ਸਮਸ਼ੇਰ ਸਿੰਘ ਵਲੋਂ ਦੋਦਵਾਂ ਵਿਖੇ 34.41 ਲੱਖ ਦੀ ਲਾਗਤ ਨਾਲ ਉਸਾਰੇ ਗਏ ਖੇਡ ਸਟੇਡੀਅਮ ਦਾ ਉਦਘਾਟਨ
ਖੇਡਾਂ ਲਈ ਬੁਨਿਆਦੀ ਢਾਂਚਾ ਮਜਬੂਤ ਕਰਨ 'ਤੇ ਜ਼ੋਰ ਦੇ ਰਹੀ ਮਾਨ ਸਰਕਾਰ- ਸ਼ਮਸ਼ੇਰ ਸਿੰਘ
ਰੋਹਿਤ ਗੁਪਤਾ
ਦੀਨਾਨਗਰ, 4 ਮਈ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਪੰਜਾਬ ਅੰਦਰ ਕੀਤੇ ਗਏ ਕਈ ਖੇਡ ਸਟੇਡੀਅਮਾਂ ਦੇ ਆਨਲਾਈਨ ਉਦਘਾਟਨਾਂ ਵਿਚ ਦੀਨਾਨਗਰ ਦੇ ਹਲਕੇ ਦੇ ਪਿੰਡ ਦੋਦਵਾਂ ਵਿਖੇ ਵੀ 34.41 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਖੇਡ ਸਟੇਡੀਅਮ ਦਾ ਉਦਘਾਟਨ ਹਲਕਾ ਇੰਚਾਰਜ ਦੀਨਾਨਗਰ ਸਮਸ਼ੇਰ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇਵੱਡੀ ਗਿਣਤੀ ਚ ਆਪ ਅਹੁਦੇਦਾਰ, ਵਰਕਰ ਤੇ ਆਮ ਲੋਕ ਮੌਜੂਦ ਰਹੇ।
ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਪੰਜਾਬ ਦੀ ਜਵਾਨੀ ਨੂੰ ਖੇਡਾਂ ਨਾਲ ਜੋੜ ਕੇ ਉਸਾਰੂ ਗਤੀਵਿਧੀਆਂ ਵੱਲ ਕਦਮ ਵਧਾਉਣ ਦੀ ਯੋਜਨਾ ਤਹਿਤ ਸੂਬੇ ਭਰ ਅੰਦਰ 3100 ਪੇਂਡੂ ਖੇਡ ਸਟੇਡੀਅਮ ਤਿਆਰ ਕੀਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਸਾਡੇ ਨੌਜਵਾਨ ਖੇਡਾਂ ਵੱਲ ਤਾਂ ਹੀ ਆਕਰਸ਼ਿਤ ਹੋਣਗੇ, ਜੇਕਰ ਉਹਨਾਂ ਨੁੰ ਖੇਡਾਂ ਲਈ ਚੰਗਾ ਮਹੌਲ ਅਤੇ ਸਹੂਲਤਾਂ ਦਿੱਤੀਆਂ ਜਾਣ। ਇਸ ਮੰਤਵ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ ਅਤੇ ਅੱਜ ਨੌਜਵਾਨਾਂ ਨੂੰ ਖੇਡਾਂ ਲਈ ਖੇਡ ਸਟੇਡੀਅਮ, ਜਿੰਮ ਅਤੇ ਖੇਡਾਂ ਦਾ ਸਮਾਨ ਵੱਡੇ ਪੱਧਰ ਤੇ ਮੁਹੱਈਆ ਕਰਵਾਏ ਜਾ ਰਹੇ ਹਨ।
ਇਸ ਮੌਕੇ ਸਰਪੰਚ ਨਿਤਿਨ ਸੈਣੀ ਦੋਦਵਾਂ, ਬੀ.ਸੀ. ਵਿੰਗ ਦੇ ਜਿਲ੍ਹਾ ਪ੍ਰਧਾਨ ਦਰਮੇਸ਼ ਪਾਲ, ਬਲਾਕ ਪ੍ਰਧਾਨ ਨੰਬਰਦਾਰ ਕਰਨੈਲ ਸਿੰਘ, ਰਿਟਾ. ਪ੍ਰਿੰਸੀਪਲ ਸੁਖਦੇਵ ਰਾਜ, ਸਰਪੰਚ ਮਨਦੀਪ ਸਿੰਘ ਸ਼ਮਸ਼ੇਰਪੁਰ, ਸਰਪੰਚ ਗੁਰਦੀਪ ਸਿੰਘ ਚੂਹੜਚੱਕ, ਸਰਪੰਚ ਬਚਨ ਲਾਲ, ਬਲਾਕ ਸੰਮਤੀ ਮੈਂਬਰ ਰੁਪਿੰਦਰ ਕੌਰ ਕੱਤੋਵਾਲ, ਅਨੂੰ ਬਾਲਾ, ਵਤਨ ਸਿੰਘ ਚੱਕ, ਸਰਪੰਚ ਵਰਿੰਦਰ ਸਿੰਘ ਅਤੇ ਬਲਾਕ ਪ੍ਰਧਾਨ ਅਨੂਪ ਠਾਕੁਰ ਵੀ ਮੌਜੂਦ ਸਨ।