ਐਸ.ਡੀ.ਐਮ ਦੇ ਮਾਮਲਾ ਧਿਆਨ ਵਿਚ ਲਿਆਉਣ ਦੇ ਬਾਵਜੂਦ ਨਹੀਂ ਹੋਈ ਕਾਰਵਾਈ: ਕੁਲਵੰਤ ਸਹੋਤਾ
ਫਾਈਨਾਂਸਰ ਕਰ ਰਹੇ ਹਨ ਲੋਕਾ ਨਾਲ ਨਜਾਇਜ਼ ਲੁੱਟ
ਜਗਰਾਓਂ, 24 ਮਾਰਚ (ਦੀਪਕ ਜੈਨ) ਜਗਰਾਓਂ ਅੰਦਰ ਪ੍ਰਾਈਵੇਟ ਫਾਈਨਾਂਸਰ ਲੋਕਾਂ ਦੀ ਨਜਾਇਜ਼ ਲੁੱਟ ਤੇ ਸ਼ਰੇਆਮ ਧੱਕਾ ਕਰ ਰਹੇ ਹਨ। ਇਕ ਲੋੜਵੰਦ ਵਿਅਕਤੀ ਵਲੋਂ ਆਪਣੀ ਐਕਟੀਵਾ ਸਕੂਟਰੀ ਉੱਪਰ 25000 ਦਾ ਲੋਨ ਲਿਆ ਗਿਆ। ਲੋਨ ਲੈਣ ਉਪਰੰਤ ਕਰੀਬ 14000 ਰੁਪਏ ਲੋਨ ਕਿਸ਼ਤਾਂ ਰਾਹੀਂ ਮੋੜ ਦਿੱਤਾ ਗਿਆ। ਦੋ ਕਿਸਤਾਂ ਘਰੇਲੂ ਮਜਬੂਰੀ ਕਾਰਨ ਲੇਟ ਹੋ ਜਾਣ ਤੇ ਫਾਈਨਾਂਸਰ ਵਲੋਂ ਧੱਕੇ ਨਾਲ ਸਕੂਟਰੀ ਜਬਤ ਕਰ ਲਈ ਗਈ। ਸਕੂਟਰੀ ਜਬਤ ਕਰਨ ਤੋਂ ਬਾਅਦ ਲੋਨ ਦੇ ਪੰਜ ਮਹੀਨੇ ਰਹਿੰਦੇ ਹੋਣ ਦੇ ਬਾਵਜੂਦ ਪੂਰੇ ਰੁਪਇਆ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਹਜ਼ਾਰ ਰੁਪਏ ਪ੍ਰਤੀ ਗੇੜਾ 3000 ਹੋਰ ਉਸਨੂੰ ਦੇਣ ਲਈ ਮਜਬੂਰ ਕੀਤਾ ਜਾ ਰਿਹਾ। ਜਦੋਂ ਇਹ ਮਾਮਲਾ ਸਮਾਜਸੇਵੀ ਕੁਲਵੰਤ ਸਿੰਘ ਸਹੋਤਾ ਦੇ ਧਿਆਨ ਵਿਚ ਆਇਆ ਤਾਂ ਉਹਨਾਂ ਨੇ ਖੁਦ ਜਾ ਕੇ ਫਾਈਨਾਂਸਰ ਨੂੰ ਬੇਨਤੀ ਕੀਤੀ। ਪ੍ਰੰਤੂ ਫਾਈਨਾਂਸਰ ਵਲੋਂ ਸਿਰਫ ਤੇ ਸਿਰਫ ਉਹਨਾਂ ਦੁਆਰਾ ਬਣਾਈ ਗਈ ਪੂਰੀ ਰਕਮ ਦੇ ਕੇ ਹੀ ਸਕੂਟਰੀ ਦੇਣ ਲਈ ਕਿਹਾ ਗਿਆ। ਫਾਈਨਾਂਸਰ ਵਲੋਂ ਕੀਤੇ ਜਾ ਰਹੇ ਲੋਕਾਂ ਨਾਲ ਨਜਾਇਜ਼ ਧੱਕੇ ਤੇ ਲੁੱਟ ਦੇ ਖਿਲਾਫ ਮਾਮਲਾ ਮਾਨਯੋਗ ਉਪ ਮੰਡਲ ਮਜਿਸਟਰੇਟ ਜਗਰਾਓਂ ਦੇ ਲਿਖਤੀ ਤੌਰ ‘ਤੇ ਧਿਆਨ ਵਿਚ ਲਿਆਂਦਾ ਗਿਆ। 10 ਦਿਨ ਬੀਤ ਜਾਣ ਦੇ ਬਾਵਜੂਦ ਐਸ.ਡੀ.ਐਮ ਜਗਰਾਓਂ ਵਲੋਂ ਇਸ ਮਾਮਲੇ ਵਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਜਿਸ ਸਬੰਧੀ ਅੱਜ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਕੁਲਵੰਤ ਸਹੋਤਾ ਨੇ ਮੰਗ ਕੀਤੀ ਹੈ ਕਿ ਜਗਰਾਓਂ ਅੰਦਰ ਅਜਿਹੇ ਲੋਕਾਂ ਦੀ ਆਰਥਿਕ ਲੁੱਟ ਤੇ ਧੱਕਾ ਕਰਨ ਵਾਲੇ ਫਾਈਨਾਂਸਰ ਨਾਲ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਦੀ ਨਜਾਇਜ਼ ਲੁੱਟ ਤੇ ਧੱਕੇਸ਼ਾਹੀ ਬੰਦ ਹੋ ਸਕੇ। ਇਸ ਸਬੰਧੀ ਐਸ.ਡੀ.ਐਮ. ਓਪਿੰਦਰਜੀਤ ਕੌਰ ਬਰਾੜ ਨਾਲ ਮੋਬਾਇਲ ਤੇ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਉਕਤ ਮਾਮਲਾ ਮੇਰੇ ਧਿਆਨ ਵਿਚ ਨਹੀਂ ਹੈ।
Click to Follow Babushahi Facebook page →