ਪੰਜਗਰਾਈਂ ਕਲਾਂ ਦੇ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ: ਸਰੀਰ 'ਤੇ ਮਿਲੇ ਡੂੰਘੇ ਜ਼ਖ਼ਮ, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ
ਪੰਜਗਰਾਈਂ ਕਲਾਂ,5 ਮਾਰਚ (ਸੁਖਜਿੰਦਰ ਸਿੰਘ ਪੰਜਗਰਾਈਂ):
ਪਿੰਡ ਪੰਜਗਰਾਈਂ ਤੋਂ ਮੱਲਕੇ ਨੂੰ ਜਾਣ ਵਾਲੀ ਸੰਪਰਕ ਸੜਕ ਤੇ ਪੰਜਗਰਾਈਂ ਕਲਾਂ ਦੇ ਨੌਜਵਾਨ ਦੀ ਰਹੱਸਮਈ ਹਾਲਤਾਂ 'ਚ ਮੌਤ ਹੋ ਜਾਣ ਦੀ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਹਰਦੀਪ ਸਿੰਘ ਪੁੱਤਰ ਗੁਰਦਾਸ ਸਿੰਘ ਆਪਣੇ ਸਾਥੀ ਕੱਲੂ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਹਮੀਰਗੜ੍ਹ ਤੋਂ ਪੰਜਗਰਾਈ ਕਲਾਂ ਨੂੰ ਵਾਪਸ ਆ ਰਿਹਾ ਸੀ ਤਾਂ ਦੋਵਾਂ ਪਿੰਡਾਂ ਦੀ ਹੱਦ ਤੋਂ ਕੁਝ ਕੁ ਫਰਲਾਂਗ ਪਿੱਛੇ ਉਸਨੂੰ ਪਿੰਡ ਮੱਲਕੇ ਦੇ ਕਿਸਾਨਾਂ ਵੱਲੋਂ ਜ਼ਖਮੀ ਹਾਲਤ 'ਚ ਦੇਖਿਆ ਤਾਂ ਉਹਨਾਂ ਨੇ ਪਿੰਡ ਮੱਲਕੇ ਦੇ ਸਰਪੰਚ ਨੂੰ ਸੂਚਿਤ ਕੀਤਾ। ਸਰਪੰਚ ਵੱਲੋਂ ਇਸ ਦੀ ਸੂਚਨਾ ਤੁਰੰਤ ਥਾਣਾ ਸਮਾਲਸਰ ਦੀ ਪੁਲਿਸ ਨੂੰ ਦਿੱਤੀ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਹਰਦੀਪ ਸਿੰਘ ਦੇ ਸਿਰ, ਛਾਤੀ ਅਤੇ ਬਾਹਾਂ ਤੇ ਗਹਿਰੇ ਜ਼ਖਮ ਸਨ ਤੇ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ। ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਆਂ ਪੁਲਿਸ ਵੱਲੋਂ ਅਤੇ ਪਰਿਵਾਰ ਕੋਟਕਪੂਰੇ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਦੇ ਜ਼ਖ਼ਮਾਂ ਦੀ ਹਾਲਤ ਨੂੰ ਦੇਖਦੇ ਹੋਏ ਮੈਡੀਕਲ ਕਾਲਜ ਫਰੀਦਕੋਟ ਭੇਜਿਆ ਪ੍ਰੰਤੂ ਮੈਡੀਕਲ ਕਾਲਜ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਏਮਜ ਬਠਿੰਡੇ ਨੂੰ ਰੈਫ਼ਰ ਕਰ ਦਿੱਤਾ ,ਜਿੱਥੇ ਪਹੁੰਚ ਕੇ ਉਸ ਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਵੱਲੋਂ ਆਪਣੇ ਜਵਾਨ ਪੁੱਤਰ ਦਾ ਕਤਲ ਹੋ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Click to Follow Babushahi Facebook page →