ਮ੍ਰਿਤਕ ਮਨਜਿੰਦਰ ਸਿੰਘ
ਦੀਦਾਰ ਗੁਰਨਾ
ਅਮਲੋਹ 24 ਮਾਰਚ 2026 ...ਅਮਲੋਹ ਦੇ ਵਿੱਚ ਕੁੱਝ ਸਮਾਂ ਪਹਿਲਾਂ ਇੱਕ ਮਨਜਿੰਦਰ ਸਿੰਘ ਨਾ ਵਿਅਕਤੀ ਦੀ ਮੌਤ ਹੋ ਗਈ , ਉਕਤ ਵਿਅਕਤੀ ਦੇ ਪਰਿਵਾਰ ਦੇ ਮੈਬਰਾਂ ਦਾ ਦੋਸ਼ ਹੈ ਕਿ ਅਸੀਂ ਆਪਣੀ ਜਗ੍ਹਾ ਤੇ ਕੁੱਝ ਦੁਕਾਨਾਂ ਬਣਾਉਣਾ ਚਾਹੁੰਦੇ ਸੀ , ਜਿਸਦੀ ਪਰਮਿਸ਼ਨ ਉਹਨਾਂ ਕੋਲ ਸੀ ਪਰ ਕੁੱਝ ਵਿਅਕਤੀਆਂ ਵੱਲੋਂ ਉਹਨਾਂ ਨੂੰ ਧੱਕੇ ਨਾਲ ਦੁਕਾਨਾਂ ਬਣਾਉਣ ਤੋਂ ਰੋਕਿਆ ਗਿਆ ,ਉਹਨਾਂ ਵੱਲੋਂ ਸੱਤਾ ਧਿਰ ਦੇ ਐੱਮ ਸੀ ਦਾ ਨਾਮ ਵੀ ਲਿਆ ਗਿਆ ,ਉਹਨਾ ਦੇ ਪਰਿਵਾਰਕ ਮੈਂਬਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਨਜਿੰਦਰ ਸਿੰਘ ਪੰਜਾਬ ਪੁਲਿਸ ਵਿੱਚ ਇੱਕ ਸਾਬਕਾ ASI ਸੀ , ਕੁਝ ਲੋਕਾਂ ਵੱਲੋਂ ਉਸਨੂੰ ਡਰਾਇਆ ਧਮਕਾਇਆ ਅਤੇ ਉਹਨਾ ਦੀ ਕੁੱਟਮਾਰ ਤੱਕ ਕੀਤੀ ਗਈ ਜਿਸਦੇ ਚਲਦੇ ਮ੍ਰਿਤਕ ਮਨਜਿੰਦਰ ਸਿੰਘ ਮਾਨਸਿਕ ਤੌਰ ਤੇ ਬਹੁਤ ਜਿਆਦਾ ਪ੍ਰੇਸ਼ਾਨ ਹੋ ਗਿਆ ਅਤੇ ਉਸਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ,
ਇਸ ਸਬੰਧੀ ਇਨਕੁਆਰੀ ਅਫਸਰ ਜਸਵੀਰ ਸਿੰਘ ਨੇ ਗੱਲ ਕਰਨ ਤੇ ਦੱਸਿਆ ਕਿ 174 ਦੀ ਕਾਰਵਾਈ ਕਰਕੇ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ
DDR ਦੀ ਕਾਪੀ ਨਾਲ ਨੱਥੀ ਕਰ ਰਹੇ ਹਾਂ

