ਬਲਾਕ ਸੰਮਤੀ ਸਰਦੂਲਗੜ੍ਹ: ਮਨਜੀਤ ਕੌਰ ਚੇਅਰਪਰਸਨ ਅਤੇ ਕੈਲਾਸ਼ ਦੇਵੀ ਵਾਈਸ ਚੇਅਰਪਰਸਨ ਚੁਣੇ ਗਏ
ਅਸ਼ੋਕ ਵਰਮਾ
ਸਰਦੂਲਗੜ੍ਹ/ਮਾਨਸਾ, 05 ਮਾਰਚ 2026:ਬਲਾਕ ਸੰਮਤੀ ਸਰਦੂਲਗੜ੍ਹ ਦੀ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਗਈ। ਇਸ ਚੋਣ ਦੌਰਾਨ ਬਲਾਕ ਸੰਮਤੀ ਸਰਦੂਲਗੜ੍ਹ ਦੇ ਭੂੰਦੜ ਜ਼ੋਨ ਤੋਂ ਮਨਜੀਤ ਕੌਰ ਨੂੰ ਚੇਅਰਪਰਸਨ ਅਤੇ ਰੋੜਕੀ ਜ਼ੋਨ ਤੋਂ ਕੈਲਾਸ਼ ਦੇਵੀ ਨੂੰ ਵਾਈਸ ਚੇਅਰਪਰਸਨ ਚੁਣਿਆ ਗਿਆ ਹੈ। ਚੋਣ ਪ੍ਰਕਿਰਿਆ ਦੀ ਪ੍ਰਧਾਨਗੀ ਐਸਡੀਐਮ ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ ਨੇ ਕੀਤੀ।
ਇਸ ਮੌਕੇ ਵਿਧਾਇਕ ਹਲਕਾ ਸਰਦੂਲਗੜ੍ਹ ਸ੍ਰ. ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਨਵੇਂ ਬਣੇ ਚੇਅਰਪਰਸਨ ਤੇ ਵਾਈਸ ਚੇਅਰਪਰਸਨ ਨੂੰ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟਾਈ ਕਿ ਨਵੇਂ ਚੁਣੇ ਅਹੁਦੇਦਾਰ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਸਥਾਨਕ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।