“ਸਮਰਪਣ” ਨਾਲ ਹੀ ਮਿਸ਼ਨ “ਉਮੀਦ”ਨੂੰ ਸਫ਼ਲਤਾ ਮਿਲੇਗੀ
ਸਮਰਪਣ ਸੁਸਾਇਟੀ ਦੁਆਰਾ ਮਿਸ਼ਨ ਉਮੀਦ ਤਹਿਤ ਮੁਫ਼ਤ ਕੋਚਿੰਗ ਵਡਮੁੱਲੀ ਸੇਵਾ: ਸੋਨਾਲੀ ਗਿਰਿ ਆਈ.ਏ.ਐੱਸ.
ਰੋਹਿਤ ਗੁਪਤਾ
ਗੁਰਦਾਸਪੁਰ 22 ਮਈ 2026- ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਸਮਰਪਣ ਸੁਸਾਇਟੀ, ਅਦਿੱਤਿਆ ਉੱਪਲ, ਆਈ. ਏ. ਐੱਸ. ਦੀ ਰਹਿਨੁਮਾਈ ਵਿੱਚ ਸਕੱਤਰ ਸਮਰਪਣ ਸੁਸਾਇਟੀ ਪਰਮਿੰਦਰ ਸਿੰਘ ਸੈਣੀ ਦੇ ਉੱਦਮਾ ਤੇ ਪ੍ਰਬੰਧਾ ਹੇਠ ਪ੍ਰਿੰਸੀਪਲ ਸਰਕਾਰੀ ਕਾਲਜ,ਗੁਰਦਾਰਪੁਰ ਡਾਂ: ਅਸਵਨੀ ਭੱਲਾ ਦੇ ਸਹਿਯੋਗ ਨਾਲ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ,ਅਸ਼ੋਕ ਚੱਕਰ ਦੀ ਸ਼ਹਾਦਤ ਨੂੰ ਸਮਰਪਿਤ ਮਿਸ਼ਨ “ਉਮੀਦ”ਤਹਿਤ ਕੈਰੀਅਰ ਗਾਈਡੈਂਸ ਤੇ ਕਾਊਂਸਲਿੰਗ, ਮੈਂਟਲ ਹੈਲਥ, ਪ੍ਰਤੀਯੋਗੀ ਪ੍ਰੀਖਿਆਵਾਂ (UPSC,PCS, POLICE, ARMY, BSF & Other Exam) ਦੀ ਮੁਫਤ ਕੋਚਿੰਗ ਦਾ ਉਦਘਾਟਨ ਸੋਨਾਲੀ ਗਿਰਿ ਆਈ. ਏ. ਐੱਸ. ਸਕੱਤਰ ਸਿੱਖਿਆ ਵਿਭਾਗ,ਪੰਜਾਬ ਜੀ ਨੇ ਕੀਤਾ। ਇਸ ਮੌਕੇ ਤੇ ਸੋਨਾਲੀ ਗਿਰਿ ਆਈ.ਏ.ਐੱਸ. ਸਕੱਤਰ ਸਿੱਖਿਆ ਵਿਭਾਗ ਨੇ ਕਿਹਾ ਕਿ ਅਜੋਕੇ ਮੁਕਾਬਲੇ ਦੇ ਦੌਰ ਵਿਚ ਜਦੋਂ ਸਮਾਜ ਤੇ ਵਿਦਿਆਰਥੀ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ , ਉਸ ਸਮੇ ਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੜਾਈ ਦੇ ਨਾਲ-ਨਾਲ ਕੈਰੀਅਰ ਗਾਈਡੈਂਸ ਤੇ ਕਾਊਂਸਲਿੰਗ,ਮੈਂਟਲ ਹੈਲਥ, ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਕੋਚਿੰਗ ਬਹੁਤ ਜਰੂਰੀ ਹੈ । ਇਸ ਨਵੇਕਲੇ ਪ੍ਰਾਜੈਕਟ ਦੀ ਸ਼ੁਰੂਆਤ ਲਈ ਮੈਂ ਡਿਪਟੀ ਕਮਿਸ਼ਨਰ ਗੁਰਦਾਸਪੁਰ-ਕਮ-ਚੇਅਰਮੈਨ ਸਮਰਪਣ ਸੁਸਾਇਟੀ ਅਦਿੱਤਿਆ ਉੱਪਲ,ਆਈ.