ਸ਼ੰਭੂ ਰੇਲਵੇ ਟ੍ਰੈਕ ਬਲਾਸਟ ਮਾਮਲੇ ਦੇ ਮੁਲਜ਼ਮ ਗੁਰਜਿੰਦਰ ਸਿੰਘ ਦਾ ਪਰਿਵਾਰ ਆਇਆ ਸਾਹਮਣੇ
ਆਪਣੇ ਪੁੱਤਰ ਨੂੰ ਦੱਸਿਆ ਬੇਕਸੂਰ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 1 May 2026 : ਬੀਤੇ ਕੱਲ੍ਹ ਪੰਜਾਬ ਪੁਲਿਸ ਡੀ ਜੀ ਪੀ ਵਲੋਂ ਖੁਲਾਸਾ ਕੀਤਾ ਗਿਆ ਸੀ ਕਿ ਉਹਨਾਂ ਨੇ ਪਟਿਆਲਾ- ਸ਼ੰਭੂ ਰੇਲਵੇ ਟਰੈਕ ਧਮਾਕੇ ਦੇ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਰਤਾ ਜਗਰੂਪ ਸਿੰਘ ਦੇ ਸਾਥੀ ਗੁਰਜਿੰਦਰ ਸਿੰਘ ਉਰਫ ਬਾਬਾ ਬੇਅੰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਥੇ ਹੀ ਗੁਰਦਾਸਪੁਰ ਰਹਿਣ ਵਾਲੇ ਗੁਰਜਿੰਦਰ ਸਿੰਘ ਦਾ ਪਰਿਵਾਰ ਕੈਮਰੇ ਸਾਹਮਣੇ ਆਇਆ ਹੈ ਤੇ ਉਸਦੇ ਮਾਤਾ ਅਤੇ ਪਿਤਾ ਨੇ ਆਪਣੇ ਪੁੱਤ ਨੂੰ ਬੇਕਸੂਰ ਦੱਸਿਆ ਹੈ ।
ਗੁਰਦਾਸਪੁਰ ਦੇ ਪਿੰਡ ਬਿਧੀਪੁਰ ਦੇ ਰਹਿਣ ਵਾਲੇ ਗੁਰਜਿੰਦਰ ਸਿੰਘ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤ ਨੂੰ ਤਾਂ ਪੁਲਿਸ ਨੇ ਧਾਰੀਵਾਲ ਕਸਬੇ ਤੋਂ ਬੀਤੇ ਵੀਰਵਾਰ ਹਿਰਾਸਤ ਚ ਲਿਆ ਸੀ ਉਦੋਂ ਤਾਂ ਓਹਨਾਂ ਨੂੰ ਪਤਾ ਨਹੀਂ ਲੱਗਾ, ਉਲਟਾ ਉਹ ਤਾ ਉਸਦੇ ਲਾਪਤਾ ਹੋਣ ਦੀ ਸ਼ਕਾਇਤ ਲੈਕੇ ਪੁਲਿਸ ਕੋਲ ਗਏ ਸਨ ਲੇਕਿਨ ਪਹਿਲਾਂ ਤਾ ਓਹਨਾਂ ਕੁਝ ਦੱਸਿਆ ਨਹੀਂ ,ਮੁੜ ਅਗਲੇ ਦਿਨ ਕੁਝ ਪੁਲਿਸ ਮੁਲਾਜ਼ਮ ਓਹਨਾਂ ਦੇ ਘਰ ਆਏ ਅਤੇ ਉਹਨਾਂ ਗੁਰਜਿੰਦਰ ਸਿੰਘ ਨਾਲ ਫੋਨ ਤੇ ਗੱਲ ਕਾਰਵਾਈ ਅਤੇ ਉਸਦੇ ਕੁਝ ਕੱਪੜੇ ਅਤੇ ਮੋਬਾਈਲ ਫ਼ੋਨ ਲੈਕੇ ਚਲੇ ਗਏ ਅਤੇ ਕਿਹਾ ਸੀ ਕਿ ਦੋ ਦਿਨ ਤੱਕ ਉਹ ਵਾਪਸ ਆ ਜਾਵੇਗਾ।ਹੁਣ ਉਹਨਾਂ ਨੂੰ ਪਤਾ ਲੱਗਾ ਹੈ ਕਿ ਉਸ ਖ਼ਿਲਾਫ਼ ਗੰਭੀਰ ਆਰੋਪ ਹਨ । ਗੁਰਜਿੰਦਰ ਸਿੰਘ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਦਾ ਪਰਿਵਾਰ ਤਾਂ ਗੁਰਸਿੱਖ ਪਰਿਵਾਰ ਹੈ ਅਤੇ ਬੇਟਾ ਖੇਤਬਾੜੀ ਹੀ ਕਰਦਾ ਹੈ ਅਤੇ ਘਰੋਂ ਵੀ ਕਿਤੇ ਨਹੀਂ ਗਿਆ ਸੀ ।
Click to Follow Babushahi Facebook page →