ਸਿਵਲ ਸਰਜਨ ਬਠਿੰਡਾ ਨੇ ਸਿਹਤ ਵਿਭਾਗ ਦੀਆਂ ਮੋਬਾਇਲ ਹੈਲਥ ਟੀਮਾਂ ਨੂੰ ਲੈਪਟਾਪ ਵੰਡੇ
ਅਸ਼ੋਕ ਵਰਮਾ
ਬਠਿੰਡਾ, 7 ਅਪ੍ਰੈਲ 2026 :ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹਾ ਬਠਿੰਡਾ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਵੱਲੋਂ ਆਰ.ਬੀ.ਐਸ.ਕੇ ਅਧੀਨ ਕੰਮ ਕਰ ਰਹੀਆਂ ਮੋਬਾਇਲ ਹੈਲਥ ਟੀਮਾਂ ਨੂੰ ਲੈਪਟਾਪ ਵੰਡੇ ਗਏ।ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਆਰ.ਬੀ.ਐਸ.ਕੇ ਪ੍ਰੋਗਰਾਮ ਦੇ ਤਹਿਤ 0 ਤੋਂ 18 ਸਾਲ ਦੇ ਬੱਚਿਆਂ ਦੀ ਸਿਹਤ ਜਾਂਚ ਅਤੇ ਉਨ੍ਹਾਂ ਵਿੱਚ ਪਾਈਆਂ ਜਾਣ ਵਾਲੀਆਂ ਜਨਮ ਤੋਂ ਖਾਮੀਆਂ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਯਕੀਨੀ ਬਣਾਇਆ ਜਾਂਦਾ ਹੈ । ਲੈਪਟਾਪ ਦੇਣ ਨਾਲ ਮੋਬਾਇਲ ਟੀਮਾਂ ਨੂੰ ਡਿਜੀਟਲ ਤਰੀਕੇ ਨਾਲ ਡਾਟਾ ਇਕੱਠਾ ਕਰਨ, ਰਿਪੋਰਟਿੰਗ ਕਰਨ ਅਤੇ ਮਾਨੀਟਰਿੰਗ ਕਰਨ ਵਿੱਚ ਸੁਵਿਧਾ ਮਿਲੇਗੀ । ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸਿਹਤ ਵਿਭਾਗ ਵੱਲੋਂ ਸੇਵਾਵਾਂ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ । ਹੁਣ ਟੀਮਾਂ ਮੈਦਾਨੀ ਦੌਰਾਨ ਹੀ ਬੱਚਿਆਂ ਦੀ ਜਾਣਕਾਰੀ ਆਨਲਾਈਨ ਅਪਡੇਟ ਕਰ ਸਕਣਗੀਆਂ, ਜਿਸ ਨਾਲ ਇਲਾਜ ਅਤੇ ਫਾਲੋਅਪ ਦੀ ਪ੍ਰਕਿਰਿਆ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਹੋਵੇਗੀ ।
ਜਿਲ੍ਹਾ ਟੀਕਾਕਰਣ ਅਫ਼ਸਰ ਕਮ ਨੋਡਲ ਅਫ਼ਸਰ ਆਰ.ਬੀ.ਐਸ ਕੇ ਡਾ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਆਰ.ਬੀ.ਐਸ.ਕੇ ਅਧੀਨ ਬੱਚਿਆਂ ਵਿੱਚ ਜਨਮ ਤੋਂ ਖਾਮੀਆਂ, ਬਿਮਾਰੀਆਂ, ਪੋਸ਼ਣ ਦੀ ਘਾਟ ਅਤੇ ਵਿਕਾਸ ਵਿੱਚ ਦੇਰੀ ਵਰਗੀਆਂ ਸਮੱਸਿਆਵਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਸਮੇਂ ਸਿਰ ਇਲਾਜ ਯਕੀਨੀ ਬਣਾਇਆ ਜਾਂਦਾ ਹੈ । ਲੈਪਟਾਪ ਮਿਲਣ ਨਾਲ ਮੈਦਾਨੀ ਸਤਰ 'ਤੇ ਕੰਮ ਕਰਨ ਵਾਲੀਆਂ ਟੀਮਾਂ ਲਈ ਡਾਟਾ ਮੈਨੇਜਮੈਂਟ, ਟ੍ਰੈਕਿੰਗ ਅਤੇ ਫਾਲੋਅਪ ਹੋਰ ਆਸਾਨ ਹੋ ਜਾਵੇਗਾ ।ਇਸ ਮੌਕੇ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ, ਆਰ.ਬੀ.ਐਸ ਕੇ ਕੁਆਰਡੀਨੇਟਰ ਮਨਫੂਲ ਸਿੰਘ ਅਤੇ ਆਰ.ਬੀ.ਐਸ.ਕੇ ਟੀਮਾਂ ਦੇ ਮੈਂਬਰ ਵੀ ਹਾਜ਼ਰ ਸਨ । ਉਨ੍ਹਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਨਾਲ ਬੱਚਿਆਂ ਦੀ ਸਿਹਤ ਸੰਭਾਲ ਸੇਵਾਵਾਂ ਵਿੱਚ ਨਵੀਂ ਤਕਨਾਲੋਜੀ ਦਾ ਸੁਮੇਲ ਹੋਵੇਗਾ ਅਤੇ ਜਮੀਨੀ ਪੱਧਰ 'ਤੇ ਕੰਮ ਹੋਰ ਸੌਖਾ ਬਣੇਗਾ।