ਆਈਟੀਆਈ ਨੰਗਲ ਵਿਖੇ ‘ਸਵੱਛਤਾ ਸੇਵਾ’ ਤਹਿਤ ਸਫਾਈ ਮੁਹਿੰਮ ਦਾ ਆਗਾਜ਼
ਪ੍ਰਮੋਦ ਭਾਰਤੀ
ਨੰਗਲ 19 ਸਤੰਬਰ ,2025
ਤਕਨੀਕੀ ਸਿੱਖਿਆਂ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾ ਅਤੇ ਡਾਇਰੈਕਟਰ ਤਕਨੀਕੀ ਸਿੱਖਿਆਂ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਲੋਂ ਜਾਰੀ ਹੁਕਮਾਂ ਅਨੁਸਾਰ ਅੱਜ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਂ ਨੰਗਲ ਵਿਖੇ ‘ਸਵੱਛਤਾ ਸੇਵਾ’ ਤਹਿਤ ਸਫਾਈ ਮੁਹਿੰਮ ਦਾ ਆਗਾਜ਼ ਕੀਤਾ ਗਿਆ। 17 ਸਤੰਬਰ ਤੋਂ 2 ਅਕਤ¨ਬਰ ਤੱਕ ਮਨਾਏ ਜਾ ਰਹੇ ਸਵੱਛਤਾ ਪੰਦਰਵਾੜੇ ਤਹਿਤ ’ਸਵੱਛਤਾ ਹੀ ਸੇਵਾ’ ਦੇ ਨਾਅਰੇ ਤਹਿਤ ,ਨਗਰ ਕੌਂਸਲ ਨੰਗਲ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਸਫਾਈ ਮੁਹਿੰਮ ਤਹਿਤ ਜਿਥੇ ਸਮੂਹ ਸਟਾਫ ਅਤੇ ਸਿੱਖਿਆਰਥੀਆਂ ਨੇ ਸੰਸਥਾਂ ਵਿੱਚ ਸਫਾਈ ਕੀਤੀ ਗਈ,ਉਥੇ ਵਾਤਾਵਰਨ ਦੀ ਸੰਭਾਲ ਲਈ ਪੌਦੇ ਵੀ ਲਗਾਏ ਗਏ।
ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ ਨੇ ਸਿੱਖਿਆਰਥਣਾ ਨੂੰ ਸਫਾਈ ਪ੍ਰਤੀ ਜਾਗਰੂਕ ਨੂੰ ਆਪਣੇ ਘਰਾਂ ਦਾ ਕੂੜਾ ਕੂੜਾਦਾਨ ਵਿੱਚ ਪਾਉਣ , ਆਪਣੇ ਆਲੇ-ਦੁਆਲੇ ਦੀ ਸਫਾਈ ਦਾ ਧਿਆਨ ਰੱਖਣ ਅਤੇ ਆਪਣੇ ਪਰਿਵਾਰ ਅਤੇ ਸਮਾਜ ਨੂੰ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ। ਉਨਾਂ ਸਿੱਖਿਆਰਥੀਆਂ ਅਤੇ ਸਟਾਫ ਨੂੰ ਅਪੀਲ ਕੀਤੀ ਕਿ ਉਹ ਸੰਸਥਾਂ ਨੂੰ ਸਾਫ ਸੁਥਰਾ ਰੱਖਣ ਲਈ ਸਹਿਯੋਗ ਕਰਨ।
ਇਸ ਮੌਕੇ ਬੋਲਦਿਆਂ ਪ੍ਰੋਗਰਾਮ ਕੋਆਂਰਡੀਨੇਟਰ ਪੂਨਮ ਬੇਗੜਾ ਨੇ ਕਿਹਾ ਨਗਰ ਕੌਂਸਲ ਨੰਗਲ ਵਲੋਂ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਵਿਸ਼ੇਸ਼ ਸਫਾਈ ਮੁਹਿੰਮ ਸ਼ੁਰੂ ਕੀਤੀ ਹੋਈ ਹੈ,ਜਿਸ ਵਿੱਚ ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ।ਇਸ ਮੌਕੇ ਇੰਸਟਰਕਟਰ ਰਵਨੀਤ ਕੌਰ ਭੰਗਲ,ਅਨੀਲਮ ਸ਼ਰਮਾ,ਗੁਰਨਾਮ ਕੌਰ,ਮਿਤੇਸ਼ ਕੁਮਾਰ,ਮਾਇਆ ਦੇਵੀ ਆਦਿ ਹਾਜ਼ਰ ਸਨ।