ਗੁਰਦਾਸਪੁਰ ਵਿੱਚ ਬਣਿਆ ਸ਼ਿਰਡੀ ਵਰਗਾ ਮਾਹੌਲ, ਸਾਈ ਪਾਲਕੀ ਯਾਤਰਾ ਦੋਰਾਨ ਵੇਖਣ ਨੂੰ ਮਿਲਿਆ ਸ਼ਰਧਾਲੂਆਂ ਦਾ ਭਰਪੂਰ ਉਤਸਾਹ
ਰਾਜਨੀਤਿਕ ਅਤੇ ਧਾਰਮਿਕ ਆਗੂਆਂ ਨੇ ਵੀ ਕੀਤੀ ਸ਼ਿਰਕਤ
ਰੋਹਿਤ ਗੁਪਤਾ
ਗੁਰਦਾਸਪੁਰ
ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਮੰਦਰ ਤੋਂ ਹਰ ਸਾਲ ਸ਼ਿਰਡੀ ਵਾਲੇ ਸਾਈਂ ਬਾਬਾ ਦੀ ਮੂਰਤੀ ਸਥਾਪਨਾ ਮੌਕੇ ਤੇ 17 ਅਕਤੂਬਰ ਨੂੰ ਪਿਛਲੇ ਕਰੀਬ 20 ਸਾਲਾਂ ਤੋਂ ਪਾਲਕੀ ਯਾਤਰਾ ਸਜਾਈ ਜਾਂਦੀ ਹੈ । ਇਸ ਵਾਰ ਵੀ ਪੂਰੇ ਧੂਮਧਾਮ ਨਾਲ ਇਹ ਪਾਲਕੀ ਯਾਤਰਾ ਸਜਾਈ ਗਈ ਜਿਸ ਵਿੱਚ ਸ਼ਰਧਾਲੂਆਂ ਖਾਸ ਕਰ ਮਹਿਲਾ ਸ਼ਰਧਾਲੂਆਂ ਦਾ ਭਰਪੂਰ ਉਤਸਾਹ ਦੇਖਣ ਨੂੰ ਮਿਲਿਆ । ਸਾਈ ਪਰਿਵਾਰ ਵੱਲੋਂ ਪਾਲਕੀ ਯਾਤਰਾ ਨੂੰ ਲੈ ਕੇ ਬਾਹਰੋਂ ਕਾਰੀਗਰ ਬੁਲਾ ਕੇ ਮੰਦਰ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ । ਸਵੇਰੇ ਬਾਬਾ ਦੀ ਮੂਰਤੀ ਦੇ ਮੰਗਲ ਇਸ਼ਨਾਨ ਨਾਲ ਸਮਾਗਮ ਦੀ ਸ਼ੁਰੂਆਤ ਹੋਈ ਅਤੇ ਉਸ ਤੋਂ ਬਾਅਦ ਭਜਨ ਸੰਧਿਆ ਦੌਰਾਨ ਮਹਿਲਾ ਸ਼ਰਧਾਲੂ ਮਸਤ ਹੋੋ ਕੇ ਨੱਚਦੀਆਂ ਵੇਖੀਆਂ ਗਈਆਂ । ਸਾਈ ਪਾਦੁਕਾ ਪੂਜਨ ਉਪਰੰਤ 5 ਵਜੇ ਪਾਲਕੀ ਯਾਤਰਾ ਦੀ ਸ਼ੁਰੂਆਤ ਹੋਈ। ਪਾਲਕੀ ਵਿੱਚ ਵਿਰਾਜਮਾਨ ਸਾਈ ਬਾਬਾ ਦੇ ਸਜਾਏ ਗਏ ਸੁੰਦਰ ਸਵਰੂਪ ਨੂੰ ਪੂਰੇ ਸ਼ਹਿਰ ਦੀ ਪਰਿਕਰਮਾ ਕਰਨ ਤੋਂ ਬਾਅਦ ਸ਼ਾਮ ਨੂੰ ਮੰਦਰ ਵਿੱਚ ਵਿਸ਼ਰਾਮ ਦਿੱਤਾ ਗਿਆ ਜਿਸ ਤੋਂ ਬਾਅਦ ਸ਼ਾਮ ਨੂੰ ਭਜਨ ਸੰਧਿਆ ਤੇ ਪਾਲਕੀ ਯਾਤਰਾ ਵਿੱਚ ਸ਼ਾਮਿਲ ਲੋਕਾਂ ਲਈ ਲੰਗਰ ਦੀ ਵਿਵਸਥਾ ਵੀ ਕੀਤੀ ਗਈ । ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪਾਲਕੀ ਯਾਤਰਾ ਦਾ ਫੁੱਲਾਂ ਦੀ ਵਰਖਾ ਤੇ ਸ਼ਰਧਾਲੂਆਂ ਨੂੰ ਪਾਣੀ ਲੰਗਰ ਅਤੇ ਹੋਰ ਖਾਣ ਪੀਣ ਦੀ ਦੀਆਂ ਵਸਤੂਆਂ ਭੇਂਟ ਕਰਕੇ ਸਵਾਗਤ ਵੀ ਕੀਤਾ ਗਿਆ।
ਪਾਲਕੀ ਯਾਤਰਾ ਵਿੱਚ ਸ਼ਹਿਰ ਦੀਆਂ ਤਮਾਮ ਧਾਰਮਿਕ ਅਤੇ ਸਮਾਜਿਕ ਹਸਤੀਆਂ ਤੋਂ ਇਲਾਵਾ ਰਾਜਨੀਤਿਕ ਆਗੂਆਂ ਨੇ ਵੀ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਲ, ਕਾਂਗਰਸ ਵਿਧਾਇਕ ਦੇ ਪਿਤਾ ਗੁਰਮੀਤ ਸਿੰਘ ਪਾਹੜਾ, ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ, ਭਾਜਪਾ ਜਿਲ੍ਾ ਪ੍ਰਧਾਨ ਬਘੇਲ ਸਿੰਘ ਬਾਹੀਆਂ ਦੀ ਮਾਤਾ ਜੀ , ਭਾਜਪਾ ਸ਼ਹਿਰੀ ਪ੍ਰਧਾਨ ਨਿੱਕੀ ਮਹੰਤ, ਫੁੱਲਾਂ ਵਾਲੇ ਮਾਤਾ, ਕੌਂਸਲਰ ਸਤਿੰਦਰ ਸਿੰਘ ਨਰਿੰਦਰ ਬਾਬਾ ਤੇ ਬਲਬੀਰ ਸਿੰਘ ਆਦਿ ਵੀ ਸ਼ਾਮਿਲ ਸਨ।