ਡੀ.ਐਸ.ਪੀ ਰਾਜਪੁਰਾ ਮਨਜੀਤ ਸਿੰਘ ਲੋਕਾਂ ਨੂੰ ਉਹਨਾਂ ਦੇ ਮੋਬਾਈਲ ਸੌਂਪਦੇ ਹੋਏ
ਦੀਦਾਰ ਗੁਰਨਾ
ਰਾਜਪੁਰਾ 13 ਅਪ੍ਰੈਲ 2026 : SSP ਵਰੁਣ ਸ਼ਰਮਾ ਦੀ ਅਗਵਾਈ ਹੇਠ ਪਟਿਆਲਾ ਪੁਲਿਸ ਨੇ ਲੋਕਾਂ ਦਾ ਭਰੋਸਾ ਜਿੱਤਦੇ ਹੋਏ ਇੱਕ ਵਧੀਆ ਕਦਮ ਚੁੱਕਿਆ ਹੈ , ਡੀ.ਐਸ.ਪੀ ਰਾਜਪੁਰਾ ਮਨਜੀਤ ਸਿੰਘ ਦੀ ਦੇਖ-ਰੇਖ ਹੇਠ ਰਾਜਪੁਰਾ ਪੁਲਿਸ ਟੀਮ ਨੇ 15 ਗੁੰਮ ਹੋਏ ਮੋਬਾਈਲ ਫੋਨ ਬਰਾਮਦ ਕਰਕੇ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਸੌਂਪ ਦਿੱਤੇ ਹਨ , ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਨਾਲ ਉਹਨਾਂ ਲੋਕਾਂ ਦੇ ਚਿਹਰਿਆਂ ‘ਤੇ ਖੁਸ਼ੀ ਵਾਪਸ ਆ ਗਈ , ਜਿਨ੍ਹਾਂ ਨੇ ਆਪਣੇ ਕੀਮਤੀ ਮੋਬਾਈਲ ਗੁਆ ਦਿੱਤੇ ਸਨ , ਪੁਲਿਸ ਟੀਮ ਨੇ ਤਕਨੀਕੀ ਸਾਧਨਾਂ ਅਤੇ ਮਿਹਨਤ ਨਾਲ ਇਹ ਮੋਬਾਈਲ ਲੱਭ ਕੇ ਵਾਪਸ ਕਰਨ ਵਿੱਚ ਸਫਲਤਾ ਹਾਸਲ ਕੀਤੀ
ਇਸ ਮੌਕੇ ਡੀ ਐਸ ਪੀ ਮਨਜੀਤ ਸਿੰਘ ਅਤੇ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦਾ ਮੋਬਾਈਲ ਗੁੰਮ ਹੋ ਜਾਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ , ਤਾਂ ਜੋ ਸਮੇਂ ‘ਤੇ ਕਾਰਵਾਈ ਕਰਕੇ ਉਸਦੀ ਰਿਕਵਰੀ ਸੰਭਵ ਬਣਾਈ ਜਾ ਸਕੇ