ਜਿਲ੍ਹਾ ਕਾਂਗਰਸ ਵੱਲੋਂ ਗਵਰਨਰ ਨੂੰ ਮੰਗ ਪੱਤਰ ਭੇਜਿਆ
ਮਨਪ੍ਰੀਤ ਸਿੰਘ / ਬਾਬੂਸ਼ਾਹੀ ਬਿਊਰੋ
ਰੂਪਨਗਰ 4 ਮਈ
ਪਿਛਲੇ ਦਿਨ 1 ਮਈ ਨੂੰ ਮਜ਼ਦੂਰ ਦਿਵਸ ਉੱਤੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਮੌਕੇ ਸੀ ਐਮ ਭਗਵੰਤ ਮਾਨ ਵਲੋ ਵਿਧਾਨ ਸਭਾ ਅੰਦਰ ਨਸ਼ੇ ਦੀ ਹਾਲਤ ਵਿੱਚ ਆਉਣਾ ਅਤੇ ਨਸ਼ੇ ਦੀ ਹਾਲਤ ਵਿੱਚ ਵਿਧਾਨ ਸਭਾ ਨੂੰ ਸੰਬੋਧਿਤ ਕਰਨਾ ਨਾ ਸਿਰਫ ਦੇਸ਼ ਅਤੇ ਦੁਨੀਆ ਭਰ ਵਿੱਚ ਪੰਜਾਬ ਦੀ ਛਵੀ ਨੂੰ ਖਰਾਬ ਕਰਦਾ ਹੈ ਸਗੋ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਇਕ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ ਅਤੇ ਨਸ਼ੇ ਦੇ ਹਾਲਤ ਨੂੰ ਲੈਕੇ ਮੁੱਖ ਮੰਤਰੀ ਜੀ ਪਹਿਲਾ ਵੀ ਸਵਾਲ ਦੇ ਘੇਰੇ ਵਿਚ ਆ ਚੁੱਕੇ ਹਨ ਵਿਰੋਧੀ ਧਿਰ ਵਲੋ ਇਸ ਸਬੰਧ ਵਿੱਚ ਮੁੱਖ ਮੰਤਰੀ ਅੱਗੇ ਡੋਪ ਟੈਸਟ ਦੀ ਮੰਗ ਕੀਤੀ ਜਿਸ ਨੂੰ ਮੁੱਖ ਮੰਤਰੀ ਨੂੰ ਸਵੀਕਾਰ ਕਰ ਕੇ ਆਪਣਾ ਅਤੇ ਵਿਰੋਧੀ ਧਿਰ ਦਾ ਸਨਮਾਨ ਕਰਨਾ ਚਾਹੀਦਾ ਸੀ ਪਰ ਉਲਟਾ ਉਹਨਾਂ ਦਾ ਵਿਧਾਨ ਸਭਾ ਤੋਂ ਭੱਜਣਾ ਇਸ ਘਟਨਾ ਨੂੰ ਸ਼ੱਕੀ ਬਣਾਉਂਦਾ ਹੈ ਇਸ ਸੰਬੰਧ ਵਿੱਚ ਅੱਜ ਜਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਜਿਲ੍ਹਾ ਕਾਂਗਰਸ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਇਸ ਸੰਬੰਧੀ ਜਾਂਚ ਲਈ ਗਵਰਨਰ ਸਾਹਿਬ ਨੂੰ ਮੰਗ ਪੱਤਰ ਭੇਜਿਆ ਗਿਆ ਜਿਸ ਵਿੱਚ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਗਈ ਇਸ ਮੌਕੇ ਰਮੇਸ਼ ਗੋਇਲ ਸੀਨੀਅਰ ਆਗੂ,ਪ੍ਰੇਮ ਸਿੰਘ ਡੱਲਾ ਪ੍ਰਧਾਨ ਐਸੀ ਸੈੱਲ, ਰਾਜੇਸ਼ਵਰ ਲਾਲੀ, ਰਜੇਸ਼ ਕੁਮਾਰ ਪ੍ਰਧਾਨ ਬਲਾਕ ਕਾਂਗਰਸ ਰੋਪੜ,ਲਖਵੰਤ ਹਿਰਦਾਪੂਰ,ਮਿੰਟੂ ਸਰਾਫ ਸਿਟੀ ਪ੍ਰਧਾਨ,ਹਰਪਾਲ ਸਾਂਗਾ ਜਰਨਲ ਸਕੱਤਰ,ਰਾਣਾ ਰਵਨੀਤ ਕੰਗ,ਜਗਮੋਹਨ ਸਿੰਘ ਯੂਥ ਆਗੂ,ਅਵਨੀਸ਼ ਮੋਦਗਿਲ,ਕਰਮ ਸਿੰਘ ਮੀਤ ਪ੍ਰਧਾਨ, ਰਈਸ ਬਾਬੂ, ਮਨਪ੍ਰੀਤ ਰਸੂਲਪੁਰ,ਸੋਨੂੰ ਵੋਹਰਾ, ਗੁਰਵਿੰਦਰ ਲਾਲੀ, ਰਾਜਿੰਦਰ ਭੰਵਰਾ,ਮਨੀ ਗਰਦਲਾ,ਬਲਬੀਰ ਸਿੰਘ ਰਾਣਾ, ਮਨਪ੍ਰੀਤ ਰਸੂਲਪੁਰ,ਭੁਪਿੰਦਰ ਸਿੰਘ ਦਫਤਰ ਇੰਚਾਰਜ ਆਦਿ ਹਾਜਰ ਸਨ।