀ ਮੌਜੂਦ ਸਨ!
- Download Babushahi App
-
-