ਜੇ ਸਿਹਤ ਚੰਗੀ ਨਹੀਂ ਤਾਂ ਕਿਸੇ ਚੀਜ਼ ਦਾ ਫਾਇਦਾ ਨਹੀਂ
ਵਰਦੇ ਮੀਂਹ ਵਿੱਚ ਰੈਲੀ ਕੱਢ ਕੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਦਿੱਤਾ ਨਸ਼ੇ ਤਿਆਗਣ ਅਤੇ ਸਿਹਤ ਮੰਦ ਰਹਿਣ ਦਾ ਸੁਨੇਹਾ
ਰੋਹਿਤ ਗੁਪਤਾ, ਗੁਰਦਾਸਪੁਰ
ਵਰਲਡ ਹੈਲਥ ਡੇ ਦੇ ਤੇ ਸਿਹਤ ਮੈਂਬਰ ਰਹਿਣ ਨਸ਼ਿਆਂ ਦਾ ਤਿਆਗ ਕਰਨ ਦਾ ਸੁਨੇਹਾ ਦਿੰਦੇ ਹੋਏ ਸ਼ਹਿਰ ਧਾਰੀਵਾਲ ਵਿੱਚ ਸ੍ਰੀ ਗੁਰੂ ਅਰਜਨ ਦੇਵ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਦੇ ਵੱਲੋਂ ਇੱਕ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਨੂੰ ਧਾਰੀਵਾਲ ਦੇ ਐਸਐਮਓ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰੈਲੀ ਗੁਰੂ ਅਰਜਨ ਦੇਵ ਕਾਲਜ ਤੋਂ ਸ਼ੁਰੂ ਹੋ ਕੇ ਧਾਰੀਵਾਲ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਤੱਕ ਕੱਢੀ ਗਈ ਸੀ । ਰੈਲੀ ਵਿੱਚ ਸਿਹਤ ਮੰਦਿਰ ਰਹਿਣ ਅਤੇ ਨਸ਼ੇ ਤਿਆਗਣ ਦੇ ਸਲੋਗਨ ਲੱਗਿਆ ਤਖਤੀਆਂ ਫੜ ਕੇ ਵਿਦਿਆਰਥੀਆਂ ਨੇ ਸ਼ਹਿਰ ਨਿਵਾਸੀ ਨੂੰ ਸਿਹਤਮੰਦ ਰਹਿਣ ਦਾ ਸੁਨੇਹਾ ਦਿੱਤਾ । ਇਸ ਮੌਕੇ ਤੇ ਵਿਦਿਆਰਥੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਰੈਲੀ ਪ੍ਰਿੰਸੀਪਲ ਡਾਕਟਰ ਪ੍ਰੋਮੀਲਾ ਦੇ ਪ੍ਰਬੰਧਾਂ ਹੇਠ ਗੱਡੀ ਜਾ ਰਹੀ ਹੈ ਅਤੇ ਨੌਜਵਾਨਾਂ ਨੂੰ ਉਹਨਾਂ ਅਪੀਲ ਵੀ ਕੀਤੀ ਕਿ ਨਸ਼ਿਆਂ ਤੋਂ ਦੂਰ ਰਹਿਣਾ ਅਤੇ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ । ਪ੍ਰਿੰਸੀਪਲ ਡਾਕਟਰ ਪ੍ਰੋਮਿਲਾਂ ਨੇ ਕਿਹਾ ਕਿ ਜੇਕਰ ਸਿਹਤ ਨਹੀਂ ਹੈ ਤਾਂ ਕਿਸੇ ਵੀ ਹੋਰ ਚੀਜ਼ ਦਾ ਕੋਈ ਫਾਇਦਾ ਨਹੀਂ ।