ਜਗਰਾਉਂ : ਮੁੱਖ ਮੰਤਰੀ ਦੀ ਕਮਾਲ ਪੂਰਾ ਫੇਰੀ ਤੋਂ ਪਹਿਲਾਂ ਹਿਰਾਸਤ ਵਿਚ ਲਿੱਤੇ ਕਈ ਅਕਾਲੀ ਆਗੂ
ਕਈਆਂ ਨੂੰ ਘਰ ਵਿੱਚ ਹੀ ਕੀਤਾ ਨਜ਼ਰਬੰਦ
ਦੀਪਕ ਜੈਨ
ਜਗਰਾਉਂ 29 ਅਕਤੂਬਰ, 2026
ਅੱਜ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਥਾਣਾ ਸਦਰ ਦੇ ਐਸਐਚ ਓ ਸੁਖਵਿੰਦਰ ਸਿੰਘ ਦਿਓਲ ਨੇ ਆਪਣੇ ਸਾਥੀਆਂ ਸਮੇਤ ਅਕਾਲੀ ਆਗੂ ਚੰਦ ਸਿੰਘ ਡੱਲਾ ਨੂੰ ਹਿਰਾਸਤ ਵਿੱਚ ਲਿੱਤਾ ਹੈ। ਇਸ ਤੋਂ ਇਲਾਵਾ ਪਰਵਿੰਦਰ ਸਿੰਘ ਚੀਮਾ ਨੂੰ ਵੀ ਘਰ ਵਿੱਚ ਹੀ ਨਜ਼ਰ ਬੰਦ ਕੀਤਾ ਗਿਆ ਹੈ ਅਤੇ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। ਉੱਥੇ ਪੁਲਿਸ ਦਾ ਸਖਤ ਪਹਿਰਾ ਲਗਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਅੱਜ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਕਮਾਲਪੁਰਾ ਪਹੁੰਚ ਰਹੇ ਹਨ ਜਿਨਾਂ ਦੀ ਫੇਰੀ ਮੌਕੇ ਇਹਨਾਂ ਵਿਰੋਧੀਆਂ ਵੱਲੋਂ ਕੋਈ ਪ੍ਰਦਰਸ਼ਨ ਨਾ ਕੀਤਾ ਜਾਵੇ ਇਸ ਕਾਰਨ ਇਨਾ ਆਗੂਆਂ ਨੂੰ ਪਹਿਲਾਂ ਹੀ ਹਿਰਾਸਤ ਵਿੱਚ ਲਿੱਤਾ ਗਿਆ ਹੈ। ਇਸ ਤੋਂ ਸਾਫ ਜਾਹਿਰ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਵਿਰੋਧੀਆਂ ਦੇ ਵਿਰੋਧ ਦਾ ਸਾਹਮਣਾ ਕਰਨ ਤੋਂ ਘਬਰਾਈ ਹੋਈ ਹੈ ਅਤੇ ਪੂਰੀ ਤਰ੍ਹਾਂ ਬੁਖਲਾਹਟ ਵਿੱਚ ਹੈ। ਚੰਦ ਸਿੰਘ ਡੱਲਾ ਨੇ ਪੁਲਿਸ ਦੇ ਹਿਰਾਸਤ ਵਿੱਚ ਲੈਣ ਤੋਂ ਪਹਿਲਾਂ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਭਗਵੰਤ ਮਾਨ ਨੂੰ ਚੈਲੇੰਜ ਦਿੰਦੇ ਹੋਏ ਕਿਹਾ ਹੈ ਕਿ ਤੂੰ ਸਾਨੂੰ ਮੁਰਗੀ ਖਾਨਾ ਖੋਲਣ ਲਈ ਕਿਹਾ ਸੀ ਹੁਣ ਤੂੰ ਇੱਕ ਮਹੀਨੇ ਮਗਰੋਂ ਜਦੋਂ ਕੁਰਸੀ ਤੋਂ ਭੁੰਜੇ ਉਤਰ ਆਵੇਗਾ ਤਾਂ ਫਿਰ ਮੁਰਗੀ ਖਾਨਾ ਖੋਲ ਲਈ ਅਤੇ ਆਪਣੀਆਂ ਭੇਡਾਂ ਵੀ ਰੱਖ ਲਈ। ਇਹਨਾਂ ਗ੍ਰਿਫਤਾਰੀਆਂ ਪਿੱਛੇ ਇਕੱਲੇ ਅਕਾਲੀ ਦਲ ਵਿੱਚ ਹੀ ਨਹੀਂ ਦੂਸਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਭਾਜੜਾਂ ਪੈ ਗਈਆਂ ਅਤੇ ਉਹ ਵੀ ਆਪਣੇ ਘਰੋਂ ਇਧਰ ਉਧਰ ਲਾਮੇ ਹੋ ਗਏ।
- Download Babushahi App
-
-