ਤ੍ਰਿਵੇਣੀ ਸਾਹਿਤ ਪਰਿਸ਼ਦ ਪਟਿਆਲਾ ਵੱਲੋਂ ਸਾਹਿਤਕ ਸਮਾਗਮ ਕਰਵਾਇਆ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 23 ਨਵੰਬਰ 2026:- ਤ੍ਰਿਵੇਣੀ ਸਾਹਿਤ ਪਰਿਸ਼ਦ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪਟਿਆਲਾ ਦੇ ਸੈਮੀਨਾਰ ਹਾਲ ਵਿਖੇ ਪੰਜਾਬੀ ਮਾਹ ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਸ਼ਹਿਰਾਂ ਤੋਂ ਆਏ ਲਗਭਗ 30 ਸ਼ਾਇਰਾਂ ਨੇ ਹਿੱਸਾ ਲਿਆ। ਤ੍ਰਿਵੇਣੀ ਸਾਹਿਤ ਪਰਿਸ਼ਦ ਪਟਿਆਲਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ,ਗਿਆਨ ਦੀਪ ਸਾਹਿਤ ਸਾਧਨਾ ਮੰਚ ਦੇ ਪ੍ਰਧਾਨ ਡਾ.ਜੀ.ਐੱਸ.ਆਨੰਦ, ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ.ਦਰਸ਼ਨ ਸਿੰਘ ਆਸ਼ਟ ਅਤੇ ਜੀ. ਕੇ. ਇੰਸਟੀਚਿਊਟ ਆਫ਼ ਕਾਮਰਸ ਦੇ ਚੇਅਰਮੈਨ ਡਾ.ਰਵੀ ਭੂਸ਼ਣ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ। ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਮਾਗਮ ਅਤੇ ਪੰਜਾਬੀ ਮਾਹ ਸੰਬੰਧੀ ਸੰਖੇਪ ਜਾਣਕਾਰੀ ਸਾਂਝੀ ਕੀਤੀ।
ਸਮਾਗਮ ਦਾ ਆਰੰਭ ਮੰਗਤ ਖ਼ਾਨ ਵੱਲੋਂ ਗੁਰਦਰਸ਼ਨ ਸਿੰਘ ਗੁਸੀਲ ਦੀ ਗ਼ਜ਼ਲ 'ਚਿੱਤ ਕਰਦੈ ਅੱਜ ਦਿਲ ਦੀ ਬਾਰੀ ਖੋਲ੍ਹ ਕੇ ਦੇਖਾਂ ਮੈਂ' ਗਾ ਕੇ ਕੀਤਾ ਗਿਆ। ਉਸ ਤੋਂ ਬਾਅਦ ਕ੍ਰਿਸ਼ਨ ਲਾਲ ਧੀਮਾਨ, ਸ਼ਾਮ ਸਿੰਘ ਪ੍ਰੇਮ, ਰਾਮ ਸਿੰਘ ਬੰਗ, ਰਘਬੀਰ ਮਹਿਮੀ,ਇੰਦਰ ਪਰਵਾਜ਼, ਦਲੇਰ ਸਿੰਘ ਹਰਿਆਊ,ਨਵਦੀਪ ਸਿੰਘ,ਰਾਜੇਸ਼ਵਰ ਕੁਮਾਰ, ਵਿਜੇ ਕੁਮਾਰ,ਬਲਬੀਰ ਦਿਲਦਾਰ,ਕੁਲਵੰਤ ਸੈਦੋਕੇ,ਦਰਸ਼ਨ ਸਿੰਘ ਪਸਿਆਣਾ,ਕੁਲਵੰਤ ਸਿੰਘ ਨਾਰੀਕੇ,ਜਸਵਿੰਦਰ ਕੌਰ ਪਟਿਆਲਾ,ਹਰਜੀਤ ਕੌਰ,ਸੁਰਿੰਦਰ ਬਾੜਾ, ਭਗਵੰਤ ਕੌਰ,ਅੰਜੂ ਸਿੰਗਲਾ,ਸੁਖਵਿੰਦਰ ਕੌਰ ਚੀਮਾ,ਰਾਕੇਸ਼ ਕੁਮਾਰ ਆਬਿਦ,ਅਵਤਾਰਜੀਤ ਅਟਵਾਲ,ਡਾ. ਗੁਰਵਿੰਦਰ ਅਮਨ,ਮੇਜਰ ਸਿੰਘ, ਤਰੁਨ ਪਟਿਆਲਵੀ,ਇੰਸ਼ਾਦ ਖਡਿਆਲਵੀ, ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ, ਡਾ.ਜੀ.ਐੱਸ. ਆਨੰਦ, ਡਾ. ਰਵੀ ਭੂਸ਼ਣ, ਡਾ. ਦਰਸ਼ਨ ਸਿੰਘ ਆਸ਼ਟ ਅਤੇ ਮੰਗਤ ਖ਼ਾਨ ਨੇ ਆਪਣੀਆਂ ਆਪਣੀਆਂ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆ। ਇਸ ਤੋਂ ਇਲਾਵਾ ਐੱਸ. ਐੱਨ. ਚੌਧਰੀ ਅਤੇ ਮਨੋਹਰ ਲਾਲ ਸਿੰਗਲਾ ਨੇ ਬਤੌਰ ਸਰੋਤੇ ਹਾਜ਼ਰੀ ਲਵਾਈ।ਸਮਾਗਮ ਦੇ ਅੰਤ ਵਿੱਚ ਸਭਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੁਸੀਲ ਨੇ ਆਪਣੀ ਇੱਕ ਗ਼ਜ਼ਲ ਸਾਂਝੀ ਕੀਤੀ ਅਤੇ ਹਾਜ਼ਰੀਨ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਮੰਗਤ ਖ਼ਾਨ ਵੱਲੋਂ ਬਾਖ਼ੂਬੀ ਨਿਭਾਈ ਗਈ।ਸਾਰੇ ਸਾਹਿਤਕਾਰਾਂ ਦੇ ਸਹਿਯੋਗ ਨਾਲ਼ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।
- Download Babushahi App
-
-