ਤਿਉਹਾਰਾਂ ਮੌਕੇ ਆਨਲਾਈਨ ਖਰੀਦਦਾਰੀ ਕਰਨ ਵਾਲੇ ਸਾਵਧਾਨ
ਰੋਹਿਤ ਗੁਪਤਾ
ਗੁਰਦਾਸਪੁਰ 12 ਅਕਤੂਬਰ ਤਿਉਹਾਰਾਂ ਦੇ ਦੌਰਾਨ ਜਿੱਥੇ ਲੋਕ ਵੱਡੀ ਗਿਣਤੀ ਵਿੱਚ ਆਨਲਾਈਨ ਖਰੀਦਦਾਰੀ ਕਰਦੇ ਹਨ, ਉਥੇ ਹੀ ਸਾਈਬਰ ਅਪਰਾਧੀ ਵੀ ਜ਼ਿਆਦਾ ਸਰਗਰਮ ਹੋ ਜਾਂਦੇ ਹਨ। ਇਸ ਮੌਕੇ ‘ਤੇ ਲੋਕਾਂ ਨੂੰ ਆਪਣੀ ਆਨਲਾਈਨ ਸਰਗਰਮੀਆਂ ਸੰਬੰਧੀ ਵੱਧ ਤੋਂ ਵੱਧ ਸਾਵਧਾਨ ਰਹਿਣ ਦੀ ਲੋੜ ਹੈ।
CBA ਇਨਫੋਟੈਕ ਦੇ ਡਾਇਰੈਕਟਰ ਇੰਜੀਨੀਅਰ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਈਬਰ ਠੱਗ ਲਾਭਕਾਰੀ ਦਿਖਾਈ ਦੇਣ ਵਾਲੀਆਂ ਆਫ਼ਰਾਂ ਅਤੇ ਛੂਟ ਵਾਲੇ ਲਿੰਕਾਂ ਨੂੰ ਸੋਸ਼ਲ ਮੀਡੀਆ ਅਤੇ ਐਸਐਮਐਸ ਰਾਹੀਂ ਫੈਲਾ ਰਹੇ ਹਨ।
ਇਹ ਲਿੰਕ ਕਲਿੱਕ ਕਰਦੇ ਹੀ ਯੂਜ਼ਰ ਦੀਆਂ ਵਿਅਕਤੀਗਤ ਜਾਣਕਾਰੀਆਂ ਜਾਂ ਬੈਂਕ ਖਾਤਿਆਂ ਦੀ ਜਾਣਕਾਰੀ ਚੋਰੀ ਹੋ ਸਕਦੀ ਹੈ, ਜਿਸ ਨਾਲ ਉਨ੍ਹਾਂ ਦੇ ਖਾਤੇ ਖਾਲੀ ਹੋਣ ਦਾ ਖਤਰਾ ਬਣ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਹਾਲ ਹੀ ‘ਚ ਕਈ ਇਲਾਕਿਆਂ ‘ਚ ਇਸ ਤਰ੍ਹਾਂ ਦੇ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਥੇ ਲੋਕ ਠੱਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਲੈ ਕੇ ਪਹੁੰਚਦੇ ਹਨ। ਹਾਲਾਂਕਿ ਪੁਲਿਸ ਜਾਂਚ ਵਿੱਚ ਜੁਟ ਜਾਂਦੀ ਹੈ, ਪਰ ਸਾਈਬਰ ਠੱਗ ਪਹਿਲਾਂ ਹੀ ਸਬੂਤ ਮਿਟਾ ਕੇ ਨਕਲ ਹੋ ਜਾਂਦੇ ਹਨ।
ਸੁਰੱਖਿਆ ਲਈ ਜ਼ਰੂਰੀ ਸਾਵਧਾਨੀਆਂ:
ਅਣਜਾਣ ਲਿੰਕਾਂ ਜਾਂ ਈਮੇਲ ਉੱਤੇ ਕਦੇ ਵੀ ਕਲਿੱਕ ਨਾ ਕਰੋ।
ਕੇਵਲ ਸਰਕਾਰੀ ਜਾਂ ਭਰੋਸੇਯੋਗ ਵੈੱਬਸਾਈਟਾਂ ਤੋਂ ਹੀ ਖਰੀਦਦਾਰੀ ਕਰੋ।

ਡੇਬਿਟ/ਕ੍ਰੈਡਿਟ ਕਾਰਡ ਦੀ ਜਾਣਕਾਰੀ ਕਦੇ ਵੀ ਅਣਜਾਣ ਓਨਲਾਈਨ ਪਲੇਟਫਾਰਮ ‘ਤੇ ਨਾ ਦਿਓ।
ਦੋਹਾਂ ਫੈਕਟਰ ਆਥੈਂਟੀਕੇਸ਼ਨ ਵਰਗੀਆਂ ਸੁਰੱਖਿਆ ਵਿਧੀਆਂ ਦਾ ਵਰਤਾਅ ਕਰੋ।
ਆਪਣੇ ਬੈਂਕ ਦੇ ਅਕਾਊਂਟ ਜਾਂ ਉਪਕਰਨਾਂ ਦੀ ਨਿਯਮਤ ਜਾਂਚ ਕਰਦੇ ਰਹੋ।
ਸੰਪਰਕ ਲਈ:
ਜੇਕਰ ਤੁਸੀਂ ਕਿਸੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹੋ ਜਾਂ ਸ਼ੱਕੀ ਲਿੰਕ ਜਾਂ ਲੇਨ-ਦੇਨ ਨੂੰ ਲੈ ਕੇ ਕੋਈ ਸਵਾਲ ਹੈ, ਤਾਂ ਤੁਰੰਤ ਆਪਣੇ ਨੇੜਲੇ ਸਾਈਬਰ ਸੈੱਲ ਜਾਂ ਪੁਲਿਸ ਥਾਣੇ ਨਾਲ ਸੰਪਰਕ ਕਰੋ।