ਏ.ਐੱਸ.ਤੇ ਸਕੱਤਰ ਪਰਮਿੰਦਰ ਸਿੰਘ ਸੈਣੀ ਨੋਡਲ ਅਫਸ਼ਰ ਮਿਸ਼ਨ ਉਮੀਦ ਅਤੇ ਸਮੁੱਚੀ ਟੀਮ ਜੋ ਇਸ ਪ੍ਰੋਜੈਕਟ ਅਧੀਨ ਕੰਮ ਕਰ ਰਹੀ ਹੈ ਨੂੰ ਵਧਾਈ ਦਿੰਦੇ ਹੋਏ ਆਸ ਕਰਦੀ ਹਾਂ ਕਿ ਸਮਰਪਣ ਸੁਸਾਇਟੀ ਦਾ ਮਿਸ਼ਨ “ਜੋ ਜੀਅ ਆਵੇ ਸੋ ਰਾਜ਼ੀ ਜਾਵੇ” ਅਤੇ ਸੋਚ “ਆਪ ਵਲੋਂ ਇੱਕ ਮਿੰਟ ਸਮਾਂ ਤੇ ਇੱਕ ਰੁਪਇਆ ਦਾਨ, ਬਣ ਸਕਦਾ ਹੈ ਕਿਸੇ ਲਈ ਵਰਦਾਨ”ਆਉਣ ਵਾਲੇ ਸਮੇ ਵਿਚ ਵਿਦਿਆਰਥੀਆਂ ਦੇ ਜਵੀਨ ਵਿਚ ਉਮੀਦ ਦਾ ਚਾਨਣ ਪੈਂਦਾ ਕਰਦਿਆਂ ਉਨ੍ਹਾਂ ਨੂੰ ਸਫਲਤਾ ਦੀਆਂ ਮੰਜਿਲਾ ਤੱਕ ਪਹੁੰਚਾਵੇਗਾ ।
ਇਸ ਮੌਕੇ ਤੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਸਮਰਪਣ ਸੁਸਾਇਟੀ ਅਦਿੱਤਿਆ ਉੱਪਲ, ਆਈ. ਏ. ਐੱਸ ਨੇ ਸਕੱਤਰ ਸਿੱਖਿਆ ਵਿਭਾਗ ਸੋਨਾਲੀ ਗਿਰਿ,ਆਈਏਐਸ ਜੀ ਦਾ ਇਸ ਪਾਈਲੈਟ ਪ੍ਰੋਜੈਕਟ ਦੇ ਸ਼ੁਰੂਆਤੀ ਉਦਘਾਟਨ ਤੇ ਪਹੁੰਚਣ ਲਈ ਜੀ ਆਇਆਂ ਕਹਿੰਦਿਆਂ ਧੰਨਵਾਦ ਕੀਤਾ ਅਤੇ ਕਿਹਾ ਕਿ ਜਿਨ੍ਹਾਂ ਉਦੇਸ਼ਾਂ ਦੀ ਪੂਰਤੀ ਲਈ ਇਕ ਮਿਸ਼ਨ ਅਤੇ ਸੋਚ ਨਾਲ ਸਮਰਪਣ ਸੁਸਾਇਟੀ ਦੀ ਸਥਾਪਨਾ 2018 ਵਿੱਚ ਉਸ ਸਮੇਂ ਦੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਅਤੇ ਮੌਜੂਦਾ ਸਰਪ੍ਰਸਤ ਵਿਪੁਲ ਉੱਜਵਲ,ਆਈ ਏਐੱਸ ਜੀ ਵੱਲੋਂ ਕੀਤੀ ਗਈ ਸੀ,ਉਹਨਾਂ ਦੀ ਪੂਰਤੀ ਲਈ ਨਿਰੰਤਰ ਕੰਮ ਜਾਰੀ ਰਹਿਣਗੇ । ਉਹਨਾਂ ਅੱਗੇ ਦੱਸਿਆ ਕਿ ਸੁਸਾਇਟੀ ਦੁਆਰਾ ਉਸ ਸਮੇਂ ਤੋਂ ਹੁਣ ਤੱਕ ਸੇਵਾ ਭਾਵਨਾ ਨਾਲ ਸਰਕਾਰੀ ਸਕੂਲਾਂ ਨੂੰ ਸਮਾਰਟ ਬਨਾਉਣ,ਪੌਦੇ ਲਗਾਉਣ,ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕੈਰੀਅਰ ਗਾਈਡੈਂਸ ਤੇ ਕਾਊਂਸਲਿੰਗ,ਮੁਫ਼ਤ ਕੋਚਿੰਗ ਪ੍ਰਤੀਯੋਗੀ ਪ੍ਰੀਖਿਆਵਾਂ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਕਰੋਨਾ, ਹੜ੍ਹਾਂ ਅਤੇ ਮਿਸ਼ਨ ਸੰਧੂਰ ਦੌਰਾਨ ਵੱਡੇ ਪੱਧਰ ਤੇ ਕੰਮ ਕੀਤੇ ਗਏ ਹਨ ਅਤੇ ਭਵਿੱਖ ਵਿੱਚ ਵੀ ਵਿਦਿਆਰਥੀਆਂ ਅਤੇ ਸਮਾਜ ਭਲਾਈ ਦੇ ਸਾਰੇ ਕੰਮ ਨਿਰੰਤਰ ਜਾਰੀ ਰਹਿਣਗੇ। ਉਹਨਾਂ ਅੱਗੇ ਦੱਸਿਆ ਕਿ ਸਕੱਤਰ ਸਮਰਪਣ ਸੁਸਾਇਟੀ ਪਰਮਿੰਦਰ ਸਿੰਘ ਸੈਣੀ ਜੋ ਮਿਸ਼ਨ ਉਮੀਦ ਦੇ ਨੇਡਲ ਅਫ਼ਸਰ,ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਪ੍ਰੋਗਰਾਮ ਅਫ਼ਸਰ,ਜ਼ਿਲ੍ਹਾ ਬਾਲ ਭਲਾਈ ਕੌਂਸਲ ਦੇ ਜਾਇੰਟ ਸਕੱਤਰ ਅਤੇ ਜ਼ਿਲ੍ਹਾ ਮੈਂਟਲ ਹੈਲਥ ਕਮੇਟੀ ਦੇ ਕੋ-ਕਨਵੀਨਰ ਵੀ ਹਨ ਪੂਰੀ ਤਨਦੇਹੀ, ਇਮਾਨਦਾਰੀ, ਲਗਨ ਅਤੇ ਸੇਵਾ ਭਾਵਨਾ ਨਾਲ ਵੱਖ-ਵੱਖ ਸਿੱਖਿਆ ਸੰਸਥਾਵਾਂ,ਐਨਜੀਓ ਅਤੇ ਸਮਾਜ ਸੇਵੀ ਸਖਸੀਅਤਾਂ ਦੇ ਸਹਿਯੋਗ ਨਾਲ ਇਸ ਪ੍ਰੋਜੈਕਟ ਦੀ ਕਾਮਯਾਬੀ ਲਈ ਕੰਮ ਕਰ ਰਹੇ ਹਨ ।ਉਹਨਾਂ ਅੱਗੇ ਦੱਸਿਆ ਕਿ ਸੁਸਾਇਟੀ ਦੁਆਰਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਅਤੇ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਮੁਫ਼ਤ ਕੋਚਿੰਗ ਦੀ ਸ਼ੁਰੂਆਤ ਕੀਤੀ ਹੈ ਅਤੇ ਭਵਿੱਖ ਵਿੱਚ ਹੋਰ ਵੱਖ-ਵੱਖ ਖੇਤਰਾਂ ਵਿੱਚ ਵੀ ਮੁਫ਼ਤ ਕੋਚਿੰਗ ਦੀ ਸ਼ੁਰੂਆਤ ਕਰਵਾਈ ਜਾਵੇਗੀ ਤਾਂ ਜੋ ਵਿਦਿਆਰਥੀ ਆਪਣੇ ਨੇੜਲੇ ਸਥਾਨ ਤੇ ਮੁਫ਼ਤ ਕੋਚਿੰਗ ਦਾ ਲਾਭ ਲੈ ਸਕਣ । ਇਸ ਮੌਕੇ ਤੇ ਸਕੱਤਰ ਸਮਰਪਣ ਸੁਸਾਇਟੀ ਪਰਮਿੰਦਰ ਸਿੰਘ ਸੈਣੀ ਅਤੇ ਪ੍ਰਿੰਸੀਪਲ ਸਰਕਾਰੀ ਕਾਲਜ ਗੁਰਦਾਸਪੁਰ ਡਾ. ਅਸ਼ਵਨੀ ਭੱਲਾ ਨੇ ਸਕੱਤਰ ਸਿੱਖਿਆ ਵਿਭਾਗ ਜੀ ਅਤੇ ਡਿਪਟੀ ਕਮਿਸ਼ਨਰ ਜੀ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਹ ਵਿਦਿਆਰਥੀਆਂ ਦੀ ਭਲਾਈ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਨਿਰੰਤਰ ਕੰਮ ਕਰਨਗੇ ਅਤੇ ਨੌਜਵਾਨਾਂ ਨੂੰ ਹੈਲਪਲਾਈਨ ਨੰਬਰ 7888592634-6293000019 ਤੇ ਵੀ ਗਾਈਡ ਕਰਨਗੇ । ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਕੌਰ,ਆਲ ਇੰਡੀਆ ਫਰੀਡਮ ਫ਼ਾਈਟਰ ਫੈਮਲੀਜ ਐਸੋਸੀਏਸ਼ਨ ਦੇ ਪ੍ਰਧਾਨ ਬਖਤਾਵਰ ਸਿੰਘ ਲਾਧੂਪੁਰ,ਸ਼ਹੀਦ ਸੈਨਿਕ ਪਰਿਵਾਰ ਸੁਰਕਸਾ ਪ੍ਰੀਸ਼ਦ ਦੇ ਵਾਈਸ ਪ੍ਰਧਾਨ ਕੈਪਟਨ ਜੁਗਿੰਦਰ ਸਿੰਘ ਤੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ,ਹਿਸਟਰੀ ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਰਾਜਕੁਮਾਰ , ਸਰਬਜੀਤ ਸਿੰਘ ਡਿਗਰਾ, ਮੀਤ ਪ੍ਰਧਾਨ, ਜਗਤ ਪੰਜਾਬੀ ਸਭਾ ਕਨੇਡਾ ਪੰਜਾਬ ਇਕਾਈ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਮੁਕੇਸ਼ ਕੁਮਾਰ ਵਰਮਾ ,ਸਮੂਹ ਬਲਾਕ ਗਾਈਡੈਂਸ ਕਾਊਂਸਲਰ , ਭਾਈ ਘਨੱਈਆ ਜੀ ਗਾਈਡੈਸ ਕਾਊਸਲਰਸ਼ ਸਟੂਡੈਟਸ ਵੈਲਫੇਅਰ ਸੁਸਾਇਟੀ ਦੇ ਅਹੁੱਦੇਦਾਰ, ਕਾਲਜ ਸਟਾਫ, ਸਮਰਪਣ ਸੁਸਾਇਟੀ ਦੀ ਪ੍ਰੇਰਨਾ ਅਤੇ ਰੋਲ ਮਾਡਲ ਵਿਦਿਆਰਥਣ ਕਾਜਲ ਸਮੇਤ ਸਪਰਪਣ ਸੁਸਾਇਟੀ ਨਾਲ ਸੇਵਾ ਭਾਵਨਾ ਨਾਲ ਕੰਮ ਕਰ ਰਹੀਆਂ ਸ਼ਖ਼ਸੀਅਤਾਂ ਹਾਜ਼ਰ ਸਨ ।